ਭਾਰਤੀ ਰਾਜਦੂਤ ਨਵਤੇਜ ਸਰਨਾ ਨੇ ਟਰੰਪ ਨਾਲ ਮੁਲਾਕਾਤ ਕੀਤੀ

0
550

navtej-singh-sarna
ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਨਵਤੇਜ ਸਰਨਾ ਪਹਿਲੀ ਵਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲੇ। ਰਾਸ਼ਟਰਪਤੀ ਚੁਣੇ ਜਾਣ ਬਾਅਦ ਟਰੰਪ ਦੇ ਨਾਲ ਇਹ ਉਨ੍ਹਾਂ ਦੀ ਪਹਿਲੀ ਮਿਲਣੀ ਸੀ। ਇਹ ਮਿਲਣੀ ਵ੍ਹਾਈਟ ਹਾਊਸ ਦੇ ਓਵਲ ਆਫਿਸ ਵਿੱਚ ਹੋਈ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਸਾਰੇ ਮੁਲਕਾਂ ਦੇ ਨਵੇਂ ਰਾਜਦੂਤਾਂ ਨੂੰ ਮਿਲੇ ਅਤੇ ਉਨ੍ਹਾਂ ਨੇ ਇਕੱਲੇ-ਇਕੱਲੇ ਰਾਜਦੂਤ ਨਾਲ ਫੋਟੋਆਂ ਵੀ ਖਿਚਵਾਈਆਂ। 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਬਾਅਦ ਇਹ ਸਰਨਾ ਦੀ ਟਰੰਪ ਦੇ ਨਾਲ ਪਹਿਲੀ ਮੁਲਾਕਾਤ ਸੀ। ਸ੍ਰੀ ਸਰਨਾ, ਜੋ ਕਿ 1980 ਬੈਚ ਦੇ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਹਨ, 8 ਨਵੰਬਰ ਦੀ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਤੋਂ ਕੁੱਝ ਦਿਨ ਪਹਿਲਾਂ ਹੀ ਨਿਯੁਕਤ ਹੋ ਕੇ ਅਮਰੀਕਾ ਪੁੱਜੇ ਸਨ। ਚੋਣਾਂ ਤੋਂ ਬਾਅਦ ਸੱਤਾ ਦੇ ਚੱਲ ਰਹੇ ਤਬਾਦਲੇ ਦੌਰਾਨ ਸ੍ਰੀ ਸਰਨਾ ਅਤੇ ਕੁੱਝ ਹੋਰ ਨਵ ਨਿਯੁਕਤ ਰਾਜਦੂਤ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਨਹੀ ਮਿਲ ਸਕੇ ਸਨ। ਇਸ ਤੋਂ ਪਹਿਲਾਂ ਸਰਨਾ ਇਜਸਰਾਈਲ ਅਤੇ ਬਰਤਾਨੀਆ ਵਿੱਚ ਭਾਰਤ ਦੇ ਰਾਜਦੂਤ ਰਹਿ ਚੁੱਕੇ ਹਨ। ਅਮਰੀਕਾ ਆ ਕੇ ਸ੍ਰੀ ਸਰਨਾ ਅਮਰੀਕੀ ਸੰਸਦ ਮੈਂਬਰਾਂ ਅਤੇ ਭਾਰਤੀ ਭਾਈਚਾਰੇ ਦੇ ਆਗੂਆਂ ਨੂੰ ਮਿਲਣ ਵਿੱਚ ਰੁਝੇ ਰਹੇ। ਉਨ੍ਹਾਂ ਨੇ ਨੈਸ਼ਨਲ ਗਵਰਨਰਜ਼ ਐਸੋਸੀਏਸ਼ਨ ਨੂੰ ਵੀ ਪਾਰਟੀ ਦਿੱਤੀ। ਇਸ ਵਿੱਚ 25 ਰਾਜਾਂ ਦੇ ਗਵਰਨਰ ਸ਼ਾਮਲ ਹੋਏ।