ਮਿਸੀਸਿਪੀ ਸੂਬੇ ‘ਚ ਪੰਜਾਬੀ ਨੌਜਵਾਨ ਸਵਰਨ ਸਿੰਘ ਦਾ ਲੁਟੇਰਿਆਂ ਨੇ ਕਤਲ ਕੀਤਾ

0
465

sawarn-singh
ਮਿਸੀਸਿਪੀ/ਬਿਊਰੋ ਨਿਊਜ਼ :
ਮਿਸੀਸਿਪੀ ਦੇ ਸ਼ਹਿਰ ਬ੍ਰੈਡਨ ਵਿਚ ਅਣਪਛਾਤੇ ਹਥਿਆਰਬੰਦ ਲੁਟੇਰੇ ਨੇ ਗੋਲੀਆਂ ਮਾਰ ਕੇ ਸਟੋਰ ਮਾਲਕ ਪੰਜਾਬੀ ਨੌਜਵਾਨ ਸਵਰਨ ਸਿੰਘ ਪੁੱਤਰ ਤਾਰਾ ਸਿੰਘ ਦਾ ਕਤਲ ਕਰ ਦਿੱਤਾ। ਸਵਰਨ ਸਿੰਘ (48) ਨੇ ਕੁਝ ਸਮਾਂ ਪਹਿਲਾਂ ਹੀ ਨਿਊਯਾਰਕ ਵਿਚ ਸਟੋਰ ਲਿਆ ਸੀ।
ਸਵਰਨ ਸਿੰਘ ਦੀ ਮੌਤ ਬਾਰੇ ਉਦੋਂ ਪਤਾ ਲੱਗਾ ਜਦੋਂ ਕੋਈ ਗਾਹਕ ਸਟੋਰ ਅੰਦਰ ਕੋਲਡ ਡਰਿੰਕ ਲੈਣ ਲਈ ਆਇਆ। ਗਾਹਕ ਨੇ ਦੱਸਿਆ ਕਿ ਉਸ ਨੇ ਦੇਖਿਆ ਕਿ ਕੈਸ਼ ਰਜਿਸਟਰ ਦੇ ਕਾਊਂਟਰ ‘ਤੇ ਕੋਈ ਵੀ ਨਹੀਂ ਹੈ। ਅਚਾਨਕ ਉਸ ਦੀ ਨਜ਼ਰ ਸਟੋਰ ਅੰਦਰ ਬਣੇ ਕਮਰੇ ਵਿਚ ਗਈ ਤਾਂ ਉੱਥੇ ਉਸ ਨੇ ਲਾਸ਼ ਪਈ ਦੇਖੀ। ਉਸ ਨੇ ਤੁਰੰਤ ਪੁਲੀਸ ਨੂੰ ਫੋਨ ਕਰਕੇ ਇਸ ਬਾਰੇ ਦੱਸਿਆ। ਪੁਲੀਸ ਕੈਮਰਿਆਂ ਦੀ ਫੁਟੇਜ ਤੋਂ ਕਾਤਲ ਲੁਟੇਰੇ ਦੀ ਭਾਲ ਕਰ ਰਹੀ ਹੈ। ਅਜੇ ਤਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ।
ਜ਼ਿਕਰਯੋਗ ਹੈ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਵੀ ਸਟੋਰ ਕਲਰਕ ਸੰਦੀਪ ਸਿੰਘ (22), ਜੋ ਤਹਿਸੀਲ ਫਗਵਾੜਾ ਦੇ ਪਿੰਡ ਉੱਚਾ ਨਾਲ ਸਬੰਧਤ ਸੀ, ਦੀ ਲੁਟੇਰੇ ਨੇ ਹੱਤਿਆ ਕਰ ਦਿੱਤੀ ਸੀ। ਸਵਰਨ ਸਿੰਘ ਆਪਣੇ ਪਿਛੇ ਤਿੰਨ ਬੱਚੇ ਤੇ ਪਤਨੀ ਛੱਡ ਗਿਆ ਹੈ। ਉਸ ਦਾ ਪਰਿਵਾਰ ਨਿਊਯਾਰਕ ਵਿਖੇ ਹੀ ਰਹਿੰਦਾ ਸੀ।