ਫਤਹਿਗੜ੍ਹ ਸਾਹਿਬ ਇਲਾਕੇ ਦੀ ਸੰਗਤ ਨੇ ਭਾਰੀ ਸ਼ਰਧਾ ਨਾਲ ਮਨਾਇਆ ਛੋਟੇ ਸਾਹਿਮਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ

0
316

screen-shot-2017-12-25-at-10-58
ਸੈਨ ਹੋਜ਼ੇ/ਬਿਊਰੋ ਨਿਊਜ਼:
ਪੰਜਾਬ ਦੇ ਫਤਹਿਗੜ੍ਹ ਸਾਹਿਬ ਇਲਾਕੇ ਦੀ ਸੈਨ ਹੋਜ਼ੇ ਵਿਚਲੀ ਸੰਗਤ ਵਲੋਂ ਛੋਟੇ ਸਾਹਿਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਸਮਾਗਮ ਸਿੱਖ ਗੁਰਦੁਆਰਾ ਸਾਹਿਬ ਸੈਨ ਹੋਜ਼ੇ ਵਿਖੇ ਭਾਰੀ ਸ਼ਰਧਾ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ 24 ਦਸੰਬਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਰਾਗੀ ਜਥਾ ਭਾਈ ਹਰਚਰਨ ਸਿੰਘ ਖਾਲਸਾ, ਕਥਾਵਾਚਕ ਭਾਈ ਗੁਰਜੀਤ ਸਿੰਘ, ਰਾਗੀ ਜਥਾ ਭਾਈ ਨਿਰੰਜਨ ਸਿੰਘ ਜਵੱਦੀ ਕਲਾਂ, ਰਾਗੀ ਜਥਾ ਭਾਈ ਕੁਲਵੰਤ ਸਿੰਘ, ਖਾਲਸਾ ਸਕੂਲ ਦੇ ਵਿਦਿਆਰਥੀਆਂ ਦੇ ਕੀਰਤਨੀ ਜਥੇ ਅਤੇ  ਨਾਭੇ ਵਾਲੀਆਂ ਬੀਬੀਆਂ ਦੇ ਢਾਡੀ ਜਥੇ ਵਲੋਂ ਕੀਰਤਨ, ਕਥਾ ਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਗੁਰਦੁਆਰਾ ਸਾਹਿਬ ਦੀ ਪ੍ਰੀਕਰਮਾ ਅੰਦਰ ਨਗਰ ਕੀਰਤਨ ਵੀ ਕੀਤਾ ਗਿਆ ਵਲੋਂ  ਜਿਸ ਦੌਰਾਨ ਸੰਗਤਾਂ ਨੇ ਸੈਨ ਹੋਜ਼ੇ ਦੇ ਵਿਦਿਆਰਥੀਆਂ ਦੀ ਗੱਤਕਾ ਟੀਮ ਵਲੋਂ ਪੇਸ਼ ਸਿੱਖ ਮਾਰਸ਼ਲ ਕਲਾ ਗੱਤਕੇ ਦੇ ਜੌਹਰ ਦਾ ਆਨੰਦ ਮਾਣਿਆ।
ਸਾਰੇ ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਿਆ।