ਗਬਾਰਡ ਤੁਲਸੀ ਭਾਰਤ ਵਿਚਲੇ ਹਿੰਦੂਤਵੀਆਂ ਨੂੰ ਦੇ ਰਹੀ ਹੈ ਸ਼ਹਿ : ਪੀਟਰ ਫਰੈਡਰਿਕ

0
122

tulsi1
ਇਕ ਰੇਡੀਓ ਪ੍ਰੋਗਰਾਮ ਵਿਚ ਇਸ ਡੈਮੋਕਰੇਟਿਕ ਪ੍ਰਤਿਨਿਧੀ ਦੀ ਭੁਮਿਕਾ ‘ਤੇ ਉਠੀ ਉਂਗਲੀ
ਕੇਈਲੁਆ-ਕੋਨਾ, (ਹਵਾਈ)/ਬਿਊਰੋ ਨਿਉਜ਼ :
ਹਵਾਈ ਰੇਡੀਓ ਮੇਜ਼ਬਾਨ ਇਰਮੀਨਸੂਲ ਨਾਲ ਇਕ ਮੁਲਾਕਾਤ ਵਿਚ, ਦੱਖਣ ਏਸ਼ੀਆਈ ਮਾਮਲਿਆਂ ਦੇ ਵਿਸ਼ਲੇਸ਼ਕ ਪੀਟਰ ਫਰੈਡਰਿਕ ਨੇ ਚਰਚਾ ਦੌਰਾਨ ਅਮਰੀਕਨ ਕਾਂਗਰਸ ਵਾਸਤੇ ਹਵਾਈ ਸਟੇਟ ਤੋਂ ਡੈਮੋਕਰੇਟਿਕ ਪਾਰਟੀ ਦੀ ਚੁਣੀ ਗਈ ਪ੍ਰਤੀਨਿਧੀ ਤੁਲਸੀ ਗਬਾਰਡ ਦੀ ਸਖਤ ਅਲੋਚਨਾ ਕੀਤੀ ਹੈ। ਉਨ੍ਹਾਂ ਤੁਲਸੀ ਗੇਬਾਰਡ ਦੀ ਭੂਮਿਕਾ ਨੂੰ ਭਾਰਤ ਵਿਚਲੇ ਭਗਵੇਂ ਅੱਤਵਾਦ ਨੂੰ ਸ਼ਹਿ ਦੇਣਾ ਕਹਿ ਕੇ ਗੰਭੀਰ ਇਲਜ਼ਾਮ ਲਗਾਏ ਹਨ। ਪੀਟਰ ਫਰੈਡਰਿਕ ਨੇ ਸਵਾਲ ਉਠਾਇਆ ਕਿ ਭਾਰਤ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ  ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ), ਹਿੰਦੂਤਵ ਦੇ ਵਕੀਲ ਬਣੇ ਹੋਏ ਹਨ। ਉਹ ਇਕ ਅਜਿਹਾ ਹਿੰਦੂਵਾਦੀ ਏਜੰਡਾ ਲੈ ਕੇ ਚੱਲ ਰਹੇ ਹਨ, ਜਿਸ ਵਿਚ ਇਹ ਮੰਨਿਆ ਜਾਂਦਾ ਹੈ ਕਿ ਸਾਰੇ ਭਾਰਤੀ ਹਿੰਦੂ ਹਨ ਅਤੇ ਇਥੇ ਰਹਿੰਦੇ ਤਮਾਮ ਗੈਰ-ਹਿੰਦੂ ਵਿਦੇਸ਼ੀ ਹਨ।
ਫਰੈਡਰਿਕ ਨੇ ਕਿਹਾ, ਕਿ “ਗਬਾਰਡ ਵੀ ਜਿੰਨਾ ਸੰਭਵ ਹੋ ਸਕੇ, ਇਸ ਕੰਮ ਕਰਨ ਲਈ ਖਰਚ ਕਰ ਰਹੀ ਹੈ। ਉਸ ਦੀ ਰਣਨੀਤੀ  ਘੱਟ ਗਿਣਤੀ ਲੋਕਾਂ ਵਿਰੁੱਧ ਹਿੰਸਾ ਵਿਚ ਹਿੱਸਾ ਲੈਣ ਵਾਲੇ ਭਾਰਤ ਵਿਚਲੇ ਕੱਟੜਪੰਥੀਆਂ ਨੂੰ ਸ਼ਕਤੀਸ਼ਾਲੀ ਬਣਾ ਰਹੀ ਹੈ। ਇਥੋ ਤਕ ਕਿ ਉਹ ਆਪਣੇ ਸਿਆਸੀ ਮੰਚ ਦੀ ਵਰਤੋਂ ਕਰਕੇ ਭਾਰਤੀ ਘੱਟ ਗਿਣਤੀ ਦੇ ਹਾਲਾਤ ਦੀ ਹਕੀਕਤ ਨੂੰ  ਲੁਕਾਉਣ ਦੇ ਨਾਲ-ਨਾਲ ਕੱਟੜ ਹਿੰਦੂ ਰਾਸ਼ਟਰਵਾਦੀ ਲੋਕਾਂ ਦੀ ਮਦਦ ਕਰਦੀ ਹੈ।
ਫਰੈਡਰਿਕ ਨੇ ਖੁਲਾਸਾ ਕੀਤਾ ਕਿ ਮੈਂ ਇਹ ਹਿੰਦੂਤਵ ਨੂੰ ਜਾਣਨ ਲਈ ਇਨ੍ਹਾਂ ਦੇ ਕਾਫੀ ਧਾਰਮਿਕ ਸਮਾਗਮਾਂ ਅਤੇ ਆਸ਼ਰਮਾਂ ਵਿਚ ਗਿਆ। ਇਥੇ ਸਭ ਕੁਝ ਕਿਸੇ ਵੀ ਚੰਗੀ ਚੀਜ਼ ਵਾਂਗ, ਵਾਪਰਦਾ ਹੈ ਪਰ ਜਦੋਂ ਤੁਸੀਂ ਇਸ ਦੇ ਹੇਠਲੇ ਦਰਾਜ਼ ਨੂੰ ਖੋਲ੍ਹਦੇ ਹੋ ਤਾਂ ਇਹ ਇਕ ਸਰਾਪੀ ਹਿੰਸਕ ਰਾਸ਼ਟਰਵਾਦੀ ਨਫਰਤ ਦਾ ਜ਼ਹਿਰ ਹੀ ਨਿਕਲਦਾ ਹੈ। ਭਾਵੇਂ ਅਜਿਹਾ ਵਰਤਾਰਾ ਕਈ ਵਾਰ ਜਰਮਨ, ਅੰਗਰੇਜ਼ਾਂ ਜਾਂ ਯੂਰਪ ਵਿਚ ਵੀ ਬਹੁਤ ਥਾਵਾਂ ‘ਤੇ ਪ੍ਰਗਟ ਹੁੰਦਾ ਰਿਹਾ ਹੈ ਪਰ ਹੁਣ ਇਹ ਭਾਰਤ ਵਿਚ ਵੀ ਸਾਹਮਣੇ ਆਇਆ ਹੈ।  ਅਮਰੀਕਾ ਵਾਂਗ, ਭਾਰਤ ਵੀ ਬਹੁਗਿਣਤੀ ਧਰਮਾਂ ਵਾਲਾ ਦੇਸ਼ ਹੇ। ਭਾਰਤੀ ਮੂਲ ਦੀ ਅਮਰੀਕੀ ਨੇਤਾ ਤੁਲਸੀ ਗਬਾਰਡ ਨੇ ਵੀ ਇਤਿਹਾਸ ਸਿਰਜਿਆ ਸੀ ਜਦੋਂ ਉਸਨੇ ਆਪਣੇ ਹੱਥ ਵਿਚ ਭਗਵਦ ਗੀਤਾ ਲੈ ਕੇ ਸਹੁੰ ਚੁੱਕੀ ਸੀ। ਫਰੈਡਰਿਕ ਨੇ ਹਿੰਦੂਤਵੀ ਰਾਸ਼ਟਰਵਾਦ ਉਤੇ ਤਨਜ਼ ਕਸਦਿਆਂ ਕਿਹਾ ਕਿ ਹੁਣ ਹਵਾਈ ਦੇ ਲੋਕ ਤੁਲਸੀ ਤੋਂ ਬਹੁਤ ਕੁਝ ਜਾਣਨਾ ਚਾਹੁੰਦੇ ਹਨ ਕਿ ਬਤੌਰ ਅਮਰੀਕਨ ਕਾਂਗਰਸਵੁਮੈਨ ਵੱਜੋਂ ਉਹ ਕਿਸ ਦੀ ਨੁਮਾਇੰਦਗੀ ਕਰ ਰਹੇ ਹਨ।
ਗੌਰਤਲਬ ਹੈ ਕਿ ਪੀਟਰ ਫਰੈਡਰਿਕ ਭਾਰਤ ਦੀ ਘੱਟ ਗਿਣਤੀ ਮਾਮਲਿਆਂ ਬਾਰੇ ਸੰਸਥਾ ਓਐੱਫਐਮਆਈ (ਆਰਗੇਨਾਈਜੇਸ਼ਨ ਫਾਰ ਮਨਿਉਰਿਟੀਜ਼ ਆਫ ਇੰਡੀਆ) ਦੇ ਬੁਲਾਰੇ ਅਤੇ ਸਰਗਰਮ ਕਾਰਕੁੰਨ ਹਨ। ਉਹ ਭਾਰਤ ਦੇ ਬਹੁਤ ਸਾਰੇ ਧਾਰਮਿਕ ਘੱਟ ਗਿਣਤੀ ਸਮੂਹਾਂ ਦੇ ਹੱਕਾਂ ਲਈ ਲੜਦੇ ਆ ਰਹੇ ਹਨ। ਉਨ੍ਹਾਂ ਦੇ ਨਿਸ਼ਾਨੇ ਉਤੇ ਰਾਸ਼ਟਰਵਾਦ, ਫਾਸ਼ੀਵਾਦ, ਅਤੇ ਨਸਲਵਾਦ ਰਿਹਾ ਹੈ।