ਆਰਥਿਕ ਗੈਰਬਰਾਬਰੀ ‘ਤੇ ਓਕਸਫੈਮ ਦੀ ਰਿਪੋਰਟ

0
622

about-banner
30 ਸਾਲ ‘ਚ ਹੇਠਲੇ ਵਰਗ ‘ਚੋਂ 50% ਦੀ ਕਮਾਈ ਨਹੀਂ ਵਧੀ, ਜਦਕਿ 1% ਅਮੀਰ ਲੋਕਾਂ ਦੀ ਕਮਾਈ 300% ਤਕ ਵੱਧ ਗਈ
ਗੈਰਬਰਾਬਰੀ ਨੂੰ ਲੈ ਕੇ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟਿਆ, ਲੋਕ ਮੌਜੂਦਾ ਹਾਲਤ ਸਹਿਣ ਕਰਨ ਨੂੰ ਤਿਆਰ ਨਹੀਂ : ਰਿਪੋਰਟ
ਲੰਡਨ/ਬਿਊਰੋ ਨਿਊਜ਼:
ਗੀਰਬੀ ਅਤੇ ਗੈਰਬਰਾਬਰੀ ਨੂੰ ਲੈ ਕੇ ਵਿਸ਼ਵ ਬੈਂਕ ਦੀ ਰਿਪੋਰਟ ਅਨੁਸਾਰ ਦੁਨੀਆ ‘ਚ ਗੈਰਬਰਾਬਰੀ ਦਾ ਪੱਧਰ ਪਿਛਲੇ 25 ਸਾਲ ਵਿਚ ਸਭ ਤੋਂ ਉੱਚੇ ਪੱਧਰ ‘ਤੇ ਪੁੱਜ ਗਿਆ ਹੈ। ਇਸੇ ਤਰ੍ਹਾਂ ਲੰਡਨ ਦੇ ਸੰਗਠਨ ਓਕਸਫੈਮ ਅਨੁਸਾਰ ਇਸ ਦੌਰਾਨ 1 ਫ਼ੀਸਦੀ ਅਮੀਰਾਂ ਨੇ ਓਨਾ ਪੈਸਾ ਕਮਾ ਲਿਆ, ਜਿੰਨਾ 50 ਫ਼ੀਸਦੀ ਗਰੀਬ ਮਿਲ ਕੇ ਵੀ ਨਹੀਂ ਕਮਾ ਸਕੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪਿਛਲੇ 30 ਸਾਲ ਵਿਚ ਦੁਨੀਆ ਵਿੱਚ ਹੇਠਲੇ ਵਰਗ ਦੇ ਲਗਭਗ ਅੱਧੇ ਲੋਕਾਂ ਦੀ ਕਮਾਈ ‘ਚ ਕੋਈ ਵਾਧਾ ਨਹੀਂ ਹੋਇਆ। ਜਦਕਿ ਇਸ ਦੌਰਾਨ ਦੁਨੀਆ ਦੇ 1 ਫ਼ੀਸਦੀ ਅਮੀਰਾਂ ਦੀ ਆਮਦਨ 300 ਫ਼ੀਸਦੀ ਤਕ ਵੱਧ ਗਈ। ਓਕਸਫੈਮ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਹੀ ਰੁਝਾਨ ਰਿਹਾ ਤਾਂ ਗੈਰਬਰਾਬਰੀ ਦਾ ਖਤਰਾ ਹੋਰ ਵਧੇਗਾ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਗੈਰਬਰਾਬਰੀ ਕਾਰਨ ਲੋਕਾਂ ਦਾ ਸਬਰ ਜਵਾਬ ਦੇਣ ਲੱਗਾ ਹੈ। ਇੱਥੋਂ ਤਕ ਕਿ ਅਮੀਰ ਦੇਸ਼ਾਂ ਵਿਚ ਵੀ ਜ਼ਿਆਦਾਤਰ ਲੋਕ ਮੌਜੂਦਾ ਹਾਲਾਤ ਨੂੰ ਲੰਮੇ ਸਮੇਂ ਤਕ ਸਹਿਣ ਕਰਨ ਲਈ ਤਿਆਰ ਨਹੀਂ।
ਅਮੀਰੀ-ਗਰੀਬੀ : ਭਾਰਤ 7ਵਾਂ ਅਮੀਰ ਦੇਸ਼, ਗੈਰਬਰਾਬਰੀ ਵਿਚ ਰੂਸ ਤੋਂ ਬਾਅਦ ਦੂਜਾ :
ਅਮੀਰ ਦੇਸ਼ਾਂ ਦੀ ਸੂਚੀ ‘ਚ ਅਸੀਂ ਟੌਪ-10 ਵਿੱਚ ਹਾਂ। ਵਿਅਕਤੀਗਤ ਜਾਇਦਾਦ ਵਿਚ ਭਾਰਤ 350 ਲੱਖ ਕਰੋੜ ਰੁਪਏ ਨਾਲ ਸੱਤਵੇਂ ਨੰਬਰ ‘ਤੇ ਹੈ। ਵਿਅਕਤਗੀ ਜਾਇਦਾਦ ਮਤਲਬ ਦੇਸ਼ ਵਿਚ ਸਾਰੇ ਲੋਕਾਂ ਦੀ ਨਿੱਜੀ ਜਾਇਦਾਦ ਤੋਂ ਹੈ। ਦੂਜਾ ਪਹਿਲੂ ਇਹ ਹੈ ਕਿ ਸਾਡੇ ਇੱਥੋਂ 58 ਫ਼ੀਸਦੀ ਸਿਰਫ਼ 1 ਫ਼ੀਸਦੀ ਅਮੀਰਾਂ ਕੋਲ ਹੈ।
ਮਰਦ-ਔਰਤ : 170 ਸਾਲ ਲਗਣਗੇ ਸਾਰਿਆਂ ਦੀ ਕਮਾਈ ਬਰਾਬਰ ਹੋਣ ‘ਚ :
ਵਰਲਡ ਇਕੋਨੋਮਿਕ ਫੋਰਮ ਅਨੁਸਾਰ ਦੁਨੀਆ ‘ਚ ਮਰਦ ਅਤੇ ਔਰਤਾਂ ਦੀ ਕਮਾਈ ਵਿਚ ਭਾਰੀ ਅੰਤਰ ਹੈ। ਅਜਿਹਾ ਇਸ ਲਈ ਹੈ ਕਿਉਂਕਿ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਘੱਟ ਤਨਖ਼ਾਹ ਮਿਲਦੀ ਹੈ। ਉਨ੍ਹਾਂ ਦੀ ਕਮਾਈ ਵਿਚ 31-70 ਫ਼ੀਸਦੀ ਅੰਤਰ ਹੈ। ਅਜਿਹੇ ਵਿਚ ਦੋਹਾਂ ਦੀ ਕਮਾਈ ਬਰਾਬਰ ਹੋਣ ‘ਚ 170 ਸਾਲ ਲੱਗਣਗੇ।
ਅਸਮਾਨਤਾ ਵਧਣ ਦੇ ਵੱਡੇ ਕਾਰਨ :
1. ਕੰਪਨੀਆਂ ‘ਚ ਸੋਸ਼ਣ :
ਉੱਪਰ ਬੈਠੇ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਹੇਠਲੇ ਪੱਧਰ ‘ਤੇ ਕੰਮ ਕਰਨ ਵਾਲਿਆਂ ਦਾ ਸੋਸ਼ਣ ਕੀਤਾ ਜਾਂਦਾ ਹੈ। ਇਸ ਨਾਲ ਉਨ੍ਹਾਂ ਨੂੰ ਲਾਭ ਨਹੀਂ ਮਿਲ ਪਾਉਂਦਾ, ਜਿਸ ਦੇ ਉਹ ਹੱਕਦਾਰ ਹਨ।
2. ਮਜ਼ਦੂਰੀ ਘੱਟ ਦੇ ਰਹੀਆਂ ਹਨ ਕੰਪਨੀਆਂ :
ਦੁਨੀਆ ਭਰ ‘ਚ ਕੰਪਨੀਆ ਲੇਬਰ ਕਾਸਟ ਘੱਟ ਕਰਨ ‘ਚ ਜੁਟੀਆਂ ਹੋਈਆਂ ਹਨ। ਕੰਪਨੀਆਂ ਦੇ ਸੀ.ਈ.ਓ. ਦੀ ਆਮਦਨ ‘ਚ ਭਾਰੀ ਵਾਧਾ ਹੋ ਜਾਂਦਾ ਹੈ, ਪਰ ਮੁਲਾਜ਼ਮਾਂ ਨੂੰ ਆਮਦਨ ਘੱਟ ਦਿੰਦੇ ਹਨ।
3. ਕਾਰਪੋਰੇਟ ਟੈਕਸ ਦੀ ਚੋਰੀ :
ਕੰਪਨੀਆਂ ਘੱਟ ਟੈਕਸ ਦੇ ਕੇ ਆਪਣੇ ਲਾਭ ਵਧਾ ਲੈਂਦੀਆਂ ਹਨ। ਇਸ ਲਈ ਉਹ ਟੈਕਸ ਹੈਵੇਨ ਦੇਸ਼ਾਂ ਦੀ ਵਰਤੋਂ ਕਰਦੀਆਂ ਹਨ। ਇਸ ਕਾਰਨ ਦੁਨੀਆ ‘ਚ ਕਾਰਪੋਰੇਟ ਟੈਕਸ ਘੱਟ ਹੋ ਰਿਹਾ ਹੈ।
4. ਵੱਡੇ ਸ਼ੇਅਰ ਧਾਰਕਾਂ ਨੂੰ ਲਾਭ :
ਜ਼ਿਆਦਾਤਰ ਕੰਪਨੀਆਂ ਦੇ ਮਾਲਕਾਂ ਦੇ ਸ਼ੇਅਰ ਵੀ ਜ਼ਿਆਦਾ ਹੁੰਦੇ ਹਨ। ਅਜਿਹੇ ‘ਚ ਉਨ੍ਹਾਂ ਨੂੰ ਘੱਟ ਸਮੇਂ ‘ਚ ਵੱਧ ਲਾਭ ਦਿੱਤਾ ਜਾਂਦਾ ਹੈ। ਜਿੰਨਾ ਜ਼ਿਆਦਾ ਰਿਟਰਨ ਮਿਲੇਗਾ, ਓਨਾ ਜ਼ਿਆਦਾ ਲਾਭ।
5. ਕ੍ਰੋਨੀ ਕੈਪਿਨਲਿਜ਼ਮ, ਲਾਬਿੰਗ :
ਵਿੱਤ, ਖਨਨ, ਊਰਜਾ, ਗਾਰਮੈਂਟ, ਫਾਰਮਾ ਦੀ ਕਈ ਕੰਪਨੀਆਂ ਪੈਸੇ ਅਤੇ ਰਾਜਨੀਤਕ ਪ੍ਰਭਾਵ ਦੇ ਦਮ ‘ਤੇ ਅਜਿਹੀ ਨੀਤੀਆਂ ਬਣਾ ਲੈਂਦੀਆਂ ਹਨ, ਜੋ ਇਨ੍ਹਾਂ ਲਈ ਲਾਭਦਾਇਕ ਹੋਣ। ਲਾਬਿੰਗ ਵੀ ਕੀਤੀ ਜਾਂਦੀ ਹੈ।
6. ਸੁਪਰ ਰਿਚ ਦੀ ਭੂਮਿਕਾ :
ਘੱਟ ਤੋਂ ਘੱਟ ਟੈਕਸ ਦੇਣਾ ਜ਼ਿਆਦਾਤਰ ਸੁਪਰ ਰਿਚ ਲੋਕਾਂ ਦੀ ਰਣਨੀਤੀ ਹੁੰਦੀ ਹੈ। ਇਸ ਲਈ ਉਹ ਸੀਕਰੇਟ ਨੈੱਟਵਰਕ ਦੀ ਵਰਤੋਂ ਕਰਦੇ ਹਨ। ਜਿਵੇਂ ਪਨਾਮਾ ਪੇਪਰ ਦੇ ਖੁਲਾਸੇ ‘ਚ ਹੋਇਆ ਸੀ।
ਖਤਰਾ : ਗਰੀਬ ਆਬਾਦੀ ਦੀ ਕਮਾਈ ਨਾ ਵਧੀ, ਤਾਂ ਆਰਥਿਕ ਗਰੋਥ ਵੀ ਨਹੀਂ ਹੋਵੇਗੀ : ਆਈ.ਐਮ.ਐਫ.
J ਜੇ ਉੱਪਰ ਦੇ ਲੋਕਾਂ ਦੀ ਆਮਦਨ 1% ਵਧੇਗੀ ਅਤੇ ਹੇਠਲੇ 20% ਵਰਗ ਦੀ ਆਮਦਨ ਘਟੇਗੀ ਤਾਂ ਵਿਕਾਸ ਦਰ 0.08% ਤਕ ਡਿੱਗ ਜਾਵੇਗੀ।
J ਆਮਦਨ ਨਾ ਵਧਣ ਤੋਂ ਹੇਠਲਾ ਵਰਗ ਪ੍ਰਭਾਵਤ ਹੋਵੇਗਾ ਤਾਂ ਉਤਪਾਦਕਤਾ ਘਟੇਗੀ।
J ਅਪਰਾਧ ਅਤੇ ਹਿੰਸਾ ਨੂੰ ਹੁੰਗਾਰਾ ਮਿਲੇਗਾ। ਨਵੇਂ ਨਸਲਵਾਦ ਦਾ ਖਤਰਾ।
J ਗੈਰਬਰਾਬਰੀ ਕਾਰਨ 20 ਤੋਂ ਵੱਧ ਸਭਿਆਚਾਰਕ ਨਿਸ਼ਾਨੀਆਂ ਖਤਮ ਹੋ ਚੁੱਕੀਆਂ ਹਨ।
ਹੱਲ : ਸਰਕਾਰਾਂ 1% ਅਮੀਰਾਂ ਲਈ ਨਹੀਂ, ਬਾਕੀ 99% ਗਰੀਬ ਲੋਕਾਂ ਲਈ ਕੰਮ ਕਰਨ :
J ਅਜਿਹੀ ਨੀਤੀਆਂ ਬਣਨ ਜੋ ਸਾਰਿਆਂ ਲਈ ਲਾਭਦਾਇਕ ਹੋਣ। ਸਰਕਾਰਾਂ ਆਪਸ ‘ਚ ਸਹਿਯੋਗ ਕਰਨ, ਮੁਕਾਬਲਾ ਨਹੀਂ। ਮਰਦ-ਔਰਤ ਨੂੰ ਬਰਾਬਰੀ ਦਾ ਮੌਕਾ ਮਿਲੇ।
J ਜੀ.ਡੀ.ਪੀ. ਦੀ ਥਾਂ ਮਨੁੱਖੀ ਵਿਕਾਸ ਨੂੰ ਮਹੱਤਤਾ ਦੇਣੀ ਪਵੇਗੀ।
J ਕੰਪਨੀਆਂ ਸਾਰਿਆਂ ਦੇ ਲਾਭ ਲਈ ਕੰਮ ਕਰਨ।
J ਪੈਸੇ ਤੋਂ ਧਿਆਨ ਹਟਾ ਕੇ ਗਰੀਬੀ ਮਿਟਾਉਣ ਲਈ ਕੰਮ ਕਰਨਾ ਜ਼ਰੂਰੀ।