ਅਮਿੱਟ ਯਾਦਾਂ ਛੱਡ ਗਿਆ ‘ਸਾਂਝੀ ਸੋਚ’ ਦਾ 5 ਵਾਂ ਵਰ੍ਹੇਗੰਢ  ਸਮਾਗਮ

0
734

kb3_5439
ਅਮਰੀਕਾ ਦੀਆਂ ਵੱਖ ਵੱਖ ਖੇਤਰਾਂ ਦੀਆਂ ਅਹਿਮ ਹਸਤੀਆਂ ਹੋਈਆਂ ਸ਼ਾਮਿਲ
ਕੈਲੀਫੋਰਨੀਆ (ਸਾਂਝੀ ਸੋਚ ਬਿਊਰੋ):
ਪੰਜਾਬੀ ਭਾਈਚਾਰੇ ਦੀ ਹਰਮਨ ਪਿਆਰੀ ਸਪਤਾਹਿਕ ਅਖ਼ਬਾਰ ‘ਸਾਂਝੀ ਸੋਚ’ ਦੀ ਪੰਜਵੀਂ ਵਰ੍ਹੇਗੰਢ ਬਹੁਤ ਹੀ ਉਤਸ਼ਾਹ ਤੇ ਜੋਸ਼ ਨਾਲ ਮਨਾਈ ਗਈ। ਟਰੇਸੀ ਦੇ ਬੈਂਕੁਟ ਹਾਲ ‘ਚ ਹੋਏ ਸਮਾਗਮ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਅਮਰੀਕਾ ਦੀਆਂ ਹੋਰ ਅਨੇਕਾਂ ਅਹਿਮ ਹਸਤੀਆਂ ਸਮੇਤ ਕੋਈ 500 ਦੇ ਕਰੀਬ ਸੱਜਣਾਂ ਮਿੱਤਰਾਂ, ਸਹਿਯੋਗੀਆਂ, ਔਰਤਾਂ ਅਤੇ ਬੱਚਿਆਂ ਨੇ ਹਿੱਸਾ ਲਿਆ। ਨਿਸ਼ਚਤ ਸਮੇਂ ਤੋਂ ਕੋਈ ਅੱਧਾ ਘੰਟਾ ਦੇਰੀ ਨਾਲ ਸ਼ਾਮ 5.30 ਵਜੇ ਰਿਬਨ ਕੱਟ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਰਿਬਨ ਕੱਟਣ ਦੀ ਰਸਮ ਮੌਕੇ ਮੰਚ ਉਪਰ ਮੁੱਖ ਮਹਿਮਾਨ ਅਨੋਖ ਸਿੰਘ ਸਾਬਕਾ ਚੀਫ਼ ਸਬ ਐਡੀਟਰ ‘ਅਜੀਤ’, ਅਸ਼ੋਕ ਸ਼ਰਮਾ ਨਾਭੇ ਵਾਲੇ ਐਡਵੋਕੇਟ ਪੰਜਾਬ ਹਰਿਆਣਾ ਹਾਈਕੋਰਟ, ਪਾਲ ਸਹੋਤਾ, ਰਾਣਾ ਗਿੱਲ, ਅਵਤਾਰ ਗਿੱਲ, ਗੁਰਜਤਿੰਦਰ ਰੰਧਾਵਾ ਸੰਪਾਦਕ ‘ਪੰਜਾਬ ਮੇਲ’, ਗੁਰੀ ਕੰਗ, ਗੁਰਮੀਤ ਸਿੰਘ ਗਾਜੀਆਣਾ, ਇੰਦਰਜੀਤ ਸਿੰਘ ਕੈਲੇਰਾਏ, ਸਰਦੂਲ ਸਿੰਘ ਬਾਜਵਾ ਤੇ ਚੀਫ ਰਿਪੋਰਟਰ ਮਹਿੰਦਰ ਸਿੰਘ ਕੰਡਾ ਹਾਜ਼ਰ ਸਨ। ਉਪਰੰਤ ਗੁਰਦੁਆਰਾ ਸਾਹਿਬ ਮੋਡੈਸਟੋ ਦੇ ਰਾਗੀ ਜਥੇ ਭਾਈ ਮਨਜੀਤ ਸਿੰਘ ਤੇ ਭਾਈ ਅਮਰਜੀਤ ਸਿੰਘ ਨੇ ਧਾਰਮਿਕ ਗੀਤ ਨਾਲ ਹਾਜ਼ਰੀ ਲਵਾਈ।

kb3_5486
ਬਾਅਦ ਵਿਚ ਪੰਜਾਬੀ ਸਭਿਆਚਾਰ ਨਾਲ ਜੁੜੀਆਂ ਭੰਗੜਾ ਤੇ ਗਿੱਧਾ ਟੀਮਾਂ ਤੋਂ ਇਲਾਵਾ ਗਾਇਕਾਂ ਨੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਸੰਨੀ ਬੱਬਰ, ਸਤਵਿੰਦਰ ਸੱਤੀ, ਜੀਤਾ ਗਿੱਲ, ਦੇਵਿੰਦਰ ਪੰਮੀ, ਜੋਤ ਰਣਜੀਤ, ਰਬੀਨਾ ਉੱਪਲ, ਸਿਮਰਨ ਰਾਏ ਤੇ ਅਵਨੂਰ ਨੇ ਆਪੋ-ਆਪਣੇ ਗੀਤਾਂ ਰਾਹੀਂ ਹਾਜ਼ਰੀ ਲਵਾਈ। ਮਨਟੀਕਾ ਦੇ ਪਰਮ ਦੀ ਭੰਗੜਾ ਟੀਮ ਤੇ ਨੋਨੀ ਮੋਹਰ ਦੀ ਅਗਵਾਈ ਵਾਲੀ ਗਿੱਧਾ ਟੀਮ ਨੇ ਖੂਬ ਧਮਾਲ ਪਾਈ। ਬੱਚੀ ਅਰਵੀਨ ਨੇ ਆਈਟਮ ਸੌਂਗ ‘ਤੇ ਡਾਂਸ ਕਰਕੇ ਸਭ ਦਾ ਮਨ ਮੋਹ ਲਿਆ।
‘ਸਾਂਝੀ ਸੋਚ’ ਅਖ਼ਬਾਰ ਦੇ ਸਹਿਯੋਗੀ ਅਦਾਰਿਆਂ, ਅਦਾਰਿਆਂ ਦੇ ਮਾਲਕਾਂ ਤੇ ਸੱਜਣਾਂ ਮਿੱਤਰਾਂ ਨੂੰ ਵਿਸ਼ੇਸ਼ ਟਰਾਫ਼ੀਆਂ ਤੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।

kb3_4897
ਮੇਅਰ ਰਾਬਰ ਗ੍ਰਿਮੈਨ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ‘ਸਾਂਝੀ ਸੋਚ’ ਅਖ਼ਬਾਰ ਵਲੋਂ ਪੰਜਾਬੀ ਭਾਈਚਾਰੇ ਤੇ ਅਮਰੀਕੀ ਭਾਈਚਾਰੇ ਵਿਚਾਲੇ ਨੇੜਤਾ ਲਿਆਉਣ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਇਹ ਅਖ਼ਬਾਰ ਅਮਰੀਕੀ ਸਮਾਜ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਹੈ।
ਇਸ ਰੰਗਾਰੰਗ ਸਮਾਗਮ ਮੌਕੇ 10 ਇਨਾਮ ਕੱਢੇ ਗਏ ਜਿਨ੍ਹਾਂ ਵਿਚ ਸੋਨੇ ਦੀ ਚੇਨ, ਸੋਨੇ ਦੀਆਂ ਮੁੰਦਰੀਆਂ, 50 ਇੰਚ ਦਾ ਟੀ. ਵੀ., ਇਕ ਲੈਪਟਾਪ, ਪੰਜਾਬੀ ਸੂਟ, ਇਕ ਘੜੀ ਤੇ 3 ਗਿਫ਼ਟ ਕਾਰਡ ਸ਼ਾਮਿਲ ਸਨ।
ਸਮਾਗਮ ਦੇ ਅੰਤ ਵਿਚ ਬੂਟਾ ਸਿੰਘ ਬਾਸੀ ਸੰਪਾਦਕ ‘ਸਾਂਝੀ ਸੋਚ’ ਨੇ ਸਮਾਗਮ ਵਿਚ ਪੁੱਜੇ ਪਤਵੰਤੇ ਸੱਜਣਾਂ ਮਿੱਤਰਾਂ ਤੇ ਕਾਰੋਬਾਰੀ ਅਦਾਰਿਆਂ ਦਾ ਧੰਨਵਾਦ ਕੀਤਾ।