ਨਾਈਟ ਕਲੱਬ ‘ਚ ਗੋਲੀਬਾਰੀ ਕਾਰਨ 13 ਹਲਾਕ

0
43

usa_shootout
ਓਕਸ/ਬਿਊਰੋ ਨਿਊਜ਼ :
ਇਕ ਬੰਦੂਕਧਾਰੀ ਵੱਲੋਂ ਲਾਸ ਏਂਜਲਸ ਨੇੜੇ ਪੈਂਦੇ ਮਿਊਜ਼ਿਕ ਬਾਰ ਅਤੇ ਡਾਂਸ ਹਾਲ ਅੰਦਰ ਅੰਨ੍ਹੇਵਾਹ ਗੋਲੀਆਂ ਚਲਾਉਣ ਦੀ ਘਟਨਾ ਕਾਰਨ ਦਹਿਸ਼ਤ ਦਾ ਮਾਹੌਲ ਹੈ। ਨਾਈਟ ਕਲੱਬ ਬਾਰਡਰਲਾਈਨ ਬਾਰ ਐਂਡ ਗਰਿੱਲ ‘ਚ ਹੋਈ ਇਸ ਗੋਲੀਬਾਰੀ ਦੌਰਾਨ ਪੁਲੀਸ ਸਾਰਜੈਂਟ ਸਮੇਤ ੧੩ ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ। ਪੁਲੀਸ ਨੇ ਦੱਸਿਆ ਕਿ ਦੇਰ ਰਾਤ ਨੂੰ ਇਕ ਬੰਦੂਕਧਾਰੀ ਨੇ ਮਿਊਜ਼ਿਕ ਬਾਰ ਅਤੇ ਡਾਂਸ ਹਾਲ ਅੰਦਰ ਅੰਨ੍ਹੇਵਾਹ ਗੋਲੀਆਂ ਚਲਾਈਆਂ। ਸ਼ੈਰਿਫ ਜਿਓਫ ਡੀਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਮਲੇ ਵੇਲੇ ਸੱਦਿਆ ਗਿਆ ਇਕ ਪੁਲੀਸ ਅਧਿਕਾਰੀ ਵੀ ਮ੍ਰਿਤਕਾਂ ‘ਚ ਸ਼ਾਮਲ ਹੈ। ਡੀਨ ਨੇ ਦੱਸਿਆ ਕਿ ਬੰਦੂਕਧਾਰੀ ਦੀ ਵੀ ਮੌਕੇ ‘ਤੇ ਲਾਸ਼ ਮਿਲੀ ਹੈ। ਅਜੇ ਇਹ ਪਤਾ ਨਹੀਂ ਲੱਗਿਆ ਹੈ ਕਿ ਉਸ ਨੇ ਖੁਦ ਨੂੰ ਗੋਲੀ ਮਾਰੀ ਜਾਂ ਉਹ ਪੁਲੀਸ ਦੀ ਕਾਰਵਾਈ ‘ਚ ਮਾਰਿਆ ਗਿਆ। ਹਮਲੇ ਵੇਲੇ ਬਾਰ ‘ਚ ਕਾਲਜ ਦੇ ਵਿਦਿਆਰਥੀਆਂ ਵੱਲੋਂ ਪਾਰਟੀ ਕੀਤੀ ਜਾ ਰਹੀ ਸੀ ਅਤੇ ਮੌਕੇ ‘ਤੇ ਹਜ਼ਾਰਾਂ ਨੌਜਵਾਨ ਹਾਜ਼ਰ ਸਨ। ਅਮਰੀਕਾ ‘ਚ ਦੋ ਹਫ਼ਤਿਆਂ ਦੇ ਅੰਦਰ ਗੋਲੀਬਾਰੀ ਦੀ ਇਹ ਦੂਜੀ ਘਟਨਾ ਹੈ।