ਹੁਣ ਹਰ ਰੋਜ਼ ਪੜ੍ਹੋ ‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’

0
849

aritsartimes
ਨਿਊਯਾਰਕ/ਬਿਊਰੋ ਨਿਊਜ਼:
ਵਿਸ਼ਵ ਪੱਧਰ ਉੱਤੇ ਤੇਜ਼ੀ ਨਾਲ ਬਦਲਦੇ ਹਾਲਾਤ, ਰਾਜਸੀ, ਸਮਾਜਿਕ, ਆਰਥਿਕ ਅਤੇ ਧਾਰਮਿਕ ਤਬਦੀਲੀਆਂ ਦੇ ਮੱਦੇਨਜ਼ਰ ਹਰ ਕੋਈ ਤੁਰੰਤ ਜਾਣਕਾਰੀ ਲਈ ਤਤਪਰ ਰਹਿੰਦਾ ਹੈ। ਹਰ ਰੋਜ਼ ਸਵੇਰੇ ਉਠਦਿਆਂ ਹੀ ਕੁਝ ਨਵਾਂ ਜਾਣਨ, ਸੁਣਨ, ਵੇਖਣ ਅਤੇ ਪੜ੍ਹਣ ਦੀ ਤਲਬ ਸੁਭਾਵਕ ਹੈ। ਮੀਡੀਆ ਦੇ ਖੇਤਰ ਵਿੱਚ ਹਫ਼ਤਾਵਾਰੀ ਅਖ਼ਬਾਰ ਖ਼ਬਰਾਂ ਦੇ ਮਾਮਲੇ ਵਿੱਚ ਪਾਠਕਾਂ ਦੀ ਜਗਿਆਸਾ ਦੇ ਮੁਕਾਬਲੇ ਕਈ ਮਸਲਿਆਂ ਵਿੱਚ ਪਛੜ ਜਾਂਦੇ ਹਨ। ਇਨ੍ਹਾਂ ਸਾਰੇ ਪੱਖਾਂ ਅਤੇ ਅਪਣੇ ਪਾਠਕਾਂ ਦੀ ਮੰਗ ਨੂੰ ਧਿਆਨ ਵਿੱਚ ਰਖਦਿਆਂ ਅਸੀਂ ‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’, ਜੋ ਪਿਛਲੇ ਸਮੇਂ ਤੋਂ ਤਿਆਰੀ ਵਜੋਂ ਆਨ ਲਾਈਨ ਕੀਤਾ ਹੋਇਆ ਸੀ, ਦਾ ਰੋਜ਼ਾਨਾ ਆਨ ਲਾਈਨ ਅਡੀਸ਼ਨ ਹੁਣ ਬਾਕਾਇਦਾ ਸ਼ੁਰੂ ਕਰ ਦਿੱਤਾ ਹੈ।
ਇਸ ਮੰਤਵ ਲਈ ਹੁਣ ‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’ ਦੀ ਵੈੱਬਸਾਈਟ www.amritsartimes.com ਅਤੇ ਫੇਸ ਬੁੱਕ ਪੇਜ https://www.facebook.com/amritsartimes  ਹਰ ਰੋਜ਼ ਭਾਰਤੀ ਸਮੇਂ ਅਨੁਸਾਰ ਸ਼ਾਮੀਂ 5:00 ਵਜੇ ਅਪਡੇਟ ਕਰਕੇ ਅਹਿਮ ਖ਼ਬਰਾਂ ਪਾਈਆਂ ਜਾਂਦੀਆਂ ਹਨ। ਸਾਡੇ ਪਾਠਕ ਅਮਰੀਕੀ ਸਮੇਂ ਅਨੁਸਾਰ ਸਵੇਰੇ 8:00 ਵਜੇ ਈਸਟ ਕੋਸਟ (EAST COST 8:00 am) ਸਾਡੀ ਵੈੱਬਸਾਈਟ ‘ਤੇ ਜਾ ਕੇ ਤਾਜ਼ਾ ਖ਼ਬਰਾਂ ਪੜ੍ਹ ਸਕਦੇ ਹਨ।
ਜਿਹੜੇ ਪਾਠਕ ਅਪਣੇ ਈਮੇਲ ਬਾਕਸ ਰਾਹੀਂ ਖ਼ਬਰਾਂ ਚਾਹੁੰਦੇ ਹਨ, ਉਹ ਕ੍ਰਿਪਾ ਕਰਕੇ ਸਾਨੂੰ asrtimes@gmail.com ਉੱਤੇ ਈਮੇਲ ਦੇਣ।