ਅਮਰੀਕਨ ਸਿੱਖ ਕੌਂਸਲ ਵੱਲੋਂ 600 ਤੋਂ ਵੱਧ ਨਜ਼ਰਬੰਦਾਂ ਦੀ ਸਹਾਇਤਾ

0
42

news-american-sikh-council
ਕੈਲੇਕਸਿਕੋ (ਕੈਲੀਫੋਰਨੀਆ)/ਬਿਊਰੋ ਨਿਊਜ਼ :
ਅਮਰੀਕਨ ਸਿੱਖ ਕੌਂਸਲ ਦੇ ਦਸ ਵਲੰਟੀਅਰਾਂ ਨੇ ਕੈਲੇਕਸਿਕੋ (ਕੈਲੇਫੋਰਨੀਆ) ਵਿਚ ਨਜ਼ਰਬੰਦੀ ਕੇਂਦਰ ਦਾ ਦੌਰਾ ਕੀਤਾ, ਤਾਂ ਜੋ ਇਥੇ ਬੰਦ ਲੋਕਾਂ ਦੀ ਮਦਦ ਕੀਤੀ ਜਾ ਸਕੇ। ਇਥੇ ਉਹਨਾਂ ਵੱਖ-ਵੱਖ ਦੇਸ਼ਾਂ ਅਤੇ ਵੱਖੋ-ਵੱਖ ਧਰਮਾਂ ਦੇ ਬੰਦੀਆਂ ਦੇ ਭਲੇ ਲਈ ਪ੍ਰਾਰਥਨਾ ਕੀਤੀ। ੬੦੦ ਤੋਂ ਵੱਧ ਇਨ੍ਹਾਂ ਬੰਦੀਆਂ ਵਿਚ 45% ਪੰਜਾਬ-ਭਾਰਤ ਦੇ ਹਨ। ਇਸ ਮੌਕੇ ਬੰਦੀਆਂ ਨੂੰ ਮਾਨਸਿਕ ਮਜ਼ਬੂਤੀ ਦੇਣ ਲਈ ਇਕ-ਇਕ ਘੰਟੇ ਦੇ ਤਿੰਨ ਸੈਸ਼ਨ ਰੱਖੇ ਗਏ, ਜਿਨ੍ਹਾਂ ਵਿਚ ਪਹਿਲਾ ਗਰੁੱਪ ਔਰਤਾਂ ਦਾ ਸੀ ਅਤੇ ਦੂਜੇ ਦੋ ਗਰੁੱਪ ਪੁਰਸ਼ਾਂ ਦੇ ਸਨ।
ਇਸ ਦੌਰਾਨ ਨਿਤਨੇਮ ਗੁਟਕਾ, ਦਸਤਾਰ, ਸਰਦੀਆਂ ਦੇ ਕੱਪੜੇ ਅਤੇ ਕਿਤਾਬਾਂ ਵੀ ਵੰਡੀਆਂ ਗਈਆਂ। ਬੰਦੀਆਂ ਨੂੰ ਮਨੁੱਖੀ ਦਿਆਲਤਾ, ਇਕ ਪਰਮਾਤਮਾ ਅਤੇ ਸਭ ਲਈ ਸ਼ਾਂਤੀ ਦੇ ਸੰਦੇਸ਼ ਨੂੰ ਸਮਝਾਉਣ ਲਈ ਉਨ੍ਹਾਂ ਦੀ ਸਹੂਲਤ ਮੁਤਾਬਕ ਪੰਜਾਬੀ ਭਾਸ਼ਾ ਦੇ ਨਾਲ-ਨਾਲ ਅੰਗਰੇਜ਼ੀ ਵਿਚ ਵੀ ਦੱਸਿਆ ਗਿਆ।
ਕੌਂਸਲ ਵਲੰਟੀਅਰਾਂ ਨੇ ਕਿਹਾ ਕਿ ਉਹਨਾਂ ਨੇ ਇਹ ਕਾਰਜ ਨਿਰੋਲ ਮਨੁੱਖਤਾ ਦੀ ਸੇਵਾ ਦੇ ਆਧਾਰ ਉਤੇ ਅੱਗੇ ਲਈ ਵੀ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।