ਸਿਆਟਲ ‘ਚ ਦਵਿੰਦਰਜੀਤ ਸਿੰਘ ਦੀ ਟਰੱਕ ਪਲਟਣ ਕਾਰਨ ਮੌਤ

0
139

siatle-hadsa-davinderjit-singh-di-mot
ਸਿਆਟਲ/ਬਿਊਰੋ ਨਿਊਜ਼ :
ਕੈਲੀਫੋਰਨੀਆ ਦੇ ਸ਼ਹਿਰ ਵੀਡ ਨੇੜੇ ਆਈ-5 ਹਾਈਵੇ ‘ਤੇ 25 ਅਪ੍ਰੈਲ ਨੂੰ ਟਰੱਕ ਪਲਟਣ ਕਰਕੇ ਦਵਿੰਦਰਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦਾ ਅਗਸਤ ਵਿਚ ਕੈਨੇਡਾ ਦੀ ਲੜਕੀ ਨਾਲ ਵਿਆਹ ਹੋਣ ਜਾ ਰਿਹਾ ਸੀ। ਉਸ ਦੀ ਮਾਤਾ ਅਵਤਾਰ ਕੌਰ 17 ਅਪ੍ਰੈਲ ਨੂੰ ਹੀ ਵਰੀ ਤਿਆਰ ਕਰਕੇ ਪੰਜਾਬ ਤੋਂ ਪਰਤੀ ਸੀ। ਦਵਿੰਦਰਜੀਤ ਸਿੰਘ ਦੋ ਸਾਲ ਪਹਿਲਾਂ ਹੀ ਅਮਰੀਕਾ ਆਇਆ ਸੀ, ਤੇ ਉਸ ਅਜੇ ਵਰਕ ਪਰਮਿਟ ਹੀ ਸੀ। ਦਵਿੰਦਰਜੀਤ ਸਿੰਘ ਦਾ ਪਿਛਲਾ ਪਿੰਡ ਸੋਨਾ ਸਾਰੋਗੋਵਾਲ ਹੈ, ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਵਿਚ ਪੈਂਦਾ ਹੈ। ਉਸ ਦੇ ਪਿਤਾ ਅਮਰਜੀਤ ਸਿੰਘ ਦਾ ਦੇਹਾਂਤ ਹੋ ਚੁੱਕਾ ਹੈ। ਦਵਿੰਦਰਜੀਤ ਦੇ ਭੈਣ-ਭਰਾ ਤੇ ਰਿਸ਼ਤੇਦਾਰ ਵੈਨਕੂਵਰ, ਕੈਨੇਡਾ ਰਹਿੰਦੇ ਹਨ। ਦਵਿੰਦਰਜੀਤ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਕੈਂਟ, ਸਿਆਟਲ ਵਿਚ ਮਾਤਮ ਛਾ ਗਿਆ। ਪੰਜਾਬੀ ਭਾਈਚਾਰੇ ਵੱਲੋਂ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ। ਸੂਤਰਾਂ ਮੁਤਾਬਕ ਉਹ ਸ਼ਾਇਦ 75 ਮੀਲ ਦੀ ਸਪੀਡ ‘ਤੇ ਚਲਦਿਆਂ ਟੈਲੀਫੋਨ ‘ਤੇ ਸੰਦੇਸ਼ ਭੇਜ ਰਿਹਾ ਸੀ, ਜਿਸ ਕਰਕੇ ਉਤਰਾਈ ਸਮੇਂ ਟਰੱਕ ਬੇਕਾਬੂ ਹੋ ਗਿਆ, ਜੋ ਮੌਤ ਦਾ ਕਾਰਨ ਬਣਿਆ।