ਭਾਰਤੀ ਮੂਲ ਦੇ ਅਦਾਕਾਰ ਦੇਵ ਪਟੇਲ ਆਸਕਰ ਲਈ ਨਾਮਜ਼ਦ

0
776

pic-dev-patel
ਲਾਸ ਏਂਜਲਸ/ਬਿਊਰੋ ਨਿਊਜ਼:
89ਵੇਂ ਅਕੈਡਮੀ ਪੁਰਸਕਾਰਾਂ ਲਈ ਨਾਮਜ਼ਦਗੀਆਂ ਦਾ ਐਲਾਨ ਹੋ ਚੁੱਕਾ ਹੈ। ਆਸਕਰ ਦੇ ਤੌਰ ‘ਤੇ ਪ੍ਰਸਿੱਧ ਅੰਤਰਰਾਸ਼ਟਰੀ ਫਿਲਮ ਪੁਰਸਕਾਰ ਲਈ ਇਸ ਵਾਰ ਭਾਰਤੀ ਮੂਲ ਦੇ ਅਦਾਕਾਰ ਦੇਵ ਪਟੇਲ ਵੀ ਦਾਅਵੇਦਾਰ ਹਨ। ਪਟੇਲ ਨੂੰ ਫਿਲਮ ‘ਲਾਇਨ’ ਵਿਚ ਉਸ ਦੀ ਨਿਪੁੰਨਤਾ ਲਈ ਬੈਸਟ ਸਪੋਰਟਿੰਗ ਅਦਾਕਾਰ ਦੀ ਸ਼੍ਰੇਣੀ ‘ਚ ਨਾਮਜ਼ਦ ਕੀਤਾ ਗਿਆ ਹੈ। ਆਸਕਰ ਐਵਾਰਡ ਜੇਤੂ ਫਿਲਮ ‘ਸਲਮਡਾਗ ਮਿਲੇਨੀਅਰ’ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਪਟੇਲ ਦੇ ਇਲਾਵਾ ਬੈਸਟ ਸਪੋਰਟਿੰਗ ਅਦਾਕਾਰ ਦੀ ਦੌੜ ‘ਚ ਮਾਹੇਰਸ਼ਾਲਾ ਅਲੀ, ਜੇਫ ਬਰਿਜੇਜ, ਲੁਕਾਸ ਹੈਜੇਜ ਤੇ ਮਾਈਕਲ ਸ਼ੈਨਨ ਵੀ ਸ਼ਾਮਲ ਹਨ । 89ਵੇਂ ਅਕੈਡਮੀ ਪੁਰਸਕਾਰਾਂ ‘ਚ ਹਾਲੀਵੁੱਡ ਫਿਲਮ ‘ਲਾ ਲਾ ਲੈਂਡ’ ਨੂੰ 14 ਨਾਮਜ਼ਦਗੀਆਂ ਦੀਆਂ ਪ੍ਰਵਾਨਗੀਆਂ ਮਿਲੀਆਂ ਹਨ, ਜਿਸ ਕਾਰਨ ਇਹ ਆਸਕਰ ਦੇ ਇਤਿਹਾਸ ‘ਚ ਤੀਜੀ ਫਿਲਮ ਬਣ ਗਈ ਹੈ।