ਸੈਨ ਫਰਾਂਸਿਸਕੋ ‘ਚ ਸਾਲਾਨਾ ਨਗਰ ਕੀਰਤਨ 11 ਜੂਨ ਐਤਵਾਰ ਨੂੰ

0
422

img_5518
ਤਿਆਰੀਆਂ ਅਤੇ ਪ੍ਰਬੰਧਾਂ ਸਬੰਧੀ ਸਰਗਰਮੀਆਂ ਸ਼ੁਰੂ
ਸੈਨ ਫਰਾਂਸਿਸਕੋ/ਬਿਊਰੋ ਨਿਊਜ਼:
ਕੈਲੀਫੋਰਨੀਆਂ ਦੀਆਂ ਸੰਗਤਾਂ, ਗੁਰਦੁਆਰਾ ਸਾਹਿਨ ਦੀਆਂ ਪ੍ਰਬੰਧਕ ਕਮੇਟੀਆਂ, ਸਮੂਹ ਪੰਥਕ ਧਿਰਾਂ, ਸਿੱਖ ਜਥੇਬੰਦੀਆਂ ਅਤੇ  ਵਲੋਂ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਦੀ ਯਾਦ ਵਿਚ ਜੂਨ 1984 ਦੇ ਸਿੱਖ ਘੱਲੂਘਾਰੇ ਦੇ ਸ਼ਹੀਦਾਂ ਨੂੰ ਸਮਰਪਿਤ ਮਹਾਨ ਨਗਰ ਕੀਰਤਨ  11 ਜੂਨ 2017 ਐਤਵਾਰ ਦੁਪਹਿਰ 12:00 ਵਜੇ ਤੋਂ ਬਾਅਦ ਦੁਪਹਿਰ 4:00 ਵਜੇ ਤੱਕ ਡਾਊਨ ਟਾਊਨ ਸੈਨ ਫਰਾਂਸਿਸਕੋ ਵਿੱਚ ਕੀਤਾ ਜਾਵੇਗਾ।
ਗੁਰਦੁਆਰਾ ਸਾਹਿਬ ਫਰੀਮੌਂਟ ਦੇ ਸੁਪਰੀਮ ਕੌਂਸਲ ਮੈਂਬਰ ਭਾਈ ਜਸਦੇਵ ਸਿੰਘ ਵਲੋਂ ਦਿੱਤੀ ਲਿਖਤੀ ਜਾਣਕਾਰੀ ਅਨੁਸਾਰ ਨਗਰ ਕੀਰਤਨ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਸਬੰਧੀ ਸਰਗਰਮੀਆਂ ਸ਼ੁਰੂ ਹਨ। ਪਿਛਲੇ ਸਾਲਾਂ ਵਾਂਗ ਇਸ ਵਾਰ ਵੀ ਇਹ ਨਗਰ ਕੀਰਤਨ ਬਹੁਤ ਵੱਡੀ ਪੱਧਰ ਉੱਤੇ ਸਿੱਖੀ ਰਵਾਇਤਾਂ ਅਨੁਸਾਰ ਸ਼ਾਨੋ ਸੌਕਤ ਨਾਲ ਕੀਤਾ ਜਾਵੇਗਾ।
ਪ੍ਰਬੰਧਕਾਂ ਵਲੋਂ ਸੰਗਤਾਂ ਦੇ ਨਾਂਅ ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਤੇ ਸ਼ਹੀਦੀ ਸਾਕਿਆਂ ਨੂੰ ਭੁੱਲ ਜਾਂਦੀਆਂ ਨੇ, ਉਹ ਇਤਿਹਾਸ ਦੇ ਪੰਨਿਆਂ ਤੋਂ ਗਾਇਬ ਹੋ ਜਾਂਦੀਆਂ ਨੇ। ਕੌਮ ਦੀ ਚੜ੍ਹਦੀ ਕਲਾ, ਖਾਲਸਾ ਪੰਥ ਦੇ ਬੇਨਜ਼ੀਰ ਭਵਿੱਖ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸੈਨ ਫਰਾਂਸਿਸਕੋ ਡਾਊਨ ਟਾਊਨ ਵਿਚ ਸੈਕੰਡ ਸਟਰੀਟ ਅਤੇ ਮਾਰਕੀਟ ਸਟਰੀਟ ਤੋਂ ਸ਼ੁਰੂ ਹੋ ਕੇ ਸਿਵਕ ਸੈਂਟਰ ਦੇ ਸੋਹਣੇ ਮੈਦਾਨ ਤੱਕ ਇਸ ਨਗਰ ਕੀਰਤਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿਸ ਵਿਚ ਆਪ ਸਭ ਨੂੰ ਸ਼ਾਮਲ ਹੋਣ ਲਈ ਹਾਰਦਿਕ ਬੇਨਤੀ ਕੀਤੀ ਜਾਂਦੀ ਹੈ। ਸੰਗਤਾਂ ਕੇਸਰੀ ਦਸਤਾਰਾਂ-ਦੁੱਪਟੇ-ਪਟਕੇ ਸਜਾ ਕੇ ਆਉਣ ਜੀ। ਲੰਗਰ ਅਤੁੱਟ ਵਰਤਣਗੇ। ਂਗਰ ਕੀਰਤਨ ਵਾਲੀ ਥਾਂ ਪਹੁੰਚਣ ਲਈ ਬਾਰਟ ਰਾਹੀਂ ਮੌਂਟਗੁਮਰੀ ਸਟੇਸ਼ਨ ‘ਤੇ ਉਤਰਨਾ ਹੈ ਤੇ ਵਾਪਸੀ ਲਈ ਸਿਵਕ ਸੈਂਟਰ ਤੋਂ ਬਾਰਟ ਦਾ ਪ੍ਰਬੰਧ ਹੈ। ਸਭ ਗੁਰਦੁਆਰਿਆਂ ਤੋਂ ਬੱਸਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ, ਜਿਸ ਵਿਚ ਸੰਗਤਾਂ ਆਪਣੇ ਸ਼ਹਿਰ ਦੇ ਗੁਰਦੁਆਰਿਆਂ ਨਾਲ ਸੰਪਰਕ ਕਰ ਸਕਦੀਆਂ ਹਨ।
ਇਹ ਨਗਰ ਕੀਰਤਨ ਵੱਡੇ ਬੱਚਿਆਂ ਤੇ ਨੌਜਵਾਨਾਂ ਲਈ ਸਿੱਖ ਵਿਰਸੇ ਦੀ ਅਣਮੁੱਲੀ ਜਾਣਕਾਰੀ ਨਾਲ ਭਰਪੁਰ ਹੋਵੇਗਾ।