ਸਾਨ ਫ੍ਰਾਂਸਿਸਕੋ ਪਾਰਕ ਵਿਚ ਹੋਈ ਗੋਲੀਬਾਰੀ, 3 ਜ਼ਖਮੀ

0
337

san-francisco-759
ਸਾਨ ਫਰਾਂਸਿਸਕੋ/ਬਿਊਰੋ ਨਿਊਜ਼ :
ਸੈਲਾਨੀਆਂ ਨਾਲ ਭਰੇ ਮਸ਼ਹੂਰ ਸਾਨ ਫਰਾਂਸਿਸਕੋ ਪਾਰਕ ਵਿਚ ਉਸ ਵੇਲੇ ਭਗਦੜ ਮੱਚ ਗਈ ਜਦੋਂ ਕਿਸੇ ਬੰਦੂਕਧਾਰੀ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਗੋਲੀਬਾਰੀ ਵਿਚ 3 ਵਿਅਕਤੀ ਜ਼ਖਮੀ ਹੋ ਗਏ। ਸਾਨ ਫਰਾਂਸਿਸਕੋ ਪੁਲੀਸ ਦੇ ਅਧਿਕਾਰੀ ਗ੍ਰੇਸ ਗੇਟਪੇਂਡਨ ਨੇ ਦੱਸਿਆ ਕਿ ਪੁਲੀਸ ਬੰਦੂਕਧਾਰੀ ਦੀ ਤਲਾਸ਼ ਕਰ ਰਹੀ ਹੈ। ਉਹ ਘਟਨਾ ਮਗਰੋਂ ਫਰਾਰ ਹੋ ਗਿਆ।
ਸਾਨ ਫਰਾਂਸਿਸਕੋ ਸਦਰ ਹਸਪਤਾਲ ਦੇ ਬੁਲਾਰੇ ਬ੍ਰੇਡ ਏਂਡਰਿਊ ਨੇ ਦੱਸਿਆ ਕਿ ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਇਕ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ। ਜ਼ਖਮੀ ਹੋਇਆ ਇਕ ਨਾਬਾਲਗ ਮੁੰਡਾ ਹਾਲੇ ਵੀ ਹਸਪਤਾਲ ਵਿਚ ਹੈ। ਸਾਨ ਫਰਾਂਸਿਸਕੋ ਪੁਲੀਸ ਨੇ ਲੋਕਾਂ ਨੂੰ ਗੋਲੀਬਾਰੀ ਮਗਰੋਂ ਡੋਲੋਰਸ ਪਾਰਕ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਸੀ ਪਰ 2 ਘੰਟੇ ਬਾਅਦ ਹੀ ਇਸ ਆਦੇਸ਼ ਨੂੰ ਵਾਪਸ ਲੈ ਲਿਆ ਗਿਆ।