ਮੇਅਰ ਸਟੀਵ ਲੀ ਅਤੇ ਵਿਧਾਇਕ ਅਮਨ ਅਰੋੜਾ ਵੱਲੋਂ ਸਿਮਰਨਜੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

0
250

page_new 1 to 12 (issue no 32).qxd (Page 3)
ਸੈਕਰਾਮੈਂਟੋ/ਬਿਊਰੋ ਨਿਊਜ੍ਹ
ਐਲਕ ਗਰੋਵ ਦੇ ਮੇਅਰ ਸਟੀਵ ਲੀ ਅਤੇ ਪੰਜਾਬ ਦੇ ਹਲਕਾ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਪਿਛਲੇ ਦਿਨੀਂ ਸਾਊਥ ਸੈਕਰਾਮੈਂਟੋ ਦੇ ਸ਼ੈਵਰਨ ਗੈਸ ਸਟੇਸ਼ਨ ਉੱਤੇ ਮਾਰੇ ਗਏ ਨੌਜਵਾਨ ਸਿਮਰਨਜੀਤ ਸਿੰਘ ਦੇ ਪਰਿਵਰ ਨਾਲ ਸ਼ੋਕ ਪ੍ਰਗਟਾਉਣ ਲਈ ਉੱਚੇਚਾ ਇੱਥੇ ਉਨ੍ਹਾਂ ਦੀ ਰਿਹਾਇਸ਼ ਵਿਖੇ ਪੁੱਜੇ। ਸੀਨੀਅਰ ਪੱਤਰਕਾਰ ਗੁਰਜਤਿੰਦਰ ਸਿੰਘ ਰੰਧਾਵਾ, ਕਾਰੋਬਾਰੀ ਗੁਲਿੰਦਰ ਗਿੱਲ ਤੇ ਬੂਟਾ ਬਾਸੀ ਵੀ ਇਸ ਮੌਕੇ ਉਨ੍ਹਾਂ ਦੇ ਨਾਲ ਸਨ ਜਿਥੇ ਉਨ੍ਹਾਂ ਨੇ ਸਿਮਰਨਜੀਤ ਸਿੰਘ ਦੀ ਭੈਣ ਹਰਪਿੰਦਰ ਕੌਰ ਅਤੇ ਜੀਜਾ ਜੀ ਹੈਰੀ ਚੌਹਾਨ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਵਰਨਣਯੋਗ ਹੈ ਕਿ ਕੁੱਝ ਗੈਰ ਸਮਾਜੀ ਅਨਸਰਾਂ ਨੇ ਸਿਮਰਨਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਸ ਮੌਕੇ ਮੇਅਰ ਸਟੀਵ ਲੀ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਅਤੇ ਕਿਹਾ ਕਿ ਮੈਂ ਤੁਹਾਡੇ ਲਈ ਹਰ ਜਗ੍ਹਾ ਜਾਣ ਨੂੰ ਤਿਆਰ ਹਾਂ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਹੀ ਪੁਲਿਸ ਵਿਭਾਗ ਨਾਲ ਇਸ ਬਾਰੇ ਗੱਲਬਾਤ ਕਰ ਚੁੱਕਾ ਹਾਂ। ਮੈਂ ਇਸ ਘਟਨਾ ‘ਤੇ ਪੂਰੀ ਨਜ਼ਰ ਰੱਖੀ ਹੋਈ ਹੈ। ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਮ੍ਰਿਤਕ ਦੇਹ ਦਿੱਲੀ ਪਹੁੰਚਣ ‘ਤੇ ਕੋਈ ਅੜਚਣ ਨਾ ਆਵੇ, ਇਸ ਲਈ ਮੈਂ ਪਾਰਟੀ ਹਾਈਕਮਾਂਡ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੈ।