ਟਰੰਪ ਵਲੋਂ ਅਮਰੀਕਾ-ਮੈਕਸੀਕੋ ਸਰਹੱਦ ‘ਤੇ ਕੰਧ ਬਣਾਉਣ ਦੀ ਪ੍ਰਵਾਨਗੀ

0
335

trump

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ-ਮੈਕਸੀਕੋ ਸਰਹੱਦ ਰਾਹੀਂ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਪ੍ਰਵਾਸੀਆਂ ਦੇ ਦਾਖਲੇ ਨੂੰ ਰੋਕਣ ਲਈ ਇਥੇ ਕੰਧ ਬਣਾਉਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਦੇ ਵੱਲ ਪਹਿਲਾਂ ਕਦਮ ਚੁੱਕਦਿਆਂ ਅਮਰੀਕਾ-ਮੈਕਸੀਕੋ ਸਰਹੱਦ ‘ਤੇ ਕੰਧ ਬਣਾਉਣ ਦੇ ਆਦੇਸ਼ ‘ਤੇ ਦਸਤਖ਼ਤ ਕਰ ਦਿੱਤੇ ਹਨ। ਵ੍ਹਾਈਟ ਹਾਊਸ ਅਨੁਸਾਰ ਟਰੰਪ ਨੇ ਗ੍ਰਹਿ ਸੁਰੱਖਿਆ ਵਿਭਾਗ ਦੇ ਦੌਰੇ ਦੌਰਾਨ ਇਸ ਕਾਰਜਕਾਰਨੀ (ਐਕਜ਼ੀਕਿਊਟਵ) ਆਦੇਸ਼ਾਂ ‘ਤੇ ਦਸਤਖ਼ਤ ਕੀਤੇ। ਕਾਰਜਕਾਰਨੀ ਆਦੇਸ਼ਾਂ ਵਿਚ ਮੁਕੱਦਮੇ ਤੋਂ ਪਹਿਲਾਂ ਸੰਘੀ ਅਧਿਕਾਰੀਆਂ ਵੱਲੋਂ ਹਿਰਾਸਤ ਵਿਚ ਲਏ ਗਏ ਬਿਨਾਂ ਦਸਤਾਵੇਜ਼ਾਂ ਵਾਲੇ ਸ਼ਰਨਾਰਥੀਆਂ ਦੀ ਰਿਹਾਈ ਨੂੰ ਖਤਮ ਕਰਨ ਸਬੰਧੀ ਸਖ਼ਤ ਕਾਨੂੰਨ ਦੀ ਵਕਾਲਤ ਕੀਤੀ ਹੈ। ਇਸ ਤੋਂ ਪਹਿਲਾਂ ਟਰੰਪ ਨੇ ਇਕ ਇੰਟਰਵਿਊ ਦੌਰਾਨ ਵੀ ਕਿਹਾ ਕਿ ਮਹੀਨਿਆਂ ਵਿਚ ਹੀ ਕੰਧ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ। ਉਧਰ ਅਮਰੀਕਾ ਇਸ ਗੱਲ ‘ਤੇ ਜ਼ੋਰ ਦੇ ਰਿਹਾ ਹੈ ਕਿ ਮੈਕਸੀਕੋ ਕੰਧ ਦੇ ਨਿਰਮਾਣ ਲਈ ਪੈਸੇ ਦੇਵੇ ਪ੍ਰੰਤੂ ਮੈਕਸੀਕੋ ਸਰਕਾਰ ਨੇ ਇਸ ਤੋਂ ਇਨਕਾਰ ਕੀਤਾ ਹੈ