ਪੰਜਾਬੀ ਨੌਜਵਾਨ ਟਰੱਕ ਚਾਲਕ ਦੀ ਹਾਦਸੇ ‘ਚ ਮੌਤ

0
493

punjabi-truck-driver
ਫਰੀਮਾਂਟ/ਬਿਊਰੋ ਨਿਊਜ਼:
ਕੈਲੀਫੋਰਨੀਆ ਸੂਬੇ ਵਿੱਚ ਸੜਕ ਹਾਦਸੇ ਵਿੱਚ ਪਿੰਡ ਟਾਂਡਾ ਕਾਲੀਆ ਦੇ ਨੌਜਵਾਨ ਸੰਦੀਪ ਸਿੰਘ ਉਰਫ਼ ਬੱਬੂ (24 ਸਾਲ) ਦੀ ਮੌਤ ਹੋ ਗਈ। ਪੰਜਾਬ ਦੇ ਟਾਂਡਾ ਕਾਲੀਆ ਨਾਲ ਸਬੰਧ ਰੱਖਣ ਵਾਲਾ ਸੰਦੀਪ ਸਿੰਘ 12ਵੀਂ ਜਮਾਤ ਪਾਸ ਕਰਨ ਬਾਅਦ ਤਕਰੀਬਨ 7 ਸਾਲ ਪਹਿਲਾਂ ਆ ਗਿਆ ਸੀ। ਹੁਣ ਉਹ ਕੈਲੀਫੋਰਨੀਆ ਵਿੱਚ ਟਰਾਲਾ ਚਲਾਉਂਦਾ ਸੀ।
ਧੱਸਿਆ ਜਾਂਦਾ ਹੈ ਕਿ ਉਹ ਅਪਣਾ ਟਰਾਲਾ ਸੜਕ ਕੰਢੇ ਖੜ੍ਹਾ ਕਰ ਕੇ ਜਦੋਂ ਉਹ ਦੂਜੇ ਪਾਸੇ ਜਾਣ ਲੱਗਾ ਤਾਂ ਤੇਜ਼  ਰਫ਼ਤਾਰ ਵਾਹਨ ਨੇ ਸੰਦੀਪ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ। ਸੰਦੀਪ ਦਾ ਪਿਤਾ ਹਰਬੰਸ ਸਿੰਘ ਕਿਸਾਨ ਹੈ। ਸੰਦੀਪ ਸਿੰਘ ਦੇ ਤਿੰਨ ਭੈਣਾਂ ਤੇ ਦੋ ਭਰਾ ਹਨ। ਉਹ ਸਭ ਤੋਂ ਛੋਟਾ ਸੀ ਅਤੇ ਅਜੇ ਅਣਵਿਆਹਿਆ ਸੀ।
ਜਾਣਕਾਰੀ ਅਨੁਸਾਰ ਕੈਲੀਫੋਰਨੀਆ ਤੋਂ ਸੰਦੀਪ ਸਿੰਘ ਦੀ ਦੇਹ 1-2 ਦਿਨ ਵਿੱਚ ਪਿੰਡ ਟਾਂਡਾ ਕਾਲੀਆ ਵਿਖੇ ਭੇਜੀ ਜਾਵੇਗੀ, ਜਿੱਥੇ ਉਸ ਦਾ ਸਸਕਾਰ ਕੀਤਾ ਜਾਵੇਗਾ।