ਕਰਮਨ ਕੌਰ ਪਰਹਾਰ ਨੇ ਪੰਜਾਬੀ ਭਾਸ਼ਾ ਵਿਚ ਲਿਆ 4.0 ਗਰੇਡ

0
393

punjabi-bhasha-siattle
ਸਿਆਟਲ/ਬਿਊਰੋ ਨਿਊਜ਼ :
ਗੁਰਦੁਆਰਾ ਸਿੰਘ ਸਭਾ ਰੈਨਟਨ, ਵਾਸ਼ਿੰਗਟਨ ਵਲੋਂ ਪੰਜਾਬੀ ਭਾਸ਼ਾ ਵਿਚ (4.0) ਗਰੇਡ ਲੈਣ ‘ਤੇ ਕਰਮਨ ਕੌਰ ਪਰਹਾਰ ਨੂੰ ਸਨਮਾਨਿਤ ਕੀਤਾ ਗਿਆ। ਕਰਮਨ ਕੌਰ ਪਰਹਾਰ ਹਾਈਲਾਈਨ ਸਕੂਲ ਡਿਸਟ੍ਰਿਕ ਦੀ ਵਿਦਿਆਰਥਣ ਹੈ ਅਤੇ ਗੁਰਦੁਆਰਾ ਸਿੰਘ ਸਭਾ ਵਿਚ ਚਲ ਰਹੇ ਗੁਰਮਤਿ ਸਕੂਲ ਵਿਚ ਸਮਲਿਨਜੀਤ ਕੌਰ ਤੋਂ ਪੰਜਾਬੀ ਪੜ੍ਹਦੀ ਹੈ। ਵਾਸ਼ਿੰਗਟਨ ਸਟੇਟ ਸਕੂਲਾਂ ਵਿਚ ਪੰਜਾਬੀ ਬਦਲਵਾਂ ਵਿਸ਼ਾ ਹੈ, ਜਿਸ ਵਿਚ ਪੜ੍ਹਾਈ ਕਰਕੇ ਬੱਚਿਆਂ ਨੂੰ ਟੈਸਟ ਦੈਣ ‘ਤੇ ਕਰੈਡਿਟ ਮਿਲਦੇ ਹਨ। ਫੁੱਲ ਕਰੇਡਿਟ 4.0 ਹੁੰਦਾ ਹੈ, ਜੋ ਕਿਸੇ ਵਿਰਲੇ ਵਿਦਿਆਰਥੀ ਨੂੰ ਮਿਲਦਾ ਹੈ। ਗੁਰਮਤਿ ਖ਼ਲਾਸਾ ਵਿਚ 250 ਤੋਂ ਵਧ ਬੱਚੇ 32 ਅਧਿਆਪਕ ਤੇ ਹੋਰ ਕਈ ਵਲੰਟੀਅਰ ਸੇਵਾ ਨਿਭਾਅ ਰਹੇ ਹਨ। ਪ੍ਰਿੰਸੀਪਲ ਈਸ਼ਰ ਸਿੰਘ ਗਰਚਾ ਨੇ ਦੱਸਿਆ ਕਿ ਬੱਚਿਆਂ ਨੂੰ ਗੁਰਮੁਖੀ, ਕੀਰਤਨ, ਤੇਤੀ ਸਾਜ਼, ਗੁਰਬਾਣੀ ਸੰਥਿਆ, ਨਿਤਮੇਮ ਤੇ ਗੱਤਕਾ ਕਲਾਸਾਂ 4 ਸਾਲ ਤੋਂ ਵਧ ਉਮਰ ਦੇ ਬੱਚਿਆਂ ਦੀਆਂ ਲਗਾਈਆਂ ਜਾਂਦੀਆਂ ਹਨ।