ਅਮਰੀਕਾ ਵਿਚ ਵਧ ਰਹੇ ਨਫ਼ਰਤੀ ਅਪਰਾਧਾਂ ‘ਤੇ ਨੱਥ ਪਾਉਣ ਲਈ ਸਿੱਖ ਨੌਜਵਾਨ ਨੇ ਲੱਭਿਆ ਅਨੋਖਾ ਤਰੀਕਾ

0
279

sikh-man-turban-video-on-hate-crime
ਨਿਊ ਯਾਰਕ/ਬਿਊਰੋ ਨਿਊਜ਼ :
ਅਮਰੀਕਾ ਵਿਚ ਨਫਰਤ ਵਿਰੁੱਧ ਪ੍ਰਦਰਸ਼ਨ ਦਾ ਇਕ 23 ਸਾਲ ਦੇ ਭਾਰਤੀ ਮੂਲ ਦੇ ਅਮਰੀਕੀ ਸਿੱਖ ਨੌਜਵਾਨ ਨੇ ਅਨੋਖਾ ਤਰੀਕਾ ਅਪਣਾਇਆ। ਪਿਛਲੇ ਦਿਨੀਂ ਅਮਰੀਕਾ ਵਿਚ ਘ੍ਰਿਣਾ-ਅਪਰਾਧ ਦੇ ਕਈ ਮਾਮਲੇ ਦੇਖਣ ਅਤੇ ਸੁਣਨ ਨੂੰ ਮਿਲੇ। ਉਸ ਦਾ ਮੰਨਣਾ ਹੈ ਕਿ ਇਨ੍ਹਾਂ ਅਪਰਾਧਾਂ ਨੂੰ ਰੋਕਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਨਫਰਤ ਨਾਲ ਕਿਸੇ ਚੀਜ਼ ਨੂੰ ਨਹੀਂ ਜਿੱਤਿਆ ਨਹੀਂ ਜਾ ਸਕਦਾ। ਇਸ ਸਿੱਖ ਨੌਜਵਾਨ ਦਾ ਨਾਂ ਹੈ ਅੰਗਦ ਸਿੰਘ, ਜਿਸ ਨੇ ਨਿਊਯਾਰਕ ਦੇ ਟਾਈਮਜ਼ ਸਕੁਏਅਰ ‘ਤੇ ਲੋਕਾਂ ਦੀ ਭੀੜ ਨੂੰ ਅਪੀਲ ਕੀਤੀ ਹੈ ਕਿ ਘ੍ਰਿਣਾ-ਅਪਰਾਧ ਗਲਤ ਹੈ।
ਵੀਡੀਓ ਵਿਚ ਅੰਗਦ ਸਿੰਘ ਘ੍ਰਿਣਾ-ਅਪਰਾਧ ਬਾਰੇ ਗੱਲ ਕਰ ਰਹੇ ਹਨ। ਅੰਗਦ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਆਪਣੇ ਗੁਆਂਢੀਆਂ ਬਾਰੇ ਜਾਣਕਾਰੀ ਰੱਖਣੀ ਚਾਹੀਦੀ ਹੈ, ਕਿਉਂਕਿ ਨਫਰਤ ਤੋਂ ਬਚਣ ਲਈ ਇਕ-ਦੂਜੇ ਨੂੰ ਜਾਣਨਾ ਬੇਹੱਦ ਜ਼ਰੂਰੀ ਹੈ। ਸਿੱਖ ਨੌਜਵਾਨ ਨੇ ਸਾਰਿਆਂ ਸਾਹਮਣੇ ਪੱਗੜੀ ਬੰਨ੍ਹਦੇ ਹੋਏ ਕਿਹਾ, ‘ਜਦੋਂ ਵੀ ਮੈਂ ਪੱਗ ਬੰਨ੍ਹਦਾ ਹਾਂ, ਮੈਂ ਖੁਦ ਨੂੰ ਨਫਰਤ ਦੇ ਦਾਇਰੇ ਵਿਚ ਖੜ੍ਹਾ ਮਹਿਸੂਸ ਕਰਦਾ ਹਾਂ ਪਰ ਮੈਂ ਡਰਿਆ ਹੋਇਆ ਨਹੀਂ ਹਾਂ ਕਿਉਂਕਿ ਇਕ ਅਮਰੀਕੀ ਹੋਣ ਦੇ ਨਾਅਤੇ ਪੱਗ ਬੰਨ੍ਹਣਾ ਮੇਰੇ ਲਈ ਮਾਣ ਦੀ ਗੱਲ ਹੈ।’
ਅੰਗਦ ਦਾ ਇਹ ਪ੍ਰਦਰਸ਼ਨ ਘ੍ਰਿਣਾ-ਅਪਰਾਧ ਵਿਚ ਮਾਰੇ ਗਏ ਟਿਮੋਥੀ ਕਾਫਮੈਨ ਦੀ ਯਾਦ ਵਿਚ ਕੀਤਾ, ਜਿਨ੍ਹਾਂ ਦੀ 20 ਮਾਰਚ ਨੂੰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਵੀਡੀਓ ਵਿਚ ਅੰਗਦ ਨੇ ਕਿਹਾ ਕਿ ਇਸ ਦੇਸ਼ ਵਿਚ ਨਫਰਤ ਫੈਲੀ ਹੋਈ ਹੈ, ਇਸ ਨੂੰ ਪਿਆਰ ਨਾਲ ਹੀ ਹੱਲ ਕੀਤਾ ਜਾ ਸਕਦਾ ਹੈ। ਅੰਗਦ ਨੇ ਕਿਹਾ ਕਿ ਉਹ ਟਿਮੋਥੀ ਦੀ ਮੌਤ ਤੋਂ ਡਰੇ ਹੋਏ ਹਨ। ਹਾਲਾਂਕਿ ਉਨ੍ਹਾਂ ਕਿਹਾ ਪਿਆਰ ਨਾਲ ਨਫਰਤ ਨੂੰ ਹਰਾਇਆ ਜਾ ਸਕਦਾ ਹੈ।