ਸਿਆਟਲ ਹਾਦਸੇ ‘ਚ ਜਲੰਧਰ ਦੇ ਭੈਣ-ਭਰਾ ਦੀ ਮੌਤ

0
93

siatle-bhen-bhra
ਸਿਆਟਲ/ਬਿਊਰੋ ਨਿਊਜ਼ :
ਜਲੰਧਰ ਦੇ ਨਜ਼ਦੀਕ ਪਿੰਡ ਨੰਗਲ ਸ਼ਾਮਾਂ ਦੇ ਜੰਮਪਲ ਤੇ ਸਿਆਟਲ ਨਿਵਾਸੀ ਜਰਨੈਲ ਸਿੰਘ ਦੇ ਪੁੱਤਰ ਕਰਮਜੀਤ ਸਿੰਘ ਲਾਲੀ ਦੇ ਪੁੱਤਰ ਬਲਰਾਜ ਸਿੰਘ ਲਾਲੀ (19) ਤੇ ਲੜਕੀ ਕਵਨੀਤ ਕੌਰ (6) ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਗੁਰਮੁਖ ਸਿੰਘ ਤੇ ਸੁੱਚਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਲਰਾਜ ਸਿੰਘ ਲਾਲੀ ਨੇ ਨਵੀਂ ਗੱਡੀ ਖ਼ਰੀਦੀ ਸੀ ਜਿਹੜਾ ਆਪਣੀ ਭੈਣ ਕਵਨੀਤ ਕੌਰ ਨੂੰ ਘਰ ਦੇ ਆਲੇ-ਦੁਆਲੇ ਚੱਕਰ ਲਾਉਣ ਲਈ ਘਰੋਂ ਨਿਕਲਿਆ, ਪਰ ਨੇੜੇ ਮੋੜ ਤੋਂ ਗੱਡੀ ਬੇਕਾਬੂ ਹੋ ਕੇ ਹੇਠਾਂ ਖੱਡ ਵਿਚ ਜਾ ਡਿੱਗੀ, ਜਿਥੇ ਦੋਵਾਂ ਬੱਚਿਆਂ ਦੀ ਥਾਂ ‘ਤੇ ਹੀ ਮੌਤ ਹੋ ਗਈ, ਜਿਸ ਦਾ ਪੁਲੀਸ ਰਾਹੀਂ 4 ਘੰਟੇ ਬਾਅਦ ਘਰਦਿਆਂ ਨੂੰ ਪਤਾ ਲੱਗਾ।