ਫਰਿਜ਼ਨੋ ਏਰੀਏ ਦੀ ਸਿੱਖ ਸੰਗਤ ਦੀ ਗੋਰਿਆਂ ਦੇ ਸਮਾਗਮਾਂ ‘ਚ ਸਮੂਲੀਅਤ ਸਿੱਖ ਪਹਿਚਾਣ ਲਈ ਮੀਲ ਪੱਥਰ ਸਾਬਤ ਹੋਈ

0
307
img_0690
ਫਰਿਜਨੋ (ਨੀਟਾ ਮਾਛੀਕੇ/ਕੁਲਵੰਤ ਧਾਲੀਆਂ):
ਛਲੇ ਸਮੇਂ ਦੌਰਾਨ ਫਰਿਜਨੋ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਨਸਲੀ ਘਟਨਾਵਾਂ ਤਹਿਤ ਚਾਰ-ਪੰਜ ਸਿੱਖ ਬਜ਼ੁਰਗਾਂ ਨੂੰ ਨਫ਼ਰਤੀਂ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ ਸੀ, ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਸਿੱਖ ਪਹਿਚਾਣ ਨੂੰ ਲੈ ਕੇ ਸਥਾਨਕ ਸਿੱਖ ਸੰਸਥਾਵਾਂ ਵੱਲੋਂ ਕਈ ਪ੍ਰੋਗਰਾਮ ਉਲੀਕੇ ਗਏ, ”ਤਾਂ ਕਿ ਹੋਰ ਮੂਲ ਦੇ ਲੋਕਾਂ ਨੂੰ ਪੰਜਾਬੀ ਪਹਿਰਾਵੇ, ਦਸਤਾਰ ਅਤੇ ਸਿੱਖੀ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਇਆ ਜਾ ਸਕੇ। ਇਸੇ ਸੰਦਰਭ ਅਧੀਨ ਸਿੱਖ ਕੈਂਪੇਂਨ ਦੇ ਨਾਮ ਹੇਠ ਫਰਿਜਨੋ ਏਰੀਏ ਦੇ ਲੋਕਲ ਇੰਗਲਸ ਚੈਨਲਾਂ ਤੇ ”ਵੂਈ ਆਰ ਸਿੱਖਸ” ਦੇ ਬੈਨਰ ਹੇਠ ਸਿੱਖ ਪਹਿਚਾਣ ਲਈ ਐਡ ਸੂਰੂ ਕੀਤੀ ਗਈ ਸੀ ਜਿਸਨੂੰ ਭਰਵਾ ਹੁੰਗਾਰਾ ਮਿਲਣ ਮਗਰੋਂ ਸਿੱਖ ਸੰਸਥਾਵਾਂ ਨੇ ਇਸ ਸਾਲ ਫੋਰਥ ਆਫ ਜੁਲਾਈ ਸਮਾਗਮਾਂ ਵਿੱਚ ਹਿੱਸਾ ਲੈਣ ਦਾ ਫੈਸਲਾ ਲਿਆ ”ਤੇ ਸ਼ਾਇਦ ਪਹਿਲੀ ਵਾਰ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਪੰਜਾਬੀ ਸੂਟ ਪਹਿਨ ਕੇ ਤੇ ਦਸਤਾਰਾਂ ਸਜਾ ਕੇ ਫਰਿਜ਼ਨੋ ਸਹਿਰ ਦੇ ਚੱਕਚਾਂਸੀ ਪਾਰਕ ਵਿੱਚ ਨੈਸਨਲ ਗੇਂਮ ਬੇਸਬਾਲ ਵੇਖਣ ਲਈ ਹੁੰਮ-ਹੁਮਾ ਕੇ ਪਹੁੰਚੀ ਤੇ ਪੂਰਾ ਗਰਿਜ਼ਲੀ ਸਟੇਡੀਅਮ ਖਾਲਸਾਈ ਰੰਗ ਵਿੱਚ ਰੰਗਿਆ ਪ੍ਰਤੀਤ ਹੋ ਰਿਹਾ ਸੀ। ਬੇਸਬਾਲ ਗੇਂਮ ਸੂਰੂ ਹੋਣ ਤੋਂ ਪਹਿਲਾਂ ਤਕਰੀਬਨ ਪੰਜਾਹ ਸਿੱਖਾਂ ਨੇ ਫਲੈਗ ਮਾਰਚ ਰਸਮ ਵਿੱਚ ਹਿੱਸਾ ਲਿਆ।
ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਕਰਮਨ ਸਿਟੀ ਕੌਸਲਰ ਬਿੱਲ ਨਿੱਝਰ ਨੇ ਕਿਹਾ ਕਿ ਉਹਨਾਂ ਪੀਸੀਏ ਅਤੇ ਹੋਰ ਸਿੱਖ ਸੰਸਥਾਵਾਂ ਨਾਲ ਰਲ ਕੇ ਗਰਿਜ਼ਲੀ ਬੇਸਬਾਲ ਦੀਆਂ ਤਿੰਨ ਸੌ ਦੇ ਕਰੀਬ ਟਿਕਟਾਂ ਖਰੀਦ ਲਈਆਂ ਸਨ ਤੇ ਮੁਫਤ ਵਿੱਚ ਸਿੱਖ ਸੰਗਤ ਨੂੰ ਇਸ ਗੇਮ ਦਾ ਨਜ਼ਾਰਾ ਵੇਖਣ ਲਈ ਸੱਦਾ ਦਿੱਤਾ ਗਿਆ ਸੀ। ਫਰਿਜਨੋ ਏਰੀਏ ਦੀ ਸਿੱਖ ਸੰਗਤ ਨੇ ਵੱਡੀ ਗਿਣਤੀ ਵਿੱਚ ਦਸਤਖਤ ਦੇ ਕੇ ਸਾਡਾ ਮਾਣ ਰੱਖਿਆ। ਇਸ ਮੌਕੇ ਬਹੁਤ ਸਾਰੇ ਗੋਰੇ ਲੋਕ ਸਿੱਖਾਂ ਦਾ ਗੇਂਮ ਉਤੇ ਸਵਾਗਤ ਕਰਦੇ ਵੀ ਵੇਖੇ ਗਏ। ਇਸ ਮੌਕੇ ਸ਼ਾਮ ਨੂੰ ਫਾਇਰ-ਵਕਰਸ ਵੇਖਣਯੋਗ ਸੀ। ਪੀਸੀਏ ਮੈਂਬਰ ਗੁਰਨੇਕ ਸਿੰਘ ਬਾਗੜੀ ਨੇ ਕਿਹਾ ਕਿ ਜਿਸ ਮਕਸਦ ਲਈ ਅਸੀਂ ਉਪਰਾਲਾ ਅਰੰਭਿਆ ਸੀ ਉਹ ਕਾਮਯਾਬ ਰਿਹਾ । ਕਮਿਉਨਿਟੀ ਵਲੋਂ ਮਿਲੇ ਇੰਨੇ ਭਰਵੇਂ ਸਹਿਯੋਗ ਲਈ ਉਹਨਾਂ ਸਮੂਹ ਸਿੱਖ ਸੰਗਤ ਦਾ ਧੰਨਵਾਦ ਕੀਤਾ।
ਇਸੇ ਤਰਾਂ ਫੋਰਥ ਜੁਲਾਈ ਨੂੰ ਮੁੱਖ ਰੱਖਕੇ ਵਾਈਸਾਲੀਆ ਸਹਿਰ ਦਾ ਫਾਇਰਵਰਕਸ ਵੀ ਸਿੱਖ ਕਮਿਉਂਨਟੀ ਵੱਲੋਂ ਸਪਾਂਸਰ ਕੀਤਾ ਗਿਆ ਸੀ। ਪੰਜ ਜੁਲਾਈ ਨੂੰ ਸਿਲਮਾਂ ਸਿਟੀ ਦੇ ਸਹਿਯੋਗ ਨਾਲ ਸਥਾਨਿਕ ਪਾਰਕ ਵਿੱਚ ਸਿੱਖ ਸੰਗਤ ਵੱਲੋਂ ਸਭ ਜਾਤੀਆਂ-ਧਰਮਾਂ ਲਈ ਸਾਝਾਂ ਲੰਗਰ ਲਾਇਆ ਗਿਆ। ਇਸ ਮੌਕੇ ਬਿਲਕੁਲ ਮੁਫ਼ਤ ਅਮਰੀਕਨ, ਇੰਡੀਅਨ ਤੇ ਮੈਕਸੀਕਨ ਫੂਡ ਵਰਤਾਇਆ ਗਿਆ ਤੇ ਸਿੱਖ ਲਿਟਰੇਚਰ ਵੀ ਵੰਡਿਆ ਗਿਆ। ਸਿੱਖ ਪਹਿਚਾਣ ਨੂੰ ਮੁੱਖ ਰੱਖਕੇ ਸੰਗਤ ਦਸਤਾਰਾ ਅਤੇ ਦੁਪੱਟੇ ਸਜਾਕੇ ਪਹੁੰਚੀਆਂ ਹੋਈਆਂ ਸਨ। ਇਸ ਮੌਕੇ ਪ੍ਰਬੰਧਕ ਵੀਰ ਜਿਨ੍ਹਾਂ ਵਿੱਚ ਜਸਵੰਤ ਸਿੰਘ ਬੱਲ, ਬੇਅੰਤ ਸੰਧੂ (ਹੈਂਨਫਰਡ), ਨਿੱਕ ਸਹੋਤਾ ( ਸਿਲਮਾਂ), ਸਮਰਵੀਰ ਸਿੰਘ ਵਿਰਕ, ਪ੍ਰਮੋਧ ਲੋਈ, ਸੁਖਬੀਰ ਸਿੰਘ ਭੰਡਾਲ, ਡਾ. ਸ਼ਰਨਜੀਤ ਸਿੰਘ ਪੁਰੇਵਾਲ, ਅੰਮ੍ਰਿਤਪਾਲ ਸਿੰਘ ਔਲਖ (ਵਾਈਸਾਲੀਆ) ਨੇ ਸਾਝੇ ਪ੍ਰੈਸ ਨੋਟ ਵਿੱਚ ਕਿਹਾ ਕਿ ਸਿੱਖ ਪਹਿਚਾਣ ਨੂੰ ਮੁੱਖ ਰੱਖਕੇ ਉਲੀਕੇ ਇਹ ਪ੍ਰੋਗ੍ਰਾਮ ਬੇਹੱਦ ਸਫ਼ਲ ਰਹੇ ਅਤੇ ਸਮੂਹ ਸੰਗਤ ਇਸ ਸੁਭ ਕਾਰਜ ਨੂੰ ਨੇਪਰੇ ਚਾੜਨ ਲਈ ਵਧਾਈ ਦੀ ਪਾਤਰ ਹੈ।