ਡੇਢ ਅਰਬ ਡਾਲਰ ਤੋਂ ਵੱਧ ਦੇ ਜੈਕਪਾਟ ਲਈ ਮਚੀ ਤਰਥੱਲੀ

0
50
A newsstand vendor displays tickets for Tuesday's Mega Millions lottery drawing in New York City, New York, U.S., October 23, 2018. REUTERS/Mike Segar
ਨਿਊਯਾਰਕ ਦੀ ਇਕ ਦੁਕਾਨ ਦੇ ਬਾਹਰ ਲੱਗੇ ਲਾਟਰੀ ਦੇ ਪੋਸਟਰ।

ਵਾਸ਼ਿੰਗਟਨ/ਬਿਊਰੋ ਨਿਊਜ਼ :
ਦੇਸ਼ ਵਿਚ ਜੈਕਪਾਟ ਹਮੇਸ਼ਾ ਆਕਰਸ਼ਣ ਦਾ ਕੇਂਦਰ ਰਿਹਾ ਹੈ। ਇਸ ਵਾਰ 1.6 ਅਰਬ ਡਾਲਰ ਦੇ ਵੱਡੇ ਲਾਟਰੀ ਜੈਕਪਾਟ ਲਈ ਪੂਰੇ ਅਮਰੀਕਾ ਵਿਚ ਤਰਥੱਲੀ ਮਚ ਗਈ ਹੈ। ਮੈਗਾ ਮਿਲੀਅਨਜ਼ ਨੇ ਆਪਣੀ ਵੈੱਬਸਾਈਟ ‘ਤੇ ਕਿਹਾ ਹੈ ਕਿ ਸਾਊਥ ਕੈਰੋਲੀਨਾ ‘ਚ ਟਿਕਟ ਦਾ ਕੋਈ ਇਕ ਦਾਅਵੇਦਾਰ ਇਹ ਜੈਕਪਾਟ ਜਿੱਤੇਗਾ।
ਬੀਤੀ ਰਾਤ ਨੂੰ ਟਿਕਟ ਦੇ ਨੰਬਰ ਮੁੜ ਦਰਸਾਏ ਗਏ ਹਨ। ਰਿਕਾਰਡ ਜੈਕਪਾਟ ਕਾਰਨ ਅਮਰੀਕਾ ‘ਚ ਲਾਟਰੀ ਖ਼ਰੀਦਣ ਦੇ ਚਾਹਵਾਨਾਂ ‘ਚ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਲੱਗ ਗਈ ਹੈ। ਲੋਕ ਸੁਪਰਮਾਰਕਿਟਾਂ ਅਤੇ ਸ਼ਰਾਬ ਦੇ ਸਟੋਰਾਂ ‘ਤੇ ਦੋ ਡਾਲਰ ਦੀ ਟਿਕਟ ਖ਼ਰੀਦਣ ਲਈ ਕਤਾਰਾਂ ‘ਚ ਲੱਗੇ ਰਹੇ। ਲਾਟਰੀ ਜਿੱਤਣ ਦੇ ਮੌਕੇ 30 ਕਰੋੜ ‘ਚੋਂ ਕਿਸੇ ਇਕ ਦੇ ਹਨ। ਜੇਤੂ ਨੂੰ 91.3 ਕਰੋੜ ਡਾਲਰ ਨਕਦ ਮਿਲਣਗੇ ਜਾਂ ਉਹ 29 ਸਾਲਾਂ ਤਕ ਇਹ ਪੈਸਾ ਕਿਸ਼ਤਾਂ ‘ਚ ਲੈ ਸਕਦਾ ਹੈ। ਜੈਕਪਾਟ ਦੀ ਰਕਮ ਇੰਨੀ ਵੱਡੀ ਇਸ ਲਈ ਹੋ ਗਈ ਕਿਉਂਕਿ ਜੁਲਾਈ ਤੋਂ ਬਾਅਦ ਕੋਈ ਵੀ ਵਿਅਕਤੀ ਇਸ ਨੂੰ ਨਹੀਂ ਜਿੱਤ ਸਕਿਆ ਹੈ। ਉਸ ਸਮੇਂ ਕੈਲੀਫੋਰਨੀਆ ਦੇ ਕੁਝ ਕਾਮਿਆਂ ਨੇ 54.3 ਕਰੋੜ ਡਾਲਰ ਦੀ ਰਕਮ ਆਪਸ ‘ਚ ਵੰਡੀ ਸੀ। ਅਮਰੀਕਾ ‘ਚ ਹੁਣ ਤਕ ਪਾਵਰਬਾਲ ਨਾਮ ਦੀ ਲਾਟਰੀ ਦਾ ਰਿਕਾਰਡ ਜੈਕਪਾਟ ਰਿਹਾ ਹੈ ਜੋ 1.586 ਅਰਬ ਡਾਲਰ ਸੀ। ਸਾਲ 2016 ‘ਚ ਕੈਲੀਫੋਰਨੀਆ, ਫਲੋਰਿਡਾ ਅਤੇ ਟੈਨੇਸੀ ਦੇ ਟਿਕਟ ਖ਼ਰੀਦਣ ਵਾਲੇ ਤਿੰਨ ਵਿਅਕਤੀਆਂ ਦਰਮਿਆਨ 52.8-52.8 ਕਰੋੜ ਡਾਲਰ ਰਕਮ ਵੰਡੀ ਗਈ ਸੀ।