ਜੇਲ੍ਹਾਂ ‘ਚ ਬੰਦ ਪਰਵਾਸੀਆਂ ਦੇ ਬੱਚਿਆਂ ਦਾ ਹੋਵੇਗਾ ਡੀਐਨਏ ਟੈਸਟ

0
128

oregan-jail

ਵਾਸ਼ਿੰਗਟਨ/ਬਿਉਰੋ ਨਿਊਜ਼ :

ਅਮਰੀਕੀ ਅਧਿਕਾਰੀਆਂ ਨੇ ਗ਼ੈਰਕਾਨੂੰਨੀ ਢੰਗ ਨਾਲ ਮੁਲਕ ਵਿਚ ਪੁੱਜਣ ਕਾਰਨ ਬੰਦੀ ਬਣਾਏ ਪਰਵਾਸੀਆਂ ਦੇ ਵੱਖ ਰੱਖੇ ਕਰੀਬ 3000 ਬੱਚਿਆਂ ਨੂੰ ਮਾਪਿਆਂ ਨਾਲ ਮਿਲਾਉਣ ਲਈ ਉਨ੍ਹਾਂ ਦੇ ਡੀਐਨਏ ਟੈਸਟ ਕਰਾਉਣ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਸਿਹਤ ਤੇ ਮਨੁੱਖੀ ਸੇਵਾਵਾਂ ਦੇ ਮੰਤਰੀ ਅਲੈਕਸ ਆਜ਼ਾਰ ਨੇ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਸਰਕਾਰ ਦੇ ਪਰਵਾਸੀ ਬੰਦੀਆਂ ਦੇ ਬੱਚਿਆਂ ਨੂੰ ਉਨ੍ਹਾਂ ਤੋਂ ਅਲੱਗ ਰੱਖਣ ਦੇ ਕਾਨੂੰਨ ਦੀ ਅਮਰੀਕਾ ਸਮੇਤ ਵਿਸ਼ਵ ਭਰ ‘ਚ ਸਖਤ ਅਲੋਚਨਾ ਹੋਣ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਇਹ ਕਾਨੂੰਨ ਵਾਪਸ ਲੈਣ ਦਾ ਫੈਸਲਾ ਪਹਿਲਾਂ ਹੀ ਕਰ ਲਿਆ ਹੋਇਆ ਹੈ। ਇਸ ਕਰਕੇ ਹੁਣ ਵੱਖ-ਵੱਖ ਜੇਲ੍ਹਾਂ ‘ਚ ਬੰਦ ਪਰਵਾਸੀ ਲੋਕਾਂ ਨੂੰ ਉਨ੍ਹਾਂ ਦੇ ਬੱਚਿਆਂ ਨਾਲ ਮਿਲਾਉਣ ਵਾਸਤੇ ਡੀਐਨਏ ਟੈਸਟ ਕਰਨ ਦਾ ਫੈਸਲਾ ਕੀਤਾ ਗਿਆ ਹੈ।