‘ਕਾਮਾਗਾਟਾ ਮਾਰੂ ਦਾ ਅਸਲੀ ਸਚ” ਪੁਸਤਕ ਲੋਕ ਅਰਪਣ ਕਰਨ ਸਬੰਧੀ ਸਮਾਗਮ 19 ਅਤੇ 26 ਫ਼ਰਵਰੀ ਨੂੰ

0
1191

new-advt-rajvinder-singh-rahi-book
ਫਰੀਮੌਂਟ/ਬਿਊਰੋ ਨਿਊਜ਼:
ਕਾਮਾਗਾਟਾਮਾਰੂ ਦੇ ਦੁਖਾਂਤ ਨੂੰ ਉਜਾਗਰ ਕਰਦੀ ਸ.ਰਾਜਵਿੰਦਰ ਸਿੰਘ ਰਾਹੀ ਦੀ ਕਿਤਾਬ ‘ਕਾਮਾਗਾਟਾਮਾਰੂ ਦਾ ਅਸਲੀ ਸਚ’ ਨੂੰ ਲੋਕ ਅਰਪਣ ਕਰਨ ਲਈ ਦੋ ਸਮਾਗਮ ਇਸੇ ਮਹੀਨੇ ਮਿਲਪੀਟਸ ਅਤੇ ਸਟਾਕਟਨ ਵਿਖੇ ਕੀਤੇ ਜਾ ਰਹੇ ਹਨ।
ਪਹਿਲਾ ਸਮਾਗਮ 19 ਫਰਵਰੀ ਐਤਵਾਰ ਨੂੰ ਬਾਅਦ ਦੁਪਹਿਰ 1:00 ਵਜੇ ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਕੀਤਾ ਜਾਵੇਗਾ।
ਦੂਜਾ ਪ੍ਰੋਗਰਾਮ ਗ਼ਦਰੀ ਬਾਬਿਆਂ ਦੀ ਇਤਿਹਾਸਿਕ ਧਰਤੀ ਸਟਾਕਟਨ ਵਿਖੇ ਹੋਵੇਗਾ। ਇਸ ਸਬੰਧੀ ਵਿਸ਼ੇਸ਼ ਸਮਾਗਮ ਇਤਿਹਾਸਕ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ 26 ਫਰਵਰੀ ਐਤਵਾਰ ਨੂੰ ਬਾਅਦ ਦੁਪਹਿਰ 1:00 ਵਜੇ ਹੋਵੇਗਾ।
ਸ. ਰਾਜਵਿੰਦਰ ਸਿੰਘ ਰਾਹੀ ਪਹਿਲਾਂ ਵੀ 3 ਕਿਤਾਬਾਂ – ਬਾਬਾ ਸੋਹਣ ਸਿੰਘ ਭਕਨਾ ਦੀ ਜੀਵਨੀ  ‘ਮੇਰੀ ਰਾਮ ਕਹਾਣੀ’, ‘ਗ਼ਦਰ ਲਹਿਰ ਦੀ ਅਸਲੀ ਗਾਥਾ-1’ ਅਤੇ ‘ਗ਼ਦਰ ਲਹਿਰ ਦੀ ਅਸਲੀ ਗਾਥਾ-2’ ਪੰਜਾਬੀ ਪਾਠਕਾਂ ਦੇ ਸਨਮੁੱਖ ਕਰਾ ਚੁੱਕੇ ਹਨ।  ਇਸ ਕਿਤਾਬ ਰਾਹੀਂ ਨੇ  ਕਾਮਾਗਾਟਾਮਾਰੂ ਦੇ ਸਾਹਿਤਕਾਰਾਂ ਵੱਲੋਂ (ਜਾਣ ਬੁੱਝ ਕੇ) ਅਣਗੌਲੇ ਕੀਤੇ ਪੱਖਾਂ ਨੂੰ ਉਜਾਗਰ ਕੀਤਾ ਹੈ। ਲੰਮੀ ਖੋਜ ਤੇ ਭਾਰੀ ਮਿਹਨਤ ਨਾਲ ਲਿਖੀ ਇਹ ਪੁਸਤਕ ਕਾਮਾਗਾਟਾਮਾਰੂ ਜਹਾਜ਼, ਜਿਸ ਦਾ ਅਸਲੀ ਨਾਂ ਗੁਰੂ ਨਾਨਕ ਜਹਾਜ਼ ਹੈ, ਦੇ ਮੁਸਾਫ਼ਰਾਂ ਦੀ ਦਲੇਰੀ, ਸਹਿਣਸ਼ੀਲਤਾ, ਸਿਆਣਪ ਅਤੇ ਔਕੜਾਂ ਸਮੇ ਮਨੋਦਸ਼ਾ ਨੂੰ ਬਾਖ਼ੂਬੀ ਦਰਸਾਉਂਦੀ ਹੈ ।