ਨਿੱਕੀ ਹੇਲੀ ਨੇ ਸਹੁੰ ਚੁੱਕੀ

0
419

The Confederate flag flies near the South Carolina Statehouse, Friday, June 19, 2015, in Columbia, S.C. Tensions over the Confederate flag flying in the shadow of South Carolina’s Capitol rose this week in the wake of the killings of nine people at a black church in Charleston, S.C. (AP Photo/Rainier Ehrhardt)

ਵਾਸ਼ਿੰਗਟਨ/ਬਿਊਰੋ ਨਿਊਜ਼ :
ਨਿੱਕੀ ਹੇਲੀ ਨੇ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਸਫ਼ੀਰ ਵਜੋਂ ਸਹੁੰ ਚੁੱਕੀ। ਇਸ ਦੇ ਨਾਲ ਹੀ ਉਹ ਭਾਰਤੀ ਮੂਲ ਦੀ ਪਹਿਲੀ ਅਜਿਹੀ ਸ਼ਖ਼ਸ  ਬਣ ਗਈ, ਜੋ ਕਿਸੇ ਅਮਰੀਕੀ ਰਾਸ਼ਟਰਪਤੀ ਦੇ ਪ੍ਰਸ਼ਾਸਨ ਵਿੱਚ ਕੈਬਨਿਟ ਦਰਜੇ ਉਤੇ ਸੇਵਾ  ਨਿਭਾਏਗੀ। ਦੱਖਣੀ ਕੈਰੋਲਾਈਨਾ ਦੀ 45 ਸਾਲਾ ਸਾਬਕਾ ਗਵਰਨਰ ਹੇਲੀ ਨੂੰ ਉਪ ਰਾਸ਼ਟਰਪਤੀ ਮਾਈਕ ਪੈਨਸ ਨੇ ਸਹੁੰ ਚੁਕਾਈ। ਨਿੱਕੀ ਹੇਲੀ ਦੇ ਨਾਂ ਨੂੰ ਸੈਨੇਟ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਨੇ 96-4 ਦੇ ਜ਼ਬਰਦਸਤ ਫਤਵੇ ਨਾਲ ਮਨਜ਼ੂਰ ਕੀਤਾ ਸੀ। ਉਹ ਸਮਾਂਥਾ ਪਵਾਰ ਦੀ ਥਾਂ ਲਵੇਗੀ।