ਸਤਵਿੰਦਰ ਕੌਰ ਨੇ ਸਿਆਟਲ ਦੇ ਕੈਂਟ ਸ਼ਹਿਰ ਦੀ ਪ੍ਰਾਇਮਰੀ ਚੋਣ ਜਿੱਤੀ

0
115

satwinder-kaur-300x300
ਸਿਆਟਲ/ਬਿਊਰੋ ਨਿਊਜ਼ :
ਪੰਜਾਬੀ ਭਾਈਚਾਰੇ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਕੈਂਟ ਦੀ ਕੌਂਸਲ ਮੈਂਬਰ ਬਣਨ ਲਈ ਸਤਵਿੰਦਰ ਕੌਰ ਨੇ ਸਭ ਤੋਂ ਵੱਧ 45 ਫੀਸਦੀ ਵੋਟਾਂ ਲੈ ਕੇ ਪ੍ਰਾਇਮਰੀ ਚੋਣ ਜਿੱਤ ਲਈ ਹੈ। ਕੈਂਟ ਕੌਂਸਲ ਮੈਂਬਰ ਲਈ ਚਾਰ ਉਮੀਦਵਾਰ ਮੈਦਾਨ ਵਿਚ ਨਿੱਤਰੇ, ਜਿਥੇ ਸਤਵਿੰਦਰ ਕੌਰ ਨੇ 45 ਫੀਸਦੀ ਅਤੇ ਪਾਲ ਨੇ 25 ਫੀਸਦੀ ਵੋਟਾਂ ਲੈ ਕੇ ਪ੍ਰਾਇਮਰੀ ਚੋਣ ਜਿੱਤ ਲਈ ਹੈ, ਜਿਨ੍ਹਾਂ ਦਾ ਆਖਰੀ ਮੁਕਾਬਲਾ 7 ਨਵੰਬਰ ਨੂੰ ਹੋਵੇਗਾ। ਜੇਕਰ ਆਖਰੀ ਚੋਣ ਸਤਵਿੰਦਰ ਕੌਰ ਜਿੱਤਦੀ ਹੈ ਤਾਂ ਵਾਸ਼ਿੰਗਟਨ ਸਟੇਟ ਦੇ ਸ਼ਹਿਰ ਕੈਂਟ ਵਿਚ ਪੰਜਾਬੀ ਮੂਲ ਦੀ ਉਹ ਪਹਿਲੀ ਕੌਂਸਲ ਮੈਂਬਰ ਹੋਵੇਗੀ।