ਯੂਬਾ ਸਿਟੀ ਨਗਰ ਕੀਰਤਨ ਦੇ ਸਮਾਗਮਾਂ ਦੌਰਾਨ ਵਿਸ਼ੇਸ਼ ਸੋਵੀਨਰ ਰੀਲੀਜ

0
68

special-souvenir-on-nagar-kirtan-was-released-all-orgenizer-with-souvenir-editor-hussan-laroya-banga
ਯੂਬਾਸਿਟੀ/ਬਿਊਰੋ ਨਿਊਜ਼:
ਵਿਸ਼ਵ ਪੱਧਰੀ ਮਾਨਤਾ ਰੱਖਣ ਵਾਲੇ ਯੂਬਾਸਿਟੀ ਨਗਰ ਕੀਰਤਨ ‘ਚ ਵੱਖ ਵੱਖ ਸਮਾਗਮਾਂ ਤੋਂ ਉਪਰੰਤ ਨਗਰ ਕੀਰਤਨ ਉੱਤੇ ਕੱਢੇ ਗਏ ਵਿਸ਼ੇਸ਼ ਸੋਵੀਨਰ ਨੂੰ ਸ਼ਨੀਵਾਰ ਸ਼ਾਮ ਦੇ ਦਿਵਾਨਾਂ ਵਿਚ ਰੀਲੀਜ਼ ਕੀਤਾ ਗਿਆ। ਇਸ ਵਿਸ਼ੇਸ਼ ਸੋਵੀਨਰ ਨੂੰ ਰੀਲੀਜ਼ ਕਰਨ ਦੀ ਰਸਮ ਗੁਰਦੁਆਰਾ ਟਾਇਰਾ ਬਿਉਨਾ ਕਮੇਟੀ ਤੇ ਹੋਰ ਸਹਿਯੋਗੀਆਂ ਵੱਲੋਂ ਨਿਭਾਈ ਗਈ ਜਿਨ੍ਹਾਂ ਵਿਚ ਨਗਰ ਕੀਰਤਨ ਕਮੇਟੀ ਦੇ ਚੇਅਰਮੈਨ ਗੁਰਨਾਮ ਸਿੰਘ ਪੰਮਾ, ਬਲਬੀਰ ਸਿੰਘ ਸੋਹਲ ਪ੍ਰਧਾਨ, ਬਲਰਾਜ ਵਿਚ ਢਿੱਲੋਂ ਸੀਨੀਅਰ ਵਾਈਸ ਪ੍ਰਧਾਨ, ਦਿਲਬੀਰ ਸਿੰਘ ਗਿੱਲ, ਵਾਈਸ ਪ੍ਰਧਾਨ, ਹਰਮਨਦੀਪ ਸਿੰਘ ਸੰਧੂ ਸੈਕਟਰੀ, ਗੁਰਮੇਜ ਸਿੰਘ ਗਿੱਲ ਸੀਨੀਅਰ ਵਾਇਸ ਸੈਕਟਰੀ, ਪਲਵਿੰਦਰ ਸਿੰਘ ਮਾਹੀ ਵਾਈਸ ਸੈਕਟਰੀ, ਸੁਖਵਿੰਦਰ ਸਿੰਘ ਖਜਾਨਚੀ, ਹਰਭਜਨ ਸਿੰਘ ਢੇਸੀ ਵਾਈਸ ਖਜਾਨਚੀ, ਹਰਨਰਿੰਦਰਪਾਲ ਸਿੰਘ ਵਾਈਸ ਖਜਾਨਚੀ, ਸਰਬਜੀਤ ਸਿੰਘ ਥਿਆੜਾ ਡਾਇਰੈਕਟਰ ਗੁਰਦੁਆਰਾ ਪ੍ਰਬੰਧ, ਜਸਬੀਰ ਸਿੰਘ ਥਾਂਦੀ ਸੀ ਈ ਓ ਡਬਲਬੂ ਐਫ਼ ਜੀ, ਬਾਬਾ ਮੁੱਖਤਿਆਰ ਸਿੰਘ ਮੁੱਖੀ, ਪ੍ਰਮਿੰਦਰ ਸਿੰਘ ਗਰੇਵਾਲ ਡਾਇਰੈਕਟਰ ਗੁਰਦੁਆਰਾ ਕਮੇਟੀ ਪ੍ਰਬੰਧਕ ਸ਼ਨ।
ਸੋਵੀਨਰ ਦੇ ਸੰਪਾਦਕ ਸੀਨੀਅਰ ਪੱਤਰਕਾਰ ਹੁਸਨ ਲੜੋਆ ਬੰਗਾ ਨੇ ਸੋਵੀਨਰ ਦੀ ਖੂਬਸੂਰਤੀ ਤੇ ਇਸ ਵਿਚਲੇ ਵਿਦਵਾਨਾਂ ਦੇ ਲੇਖਾਂ ਦਾ ਜ਼ਿਕਰ ਕੀਤਾ ਕਿ ਜਿਵੇਂ ਹਰ ਪੱਖ ਤੋਂ ਇਸ ਸੋਵੀਨਰ ਨੂੰ ਖੂਬਸੂਰਤ ਤੇ ਪ੍ਰਭਾਵਸ਼ਾਲੀ ਦਿੱਖ ਦਿੱਤੀ ਗਈ। ਇਸ ਮੌਕੇ ਸਰਬਜੀਤ ਸਿੰਘ ਥਿਆੜਾ ਸੰਗਤਾਂ ਤੇ ਸਹਿਯੋਗੀਆਂ ਦਾ ਸੋਵੀਨਰ ਲਈ ਦਿੱਤੇ ਸਹਿਯੋਗ ਬਦਲੇ ਧੰਨਵਾਦ ਕੀਤਾ ਤੇ ਇਸ ਸੋਵੀਨਰ ਦੇ ਸੰਪਾਦਕ ਦੀ ਥੋੜੇ ਸਮੇਂ ‘ਚ ਵੱਡਾ ਕਾਰਜ ਉਹ ਵੀ ਬਿਨਾਂ ਕਿਸੇ ਸੇਵਾ ਤੋਂ ਲਈ ਧੰਨਵਾਦ ਕੀਤਾ। ਇਸ ਮੌਕੇ ਸਾਰੇ ਪ੍ਰਬੰਧਕਾਂ ਨੇ ਖੂਬਸੂਰਤ ਸੋਵੀਨਰ ਨੂੰ ਖੂਬ ਸਲਾਹਿਆ। ਇਸ ਨਗਰ ਕੀਰਤਨ ਦੌਰਾਨ ਇਸ ਸੋਵੀਨਰ ਨੂੰ ਮੁਫ਼ਤ ਤਕਸੀਮ ਕੀਤਾ ਗਿਆ ਜਿਸ ਨੂੰ ਸੰਗਤਾਂ ਦੀ ਭਰਪੂਰ ਦਾਦ ਮਿਲੀ। ਹੁਸਨ ਲੋੜਆ ਬੰਗਾ ਨੇ ਅਗਲੇ ਵਰ੍ਹੇ ਵੀ ਸੋਵੀਨਰ ਲਈ ਸਹਿਯੋਗੀਆਂ ਵੱਲੋਂ ਸਹਿਯੋਗ ਦੀ ਅਪੀਲ ਕੀਤੀ।