ਬੰਦੂਕਧਾਰੀ ਵਲੋਂ ਟੈਕਸਸ ਦੇ ਚਰਚ ‘ਚ ਗੋਲੀਆਂ ਚਲਾਉਣ ਨਾਲ 26 ਮੌਤਾਂ

0
257

pic-sutherland-springs-shooting-afp
ਸਦਰਲੈਂਡ ਸਪਰਿੰਗਜ(ਟੈਕਸਸ)/ਬਿਊਰੋ ਨਿਊਜ਼:
ਇੱਕ ਸਿਰਫਿਰੇ ਬੰਦੂਕਧਾਰੀ ਵਲੋਂ ਇੱਥੋਂ ਦੇ ਇੱਕ ਚਰਚ ‘ਚ ਅੰਨੇਵਾਹ ਗੋਲੀਆਂ ਚਲਾਏ ਜਾਣ ਨਾਲ ਘੱਟਘੱਟ 26 ਵਿਅਕਤੀ ਮਾਰੇ ਗਏ ਤੇ ਕਈ ਜਖ਼ਮੀ ਹੋਏ। ਸੈਨਅੰਟੋਨੀਓਂ ਤੋਂ 30 ਮੀਲ ਦੂਰ ਇਸ ਛੋਟੇ ਜਿਹੇ ਸ਼ਹਿਰ ‘ਚ ਐਤਵਾਰ ਸਵੇਰੇ ਵਾਪਰੇ ਇਸ ਦੁਖਾਂਤ ‘ਚ ਮਾਰੇ ਜਾਣ ਵਾਲਿਆਂ ‘ਚ 5 ਸਾਲਾ ਬੱਚੇ ਤੋਂ ਲੈ ਕੇ 72 ਸਾਲ ਦੇ ਬਜ਼ੁਰਗ ਤੱਕ ਸ਼ਾਮਲ ਹਨ। ਹਮਲਾਵਰ, ਜਿਸਦੀ ਪਛਾਣ ਟੈਕਸਸ ਦੇ 26 ਸਾਲਾ ਡੇਵਿਨ ਕੈਲੀ ਵਜੋਂ ਹੋਈ,  ਵਾਰਦਾਤ ਕਰਨ ਬਾਅਦ ਫਰਾਰ ਹੋ ਗਿਆ ਪਰ ਘਟਨਾ ਵਾਲੀ ਥਾਂ ਤੋਂ ਕੁਝ ਮੀਲ ਦੂਰ ਉਸਦੀ ਲਾਸ਼ ਪਈ ਮਿਲੀ। ਇਹ ਪਤਾ ਹੀਂ ਲੱਗਾ ਕਿ ਉਸਦੀ ਮੌਤ ਚਰਚ ਤੋਂ ਉਸਦਾ ਪਿੱਛਾ ਕਰ ਰਹੇ ਇਕ ਵਿਅਕਤੀਆਂ ਦੀਆਂ ਗੋਲੀਆਂ ਨਾਲ ਹੋਈ ਜਾਂ ਉਸਨੇ ਖੁਦ ਨੂੰ ਗੋਲੀ ਮਾਰੀ।
ਕਾਤਲ ਨੇ ਅਪਣੇ ਘਿਣਾਉਣੇ ਨੂੰ ਮਨਸੂਬੇ ਨੂੰ ਅੰਜ਼ਾਮ ਦੇਣ ਲਈ ਐਤਵਾਰ ਦੀ ਸਵੇਰੇ ਵੇਲੇ ਦੀ ਪ੍ਰਾਰਥਨਾ ਸਭਾ ਦਾ ਸਮਾਂ ਚੁਣਿਆ। ਹਮਲਾਵਰ ਦੇ ਮਨਸ਼ੇ ਦਾ ਛੇਤੀ ਕੀਤੇ ਕੋਈ ਪਤਾ ਨਹੀਂ ਲੱਗ ਸਕਿਆ।
ਚਸ਼ਮਦੀਦ ਗਵਾਹਾਂ ਦਾ ਕਹਿਣਾ ਹੈ ਕਿ ਹਮਲਾਵਰ ਨੇ ਕਾਲੇ ਰੰਗ ਦੇ ਕਪੜੇ ਤੇ ਜੈਕਟ ਪਹਿਨੀ ਹੋਈ ਸੀ। ਉਸ ਵਲੋਂ ਲਗਾਤਾਰ ਚਲਾਈਆਂ ਗੋਲੀਆਂ ਨੇ ਚਾਰ ਚੁਫੇਰੇ  ਸ਼ੋਰ ਮਚਾ ਦਿੱਤਾ। ਕਈ ਗੋਲੀਆਂ ਚਰਚ ਨੇੜ੍ਹਲੇ ਘਰਾਂ ਉੱਤੇ ਵੀ ਲੱਗੀਆਂ।
ਸੁਰਖਿਆ ਏਜੰਸੀਆਂ ਹਮਲੇ ਦੇ ਕਾਰਨਾਂ ਬਾਰੇ ਛਾਣਬੀਣ ਕਰਨ ‘ਚ ਲੱਗੀਆਂ ਹੋਈਆਂ ਹਨ।