ਸਿੱਖ ਭਾਈਚਾਰੇ ਵਲੋਂ ਕ੍ਰਿਸ਼ਿਮਸ ਪਰੇਡ ਸਮੇਂ ਯੋਗਦਾਨ

0
366

unnamed-1
ਫਰਿਜ਼ਨੋ/(ਕੁਲਵੰਤ ਧਾਲੀਆਂ/ਨੀਟਾ ਮਾਛੀਕੇ):
ਚੋਖੀ ਸਿੱਖ ਵਸੋਂ ਇਲਾਕੇ ਦੇ ਇਸ ਸ਼ਹਿਰ ਦੀ ਸਲਾਨਾ ਕ੍ਰਿਸ਼ਮਿਸ ਪਰੇਡ ਸਮੇਂ ਫਰਿਜ਼ਨੋ ਇਲਾਕੇ ਦੇ ਸਮੁੱਚੇ ਸਿੱਖ ਭਾਈਚਾਰੇ ‘We are Sikhs@ ਦੇ ਬੈਨਰ ਹੇਠ ਅਮਰੀਕਨ ਬੱਚਿਆਂ ਨੂੰ ਸਾਈਕਲ ਅਤੇ ਹੋਰ ਤੋਹਫ਼ੇ ਵੰਡਣ ਲਈ ਦਸ ਹਜ਼ਾਰ ਡਾਲਰ ਦੀ ਰਾਸ਼ੀ ਦਾ ਹਿੱਸਾ ਪਾਇਆ। ਇਸ ਸਮੇਂ ਚਲ ਰਹੇ ਲੋਕਾਂ ਲਈ ਰਸਤੇ ਵਿੱਚ ‘ਮੀਰੀ-ਪੀਰੀ’ ਨਾਂ ਦੀ ਸਿੱਖ ਜੱਥੇਬੰਦੀ ਵੱਲੋਂ ਚਾਹ, ਕੌਫੀ ਅਤੇ ਡੋਨਟਸ (4onuts) ਦੇ ਲੰਗਰ ਲਾਏ ਹੋਏ ਸਨ। ਅਜਿਹਾ ਪਹਿਲੀ ਵਾਰ ਹੋਇਆ ਕਿ ਸਿੱਖ ਭਾਈਚਾਰੇ ਨੇ ਸਮੁੱਚੇ ਅਮਰੀਕਨ ਭਾਈਚਾਰੇ ਿਵੱਚ ਆਪਣੀ ਪਹਿਚਾਣ ਬਣਾਉਣ ਅਤੇ ਉਨ੍ਹਾਂ ਦੇ ਇਸ ਸਮਾਗਮ ਵਿੱਚ ਹਿੱਸਾ ਲੈ ਕੇ ਸਲਾਘਾਯੋਗ ਕੰਮ ਕੀਤਾ। ‘ਸਿੱਖ ਰਾਈਡਰਜ ਆਫ ਅਮਰੀਕਾ’ ਬੇਕਰਸ਼ਫੀਲਡ ਦੇ ਸਿੱਖ ਨੌਜਵਾਨਾਂ ਨੇ ਵੀ ਪਰੇਡ ਦੌਰਾਨ ਹਿੱਸਾ ਲਿਆ।
ਇਸ ਪਰੇਡ ਵਿੱਚ ਬੋਲਦੇ ਹੋਏ ਗੁਰਨੇਕ ਸਿੰਘ ਬਾਗੜੀ ਨੇ ਕਿਹਾ ਕਿ ਸਮੁੱਚਾ ਭਾਈਚਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਅੱਗੇ ਤੋਰ ਰਿਹਾ ਹੈ । ਗੁਰਦੀਪ ਸ਼ੇਰਗਿੱਲ ਨੇ ਲੰਗਰਾਂ ਦੀ ਪ੍ਰਸ਼ੰਸ਼ਾ ਕੀਤੀ।
ਸਮੁੱਚੇ ਤੌਰ ‘ਤੇ ਸਮੁੱਚੇ ਅਮਰੀਕਨ ਭਾਈਚਾਰੇ ਦੀ ਇਸ ਪਰੇਡ ਦੌਰਾਨ ਸਿੱਖ ਭਾਈਚਾਰੇ ਨੂੰ ਪਹਿਚਾਣ ਦੇ ਨਾਲ ਬਹੁਤ ਸਲਾਘਾਯੋਗ ਸਨਮਾਨ ਵੀ ਮਿਲਿਆ। ਭਾਈਚਾਰੇ ਦੇ ਮੋਹਤਬਰਾਂ ਦਾ ਵਿਚਾਰ ਹੈ ਸਮੇਂ ਦੀ ਅਨੁਸਾਰ ਸਾਨੂੰ ਸਭ ਨੂੰ ਆਪਣੇ ਭਾਈਚਾਰੇ ਦੇ ਨਾਲ-ਨਾਲ ਦੂਸਰੇ ਭਾਈਚਾਰੇ ਦੇ ਸਮਾਗਮਾਂ ਵਿਚ ਵੀ ਵੱਧ ਚੜ ਹਿੱਸਾ ਲੈਣਾ ਚਾਹੀਦਾ ਹੈ ਅਤੇ ਆਪਣੀ ਪਹਿਚਾਣ ਵਰਗੇ ਪ੍ਰਸ਼ਨਾਂ ਦੇ ਉੱਤਰ ਉਨ੍ਹਾਂ ਨੂੰ ਸ਼ਹਿਜਤਾ ਨਾਲ ਦੇਣੇ ਚਾਹੀਦੇ ਹਨ.
ਦਸਣਯੋਗ ਹੈ ਕਿ ਨੈਸ਼ਨਲ ਸਿਖ ਕੈਂਪੇਨ ਨੇ ਇਸੇ ਸਾਲ ਅਪ੍ਰੈਲ ਵਿਚ ”ਵੀ ਆਰ ਸਿਖ ਕੈਂਪੇਨ” ਸ਼ੁਰੂ ਕੀਤੀ ਸੀ ਤੇ ਇਹ ਨੈਸ਼ਨਲ ਕੈਬਲ ਟੀ ਵੀ ‘ਤੇ ਇਕ ਐਡ ਵੀ ਚਲਾਉਂਦੀ ਹੈ। ਇਸ ਵਾਰ ਸਿੱਖਾਂ ਨੇ ਗਰੀਬ ਬੱਚਿਆਂ ਨੂੰ 1000 ਤੋਂ ਵੱਧ ਸਾਈਕਲਾਂ ਦਾਨ ਕੀਤੀਆਂ। ਇਹ ਗਿਣਤੀ ਪਿਛਲੇ ਸਾਲ ਨਾਲੋਂ 200 ਵੱਧ ਹੈ।
ਇਸ ਮੌਕੇ ਬਿਲ ਸਿੰਘ ਨਿੱਝਰ ਨੇ ਕਿਹਾ ਕਿ ਅਸੀ ਇਸ ਸੇਵਾ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰਦੇ ਹਾਂ। ਉਨਾਂ ਨੇ ਕਿਹਾ ਕਿ ਅਸੀ ਸਿੱਖੀ ਦੇ ਸਿਧਾਂਤ ਕਿਰਤ ਕਰਨੀ ਤੇ ਵੰਡ ਛਕਣੀ ‘ਤੇ ਪਹਿਰਾ ਦਿੰਦਿਆਂ ਇਹੋ ਜਿਹੇ ਕਾਰਜ ਕਰਨਾ ਜਾਰੀ ਰਖਾਂਗੇ। ਅਸੀ ਫਰਿਜ਼ਨੋ ਵਿਚ ਭਾਈਚਾਰੇ ਦਾ ਹਿੱਸਾ ਹਾਂ ਅਤੇ ਸਾਨੂੰ ਆਪਣੇ ਗੁਆਂਢੀਆਂ ਨਾਲ ਖੜਣਾ ਚਾਹੀਦਾ ਹੈ।
ਅੰਮ੍ਰਿਤਪਾਲ ਸਿੰਘ ਦਾ ਕਹਿਣਾ ਸੀ  ਕਿਹਾ ਕਿ ਅਸੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਹਾਂ ਤੇ ਲੋੜਵੰਦਾਂ ਦੀ ਸੇਵਾ ਕਰਨਾ ਸਾਡਾ ਫਰਜ਼ ਹੈ। ਅਸੀ ਅਮਰੀਕੀ ਅਤੇ ਸਿਖ ਹੋਣ ਦੇ ਨਾਤੇ ਸਾਨੂੰ ਸਾਡੇ ਭਾਈਚਾਰੇ ਦੀ ਸੇਵਾ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਦਸਣਯੋਗ ਹੈ ਕਿ ਫਰਿਜ਼ਨੋ ਤੇ ਆਲੇ ਦੁਆਲੇ ਦੇ ਇਲਾਕਿਆਂ ਵਿਚ 50,000 ਤੋਂ ਵੱਧ ਸਿੱਖ ਹਨ। ਫਰਿਜ਼ਨੋ ਵਿਚ ਐਡ ਕੈਂਪੇਨ ਤੋਂ ਬਾਅਦ ਕੀਤੀ ਗਈ ਚੋਣ ਨੇ ਸਿਖਾਂ ਪ੍ਰਤੀ ਹਾਂਪੱਖੀ ਧਾਰਨਾ ਵਿਚ ਅਹਿਮ ਵਾਧਾ ਕੀਤਾ ਹੈ। ਫਰਿਜ਼ਨੋ ਦੇ 59 ਫੀਸਦੀ ਵਾਸੀ ਮੰਨਦੇ ਹਨ ਕਿ ਉਹ ਸਿਖਾਂ ਬਾਰੇ ਕਾਫੀ ਜਾਣ ਗਏ ਹਨ, 68 ਫੀਸਦੀ ਸਿੱਖਾਂ ਨੂੰ ਚੰਗੇ ਗੁਆਂਢੀ ਵਜੋਂ ਵੇਖਦੇ ਹਨ ਅਤੇ 64 ਫੀਸਦੀ ਲੋਕ ਸਿੱਖਾਂ ਨੂੰ ਦਿਆਲੂ ਅਤੇ ਭਦਰਪੁਰਸ਼ ਵਜੋਂ ਵੇਖਦੇ ਹਨ।