ਵੱਡਾ ਖੁਲਾਸਾ : ਪੁਲਿਸ ਨੇ ਗੰਭੀਰ ਜ਼ਖ਼ਮੀ ਅਕਬਰ ਖ਼ਾਨ ਨੂੰ ਹਸਪਤਾਲ ਪਹੁੰਚਾਉਣ ਤੋਂ ਪਹਿਲਾਂ ਗਊਆਂ ਨੂੰ ਗਊਸ਼ਾਲਾ ਲਿਜਾਣਾ ਜ਼ਰੂਰੀ ਸਮਝਿਆ

0
250

akbar-khan-moblinching

ਭਾਰਤ ‘ਚ ਮੁਸਲਮਾਨਾਂ ਦੀ ਤੁਲਨਾ ਵਿਚ ਗਾਂ ਜ਼ਿਆਦਾ ਸੁਰੱਖਿਅਤ : ਸ਼ਸ਼ੀ ਥਰੂਰ
ਅਲਵਰ/ਬਿਊਰੋ ਨਿਊਜ਼ :
ਭਾਰਤ ਵਿਚ ਜਦੋਂ ਤੋਂ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੇਂਦਰ ‘ਚ ਸਰਕਾਰ ਬਣੀ ਹੈ, ਉਦੋਂ ਤੋਂ ਹੀ  ਹਿੰਦੂਤਵੀਆਂ ਦੀਆਂ ਭੜਕੀਆਂ ਭੀੜਾਂ ਕੋਈ ਵੀ ਬਹਾਨਾ ਬਣਾ ਕੇ ਆਮ ਲੋਕਾਂ ਦੀ ਹੱਤਿਆ ਤਕ ਕਰ ਰਹੀਆਂ ਹਨ। ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਵੀ ਪੁਲਿਸ ਪ੍ਰਸ਼ਾਸਨ ਦੇ ਕੰਨ ਉਤੇ ਜੂੰ ਨਹੀਂ ਸਰਕ ਰਹੀ। ਰਾਜਸਥਾਨ ਦੇ ਅਲਵਰ ਵਿਚ ਗਊ ਰੱਖਿਅਕਾਂ ਵਲੋਂ ਕਥਿਤ ਤੌਰ ‘ਤੇ ਅਕਬਰ ਖ਼ਾਨ ਨਾਂ ਦੇ ਵਿਅਕਤੀ ਨੂੰ ਕੁੱਟ ਕੁੱਟ ਕੇ ਮਾਰ ਦਿਤੇ ਜਾਣ ਦੇ ਮਾਮਲੇ ਵਿਚ ਪੁਲਿਸ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਅਕਬਰ ਨੂੰ 6 ਕਿਲੋਮੀਟਰ ਦੂਰ ਸਥਿਤ ਹਸਪਤਾਲ ਵਿਚ ਪਹੁੰਚਾਉਣ ਲਈ ਪੁਲਿਸ ਨੂੰ ਤਿੰਨ ਘੰਟੇ ਲੱਗ ਗਏ। ਪੁਲਿਸ ਨੇ ਗੰਭੀਰ ਰੂਪ ਨਾਲ ਜ਼ਖ਼ਮੀ ਖ਼ਾਨ ਨੂੰ ਸਮਾਜਿਕ ਸਿਹਤ ਕੇਂਦਰ ਪਹੁੰਚਾਉਣ ਤੋਂ ਪਹਿਲਾਂ ਘਟਨਾ ਸਥਾਨ ਤੋਂ ਬਰਾਮਦ ਦੋ ਗਊਆਂ ਨੂੰ ਗਊਸ਼ਾਲਾ ਪਹੁੰਚਾਉਣ ਨੂੰ ਪਹਿਲ ਦਿਤੀ। ਜੇਕਰ ਅਕਬਰ ਨੂੰ ਜਲਦੀ ਹਸਪਤਾਲ ਪਹੁੰਚਾÎਇਆ ਜਾਂਦਾ ਤਾਂ ਸ਼ਾਇਦ ਉਸ ਦੀ ਜਾਨ ਬਚਾਈ ਜਾ ਸਕਦੀ ਸੀ।
ਗੌਰਤਲਬ ਹੈ ਕਿ ਮਾਬ ਲਿੰਚਿੰਗ ਦੀ ਇਸ ਘਟਨਾ ਵਿਚ ਅਕਬਰ ਖ਼ਾਨ ਦੀ ਮੌਤ ਹੋ ਗਈ ਸੀ। ਪੁਲਿਸ ਕਰਮੀ ਪਹਿਲਾਂ ਦੋ ਗਾਵਾਂ ਨੂੰ ਲੈ ਕੇ 10 ਕਿਲੋਮੀਟਰ ਦੂਰ ਗਊਸ਼ਾਲਾ ਗਏ ਅਤੇ ਉਸ ਤੋਂ ਬਾਅਦ ਖ਼ਾਨ ਨੂੰ ਹਸਪਤਾਲ ਲਿਜਾਇਆ ਗਿਆ। ਸਿਹਤ ਕੇਂਦਰ ਦੇ ਓਪੀਡੀ ਰਜਿਸਟਰ ਮੁਤਾਬਕ ਖ਼ਾਨ ਨੂੰ ਸਵੇਰੇ 4 ਵਜੇ ਉਥੇ ਲਿਆਂਦਾ ਗਿਆ ਸੀ, ਜਦਕਿ ਐਫਆਈਆਰ ਵਿਚ ਕਿਹਾ ਗਿਆ ਹੈ ਕਿ ਗਊ ਰੱਖਿਅਕ ਨਵਲ ਕਿਸ਼ੋਰ ਸ਼ਰਮਾ ਨੇ ਰਾਤ 12 :41 ਵਜੇ ਇਸ ਹਮਲੇ ਸਬੰਧੀ ਸੂਚਨਾ ਪੁਲਿਸ ਨੂੰ ਦਿਤੀ ਸੀ
ਰਾਮਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੀ ਸੂਚਨਾ ਮਿਲਣ ਦੇ 15 ਤੋਂ 20 ਮਿੰਟ ਦੇ ਅੰਦਰ ਉਨ੍ਹਾਂ ਦੀ ਟੀਮ ਘਟਨਾ ਸਥਾਨ ਪਹੁੰਚ ਗਈ ਸੀ। ਐਤਵਾਰ ਨੂੰ ਜਦੋਂ ਪੱਤਰਕਾਰਾਂ ਨੇ ਪੁਲਿਸ ਤੋਂ ਪੁਛਿਆ ਕਿ ਖ਼ਾਨ ਨੂੰ ਹਸਪਤਾਲ ਪਹੁੰਚਾਉਣ ਵਿਚ ਇੰਨਾ ਜ਼ਿਆਦਾ ਸਮਾਂ ਕਿਉਂ ਲੱਗਿਆ ਤਾਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਸੁੱਝਿਆ। ਹਾਲਾਂਕਿ ਐਫਆਈਆਰ ਵਿਚ ਕਿਹਾ ਗਿਆ ਹੈ ਕਿ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਖ਼ਾਨ ਦੀ ਲਾਸ਼ ਨੂੰ ਤੁਰਤ ਹਸਪਤਾਲ ਪਹੁੰਚਾÎÂਆ ਗਿਆ। ਐਫਆਈਆਰ ਦਰਜ ਕਰਨ ਵਾਲੇ ਸਹਾਇਕ ਸਬ ਇੰਸਪੈਕਟਰ ਮੋਹਨ ਸਿੰਘ ਨੇ ਕਿਹਾ ਕਿ ਪੀੜਤ ਨੇ ਖ਼ੁਦ ਹੀ ਅਪਣੀ ਪਛਾਣ ਅਕਬਰ ਖ਼ਾਨ ਪੁੱਤਰ ਸੁਲੇਮਾਨ ਖ਼ਾਨ ਪਿੰਡ ਕੋਲ-ਮੇਵਾਤ ਦੱਸੀ ਸੀ।
ਉਥੇ ਓਪੀਡੀ ਰਜਿਸਟਰ ਅਤੇ ਡਿਊਟੀ ‘ਤੇ ਤਾਇਨਾਤ ਡਾਕਟਰ ਹਸਨ ਅਲੀ ਅਨੁਸਾਰ ਕਿਹਾ ਗਿਆ ਹੈ ਕਿ ਪੁਲਿਸ ਅਣਪਛਾਤੇ ਵਿਅਕਤੀ ਨੂੰ ਸਵੇਰੇ 4 ਵਜੇ ਹਸਪਤਾਲ ਵਿਚ ਲੈ ਕੇ ਆਈ ਸੀ।  ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ। ਡਾਕਟਰ ਨੇ ਕਿਹਾ ਕਿ ਇਸ ਤੋਂ ਬਾਅਦ ਮੈਂ ਲਾਸ਼ ਨੂੰ ਮੋਰਚਰੀ ਵਿਚ ਰਖਵਾਉਣ ਦਾ ਨਿਰਦੇਸ਼ ਦਿਤਾ ਸੀ। ਉਧਰ ਗਊ ਰੱਖਿਅਕ ਸ਼ਰਮਾ ਦਾ ਦਾਅਵਾ ਹੈ ਕਿ ਉਹ ਪੁਲਿਸ ਨੂੰ ਘਟਨਾ ਸਥਾਨ ਤਕ ਲੈ ਗਏ ਸਨ। ਇਸ ਤੋਂ ਬਾਅਦ ਪੁਲਿਸ ਅਕਬਰ ਖ਼ਾਨ ਨੂੰ ਅਪਣੇ ਨਾਲ ਪੁਲਿਸ ਸਟੇਸ਼ਨ ਲੈ ਗਈ ਸੀ ਜਦਕਿ ਸ਼ਰਮਾ ਜੈਨ ਸੁਧਾ ਸਾਗਰ ਗਊਸ਼ਾਲਾ ਚਲੇ ਗਏ।ਹਾਲਾਂਕਿ ਐਫਆਈਆਰ ਵਿਚ ਕਿਹਾ ਗਿਆ ਹੈ ਕਿ ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਉਨ੍ਹਾਂ ਦੇਖਿਆ ਕਿ ਕਈ ਲੋਕ ਉਥੋਂ ਭੱਜ ਰਹੇ ਹਨ। ਪੁਲਿਸ ਦਾ ਇਹ ਬਿਆਨ ਵੀ ਅਪਣੇ ਪਹਿਲਾਂ ਦਿਤੇ ਬਿਆਨ ਤੋਂ ਉਲਟ ਹੈ। ਸ਼ਰਮਾ ਨੇ ਕਿਹਾ ਕਿ ਹੋ ਸਕਦਾ ਹੈ ਕਿ ਗਊ ਰੱਖਿਅਕਾਂ ਨੇ ਅਕਬਰ ਨਾਲ ਬਦਸਲੂਕੀ ਕੀਤੀ ਹੋਵੇ ਪਰ ਕੁੱਟਮਾਰ ਨਹੀਂ ਕੀਤੀ।
ਉਨ੍ਹਾਂ ਦੋਸ਼ ਲਗਾਇਆ ਕਿ ਅਕਬਰ ਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ ਲਾਲਬੰਦੀ ਪਿੰਡ ਤੋਂ ਰਾਮਗੜ੍ਹ ਪੁਲਿਸ ਸਟੇਸ਼ਨ ਲਿਜਾਇਆ ਗਿਆ ਸੀ। ਪੂਰੀ ਰਾਤ ਭਰ ਪੁਲਿਸ ਵਾਲੇ ਅਕਬਰ ਨੂੰ ਮਾਰਦੇ ਰਹੇ ਅਤੇ ਗਾਲ੍ਹਾਂ ਕੱਢਦੇ ਰਹੇ। ਉਨ੍ਹਾਂ ਦਾਅਵਾ ਕੀਤਾ ਕਿ ਲਾਲਾਵੰਦੀ ਪਿੰਡ ਦੇ ਲੋਕ ਇਸ ਗੱਲ ਦੇ ਗਵਾਹ ਹਨ ਕਿ ਅਕਬਰ ਜਦੋਂ ਅਪਣੇ ਸਰੀਰ ‘ਤੇ ਲੱਗੇ ਚਿੱਕੜ ਦੀ ਸਫ਼ਾਈ ਕਰ ਰਿਹਾ ਸੀ, ਉਸ ਸਮੇਂ ਪੁਲਿਸ ਵਾਲੇ ਉਸ ਦੀ ਮਾਰਕੁੱਟ ਕਰ ਰਹੇ ਸਨ।
ਉਧਰ ਕਾਂਗਰਸ ਲੀਡਰ ਸ਼ਸ਼ੀ ਥਰੂਰ ਨੇ ਇਕ ਵਾਰ ਫਿਰ ਸਖਤ ਬਿਆਨ ਦਿਤਾ ਹੈ। ਉਨ੍ਹਾਂ ਕਿਹਾ ਹੈ ਕਿ ਭਾਰਤ ਵਿੱਚ ਕਈ ਥਾਵਾਂ ‘ਤੇ ਮੁਸਲਮਾਨਾਂ ਦੀ ਤੁਲਨਾ ਵਿੱਚ ਗਾਂ ਜ਼ਿਆਦਾ ਸੁਰੱਖਿਅਤ ਹੈ। ਥਰੂਰ ਦੀ ਇਹ ਟਿੱਪਣੀ ਉਨ੍ਹਾਂ ਦੇ ‘ਹਿੰਦੂ ਪਾਕਿਸਤਾਨ’ ਵਾਲੇ ਬਿਆਨ ਤੋਂ ਬਾਅਦ ਸਾਹਮਣੇ ਆਈ ਹੈ ਜਿਸ ਦੀ ਸਿਆਸੀ ਵਿਰੋਧੀਆਂ ਨੇ ਕਾਫ਼ੀ ਆਲੋਚਨਾ ਕੀਤੀ ਸੀ।
ਥਰੂਰ ਨੇ ਟਵਿੱਟਰ ‘ਤੇ ਲਿਖਿਆ ਕਿ ਬੀਜੇਪੀ ਦੇ ਮੰਤਰੀਆਂ ਦਾ ਸੰਪਰਦਾਇਕ ਹਿੰਸਾ ਵਿੱਚ ਕਮੀ ਬਾਰੇ ਦਾਅਵਾ ਤੱਥਾਂ ‘ਤੇ ਖਰਾ ਕਿਉਂ ਨਹੀਂ ਉੱਤਰਦਾ। ਅਜਿਹਾ ਜਾਪਦਾ ਹੈ ਕਿ ਕਈ ਥਾਵਾਂ ‘ਤੇ ਮੁਲਸਮਾਨ ਦੀ ਤੁਲਨਾ ਵਿੱਚ ਗਾਂ ਸੁਰੱਖਿਅਤ ਹੈ।