ਨਿੱਕੀ ਹੇਲੀ ਨੂੰ ਵਿਦੇਸ਼ ਮੰਤਰੀ ਬਣਾਉਣ ਦੇ ਚਰਚੇ

0
450

pic-nikki-haley
ਵਾਸਿੰਬਿਊਰੋ ਨਿਊਜ਼:
ਭਾਰਤੀ ਮੂਲ ਦੀ ਸਿੱਖ ਮਾਪਿਆਂ ਦੀ ਧੀ ਨਿੱਕੀ ਹੇਲੀ ਨੂੰ ਅਮਰੀਕਾ ਦੀ ਅਗਲੀ ਵਿਦੇਸ਼ ਮੰਤਰੀ ਬਣਾਏ ਜਾਣ ਦੇ ਚਰਚਿਆਂ ਦਰਮਿਆਨ ਸਾਊਥ ਕੈਰੋਲੀਨਾ ਦੀ ਗਵਰਨਰ ਨੇ ਵੀਰਵਾਰ ਨੂੰ ਰਾਸ਼ਟਰਪਤੀ ਚੁਣੇ ਜਾ ਚੁੱਕੇ ਡੋਨਲਡ ਟਰੰਪ ਨਾਲ ਇੱਥੇ ਮੁਲਾਕਾਤ ਕੀਤੀ।
ਸੱਤਾ ਬਦਲੀ ‘ਚ ਅਹਿਮ ਅਹੁਦਿਆਂ ਉੱਤੇ ਨਿਉਕਤੀਆਂ ਸਬੰਧੀ ਟਰੰਪ ਦੀ ਸਲਾਹਕਾਰ ਟੀਮ ਦੇ ਸੂਤਰਾਂ ਅਨੁਸਾਰ ਨਿੱਕੀ ਹੇਲੀ ਨੂੰ ਕੈਬਨਿਟ ਵਿੱਚ ਅਹਿਮ ਅਹੁਦਾ, ਖ਼ਾਸ ਕਰ ਵਿਦੇਸ਼ ਮੰਤਰੀ, ਦੇਣ ਦਾ ਮਾਮਲਾ ਵਿਚਾਰ ਅਧੀਨ ਹੈ।
44 ਸਾਲਾ ਉਮਰ ਦੀ ਅਤੇ ਅੰਮ੍ਰਿਤਸਰ ਜਿਲ੍ਹੇ ਨਾਲ ਸਬੰਧ ਰੱਖਣ ਵਾਲੇ ਰੰਧਾਵਾ ਪਰਿਵਾਰ ਦੀ ਨਿੱਕੀ ਭਾਰਤੀ ਮੂਲ ਦੀ ਦੂਜੀ ਰਾਜਸੀ ਸਖ਼ਸ਼ੀਅਤ ਅਤੇ ਰਿਪਬਲਿਕਨ ਆਗੂ ਹੈ ਜਿਸਨੂੰ ਟਰੰਪ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਦੇ ਅੰਦਾਜ਼ੇ ਹਨ। ਲੂਜੀਆਣਾ ਦੇ ਸਾਬਕਾ ਗਵਰਨਰ ਬੌਬੀ ਜਿੰਦਲ ਦਾ ਨਾਂਅ ਵੀ ਟਰੰਪ ਵਜ਼ਾਰਤ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਸੰਭਾਵੀ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਦਸਿਆ ਜਾਂਦਾ ਹੈ।