ਫ਼ਲੋਰੀਡਾ ਸ਼ਹਿਰ ‘ਚ ਪ੍ਰਵੇਸ਼ ਕਰ ਗਿਆ ਇਰਮਾ ਤੂਫ਼ਾਨ

0
320

pic-irma-hurricane-3
ਕੈਪਸ਼ਨ: ਫਲੋਰਿਡਾ ਦੇ ਸਮੁੰਦਰੀ ਤੱਟ ‘ਤੇ ਆਏ ਇਰਮਾ ਤੂਫਾਨ ਦੀ ਇੱਕ ਝਲਕ।
ਵਾਸ਼ਿੰਗਟਨ/ਬਿਊਰੋ ਨਿਊਜ਼:
ਕੈਰੇਬੀਆਈ ਟਾਪੂ ਐਂਟੀਗੁਆ ਤੋਂ ਕਰੀਬ 281 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਇਰਮਾ ਤੂਫ਼ਾਨ ਅਮਰੀਕਾ ਦੇ ਫ਼ਲੋਰੀਡਾ ‘ਚ ਪ੍ਰਵੇਸ਼ ਕਰ ਰਿਹਾ ਹੈ। ਇਰਮਾ ਤੂਫ਼ਾਨ ਨੂੰ ਸਦੀ ਦਾ ਸਭ ਤੋਂ ਭਿਆਨਕ ਤੂਫ਼ਾਨ ਮੰਨਿਆ ਜਾ ਰਿਹਾ ਹੈ। ਇਸ ਤੂਫ਼ਾਨ ਨੇ ਕੈਰੇਬੀਆਈ ਟਾਪੂ ਸੇਂਟ ਮਾਰਟਿਨ ਦੇ ਕਰੀਬ 95 ਫ਼ੀਸਦੀ ਹਿੱਸੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਹੁਣ ਤੱਕ ਇਸ ਤੂਫ਼ਾਨ ਨਾਲ 13 ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕ ਬੇ-ਘਰ ਹੋ ਗਏ ਹਨ। ਖ਼ਬਰਾਂ ਮੁਤਾਬਕ ਇਸ ਹਫ਼ਤੇ ਜਦੋਂ ਅਟਲਾਂਟਿਕ ‘ਚ ਇਰਮਾ ਤੂਫ਼ਾਨ ਦੀ ਸ਼ੁਰੂਆਤ ਹੋਈ ਉਸ ਸਮੇਂ ਇਸ ਦੀ ਰਫ਼ਤਾਰ 185 ਮੀਲ ਪ੍ਰਤੀ ਘੰਟਾ ਸੀ, ਜਿਸ ਦੀ ਰਫ਼ਤਾਰ ਹੁਣ ਵਧਦੀ ਜਾ ਰਹੀ ਹੈ।
ਮੌਸਮ ਵਿਗਿਆਨੀਆਂ ਮੁਤਾਬਕ ਇਰਮਾ ਦੱਖਣੀ ਫ਼ਲੋਰੀਡਾ ‘ਚ ਇਕ ਖ਼ਤਰਨਾਕ ਰੂਪ ਬਣਾ ਲਵੇਗਾ ਅਤੇ ਸਨਿਚਰਵਾਰ ਤੱਕ ਇਸ ਦੇ ਫ਼ਲੋਰੀਡਾ ਟਾਪੂ ‘ਤੇ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਹੈ। ਫ਼ਿਲਹਾਲ ਸਾਰਿਆਂ ਦੀ ਨਜ਼ਰ ਇਸ ਤੂਫ਼ਾਨ ‘ਤੇ ਟਿਕੀ ਹੋਈ ਹੈ।