ਸਾਕਾ ਨਕੋਦਰ: ਜਸਟਿਸ ਗੁਰਨਾਮ ਸਿੰਘ ਕਮਿਸ਼ਨ ਰਿਪੋਰਟ ਦਾ ਮੁੱਦਾ ਵਿਧਾਨ ਸਭਾ ‘ਚ ਗੂੰਜਿਆ

0
218

saka-nakodar-hussan-copy
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਤੇ ਹੋਈ ਬਹਿਸ ਦੌਰਾਨ ਪੰਜਾਬ ਵਿਚ 32 ਸਾਲ ਪਹਿਲਾ ਫਰਵਰੀ 1986  ਨੂੰ ਨਕੋਦਰ ਸ਼ਹਿਰ ਵਿਚ ਹੋਏ ਬੇਅਦਬੀ ਅਤੇ ਗੋਲੀਕਾਂਡ ਦਾ ਮੁੱਦਾ ਵੀ ਜ਼ੋਰ-ਸ਼ੋਰ ਨਹਲ ਉਠਿਆ। ਹਿਹ ਮਾਮਲਾ ਆਮ ਪਾਰਟੀ ਦੇ ਵਿਧਾਇਕਾਂ ਹਰਵਿੰਦਰ ਸਿੰਘ ਫੂਲਕਾ ਅਤੇ ਕੰਵਰਪਾਲ ਸਿੰਘ ਸੰਧੂ ਨੇ ਉਠਾਇਆ।
ਇਨ੍ਹਾਂ ਆਗੂਆਂ ਨੇ ਵਿਧਾਨ ਸਭਾ ਸਪੀਕਰ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ ਨਕੋਦਰ ਵਿਚ ਗੁਰੂ ਨਾਨਕਪੁਰਾ ਦੇ ਗੁਰਦਵਾਰਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ‘ਚ 2 ਫਰਵਰੀ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 5 ਸਰੂਪ ਅਗਨ ਭੇਟ ਕਰ ਦਿੱਤੇ ਸਨ। 4 ਫਰਵਰੀ 1986  ਨੂੰ ਇਨ੍ਹਾਂ ਸਰੂਪਾਂ ਦੀ ਸੰਭਾਲ ਕਰਨ ਲਈ ਜਾ ਰਹੀ ਸੰਗਤ ਉਤੇ ਪੁਲਿਸ ਨੇ ਬਿਨਾ ਕਿਸੇ ਭੜਕਾਹਟ ਦੇ ਗੋਲੀਬਾਰੀ ਕਰ ਦਿੱਤੀ ਸੀ, ਜਿਸ ਵਿਚ 3 ਸਿੱਖ ਨੌਜਵਾਨ  ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਝਿਲਮਣ ਸਿੰਘ ਗੋਰਸੀਆਂ ਅਤੇ ਭਾਈ ਬਲਧੀਰ ਸਿੰਘ ਫੌਜੀ ਮੌਕੇ ਉਤੇ ਸ਼ਹੀਦ ਹੋ ਗਏ ਸਨ। ਇਸ ਸਾਕੇ ਦੇ ਚੌਥੇ ਸ਼ਹੀਦ ਭਾਈ ਹਰਮਿੰਦਰ ਸਿੰਘ ਚਲੂਪਰ ਨੂੰ ਬਾਅਦ ਵਿਚ ਪੁਲਿਸ ਹਿਰਾਸਤ ਵਿਚ ਕਤਲ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਮਾਪਿਆਂ ਨੇ ਮੁੱਖ ਮੰਤਰੀ ਪੰਜਾਬ ਨੂੰ ਦੋ ਵਾਰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਇਸ ਮਾਮਲੇ ਉਤੇ ਉਸ ਵੇਲੇ ਦੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਰਿਪੋਰਟ, ਜੋ ਕਿ ਪੰਜਾਬ ਸਰਕਾਰ ਕੋਲ 29 ਮਾਰਚ 1987 ਤੋਂ ਪਈ ਹੈ, ਨੂੰ ਵਿਧਾਨ ਸਭਾ ਸੈਸ਼ਨ ਵਿਚ ਰੱਖਿਆ ਜਾਵੇ ।
‘ਆਪ’ ਦੇ ਮਾਨਯੋਗ ਵਿਧਾਇਕਾਂ ਨੇ ਸਦਨ ਨੂੰ ਇਹ ਵੀ ਦੱਸਿਆ ਕਿ ਬਰਨਾਲਾ ਦੀ ਅਕਾਲੀ ਸਰਕਾਰ ਵੇਲੇ ਵਾਪਰੇ ਨਕੋਦਰ ਸਾਕੇ ਲਈ ਤਤਕਾਲੀ  ਐੱਸਐੱਸਪੀ ਇਜ਼ਹਾਰ ਆਲਮ ਅਤੇ ਏਡੀਸੀ ਦਰਬਾਰਾ ਸਿੰਘ ਗੁਰੂ ਸਿੱਧੇ ਤੌਰ ‘ਤੇ ਜ਼ਿੰਮੇਵਾਰ ਸਨ। ਗੌਰਤਲਬ ਹੈ ਕਿ ਦਰਬਾਰਾ ਸਿੰਘ ਗੁਰੂ ਅਕਾਲੀ ਦਲ ਬਾਦਲ ਦੇ ਸੀਨੀਅਰ ਲੀਡਰ ਹਨ। ਵਿਧਾਇਕਾਂ ਨੇ ਪੁਰਜ਼ੋਰ ਮੰਗ ਕੀਤੀ ਕਿ ਸਾਕਾ ਨਕੋਦਰ ਬੇਅਦਬੀ ਅਤੇ ਗੋਲੀ ਕਾਂਡ ਬਾਰੇ ਜਸਟਿਸ (ਸੇਵਾ ਮੁਕਤ) ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਪੰਜਾਬ ਵਿਧਾਨ ਸਭਾ ‘ਚ ਰੱਖੀ ਜਾਵੇ ਅਤੇ ਦੋਸ਼ੀਆਂ ਨੂੰ ਸਜਾਵਾਂ ਦੇ ਕੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਤਾ ਜਾਵੇ ।

ਨਕੋਦਰ ਗੋਲੀ ਕਾਂਡ ਦਾ ਮੁੱਦਾ ਵਿਧਾਨ ਸਭਾ ਚ ਰੱਖਣ ‘ਤੇ ਪ੍ਰਵਾਸੀ ਸਿੱਖਾਂ ਨੇ ਕੀਤਾ ‘ਆਪ’ ਵਿਧਾਇਕਾਂ ਦਾ ਧੰਨਵਾਦ
ਕੈਲੀਫੋਰਨੀਆ (ਹੁਸਨ ਲੜੋਆ ਬੰਗਾ) : ਪੰਜਾਬ ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਤੇ ਹੋਈ ਬਹਿਸ ਦੌਰਾਨ 32  ਸਾਲ ਪਹਿਲਾਂ ਫਰਵਰੀ 1986  ਨੂੰ ਨਕੋਦਰ ਸ਼ਹਿਰ ਵਿਚ ਹੋਏ ਬੇਅਦਬੀ ਅਤੇ ਗੋਲੀਕਾਂਡ ਦਾ ਮੁੱਦਾ ਆਮ ਪਾਰਟੀ ਦੇ ਵਿਧਾਇਕਾਂ ਹਰਵਿੰਦਰ ਸਿੰਘ ਫੂਲਕਾ ਅਤੇ ਪੱਤਰਕਾਰ ਕੰਵਰਪਾਲ ਸਿੰਘ ਸੰਧੂ ਨੇ ਉਠਾਇਆ । ਇਹ ਮੁੱਦਾ ਵਿਧਾਨ ਸਭਾ ਚ ਰੱਖਣ ਤੇ ਪ੍ਰਵਾਸੀ ਸਿੱਖਾਂ ਤੇ ਸਿੱਖ ਸੰਸਥਾਵਾਂ ਨੇ ਸਾਰੇ ਸਹਿਯੋਗੀ ਅਗੂਆਂ ਦਾ ਧੰਨਵਾਦ ਕੀਤਾ।
ਵਰਨਣਯੋਗ ਹੈ ਕਿ ਇਨ੍ਹਾਂ ਆਗੂਆਂ ਨੇ ਵਿਧਾਨ ਸਭਾ ਵਿਚ ਸੰਬੋਧਨ ਹੁੰਦਿਆਂ ਦੱਸਿਆ ਕਿ ਨਕੋਦਰ ਵਿਚ ਗੁਰੂ ਨਾਨਕਪੁਰਾ ਦੇ ਗੁਰਦਵਾਰਾ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ‘ਚ 2 ਫਰਵਰੀ ਨੂੰ  ਸ਼ਰਾਰਤੀ ਅਨਸਰਾਂ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ 5 ਸਰੂਪ ਅਗਨ ਭੇਟ ਕਰ ਦਿੱਤੇ ਸਨ। 4 ਫਰਵਰੀ 1986  ਨੂੰ ਇਨ੍ਹਾਂ ਸਰੂਪਾਂ ਦੀ ਸੰਭਾਲ ਕਰਨ ਲਈ ਜਾ ਰਹੀ ਸੰਗਤ ਉਤੇ ਪੁਲਿਸ ਨੇ ਬਿਨਾ ਕਿਸੇ ਭੜਕਾਹਟ ਦੇ ਗੋਲੀਬਾਰੀ ਕਰ ਦਿਤੀ ਸੀ, ਜਿਸ ਵਿਚ 3 ਸਿੱਖ ਨੌਜਵਾਨ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਝਿਲਮਣ ਸਿੰਘ ਗੋਰਸੀਆਂ ਅਤੇ ਭਾਈ ਬਲਧੀਰ ਸਿੰਘ ਫੌਜੀ ਮੌਕੇ ‘ਤੇ ਸ਼ਹੀਦ ਹੋ ਗਏ ਸਨ। ਇਸ ਸਾਕੇ ਦੇ ਚੌਥੇ ਸ਼ਹੀਦ ਭਾਈ ਹਰਮਿੰਦਰ ਸਿੰਘ ਚਲੂਪਰ ਨੂੰ ਪੁਲਿਸ ਹਿਰਾਸਤ ਵਿਚ ਕਤਲ ਕੀਤਾ ਗਿਆ।  ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਮਾਪਿਆਂ ਨੇ ਮੁੱਖ ਮੰਤਰੀ ਪੰਜਾਬ ਨੂੰ ਦੋ ਵਾਰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਇਸ ਮਾਮਲੇ ਨੂੰ ਵਿਧਾਨ ਸਭਾ ਦੇ ਬੇਅਦਬੀਆਂ ਬਾਰੇ ਸ਼ੈਸ਼ਨ ਵਿਚ ਉਠਾਇਆ ਜਾਵੇ। ਉਸ ਵੇਲੇ ਦੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਰਿਪੋਰਟ ਜੋ ਕਿ ਪੰਜਾਬ ਸਰਕਾਰ ਕੋਲ 29  ਮਾਰਚ 1987 ਤੋਂ ਹੈ, ਨੂੰ ਵੀ  ਵਿਧਾਨ ਸਭਾ ਵਿਚ ਰੱਖਿਆ ਜਾਵੇ ।
ਆਪ ਦੇ ਵਿਧਾਇਕਾਂ ਨੇ ਸਦਨ ਨੂੰ ਇਹ ਵੀ ਦੱਸਿਆ ਕਿ ਬਰਨਾਲਾ ਦੀ ਅਕਾਲੀ ਸਰਕਾਰ ਵੇਲੇ ਵਾਪਰੇ ਨਕੋਦਰ ਸਾਕੇ ਲਈ ਤਤਕਾਲੀ ਐੱਸਐੱਸਪੀ ਇਜ਼ਹਾਰ ਆਲਮ ਅਤੇ ਏਡੀਸੀ ਦਰਬਾਰਾ ਸਿੰਘ ਗੁਰੂ ਜੋ ਕਿ ਹੁਣ ਅਕਾਲੀ ਦਲ ਬਾਦਲ ਦੇ ਸੀਨੀਅਰ ਲੀਡਰ ਹਨ, ਸਿੱਧੇ ਤੌਰ ‘ਤੇ ਜਿੰਮੇਵਾਰ ਸਨ। ਉਨ੍ਹਾਂ ਪੁਰਜ਼ੋਰ ਮੰਗ ਕੀਤੀ ਹੈ ਕਿ ਸਾਕਾ ਨਕੋਦਰ ਬੇਅਦਬੀ ਅਤੇ ਗੋਲੀ ਕਾਂਡ ਬਾਰੇ ਜਸਟਿਸ (ਸੇਵਾ ਮੁਕਤ) ਗੁਰਨਾਮ ਸਿੰਘ ਕਮਿਸ਼ਨ ਰਿਪੋਰਟ ਬਿਨਾ ਦੇਰੀ ਪੰਜਾਬ ਵਿਧਾਨ ਸਭਾ ‘ਚ ਰਾਖੀ ਜਾਵੇ ਅਤੇ ਦੋਸ਼ੀਆਂ ਨੂੰ ਸਜਾਵਾਂ ਦੇ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ ਦਿੱਤਾ ਜਾਵੇ ।