ਨੈਸ਼ਨਲ ਚੈਨਲਾਂ ਵਾਸਤੇ ਇਸ਼ਤਿਹਾਰਾਂ ਲਈ ਫਰਿਜ਼ਨੋ ਵਿਚ ਫੰਡ ਰੇਜ਼ਰ ਪ੍ਰੋਗਰਾਮ 23 ਅਕਤੂਬਰ ਨੂੰ

0
473

national-channels-lai-fund
ਫਰਿਜ਼ਨੋ/ਨੀਟਾ ਮਾਛੀਕੇ/ਕੁਲਵੰਤ ਧਾਲੀਆਂ :
ਅਮਰੀਕਾ ਵਿੱਚ ਸਿੱਖਾਂ ਵਿਰੁੱਧ ਹੋ ਰਹੇ ਨਸਲੀ ਹਮਲਿਆਂ ਨੂੰ ਮੁੱਖ ਰੱਖ ਕੇ, ਸਿੱਖਾਂ ਦੀ ਪਹਿਚਾਣ ਦਰਸਾਉਂਦਾ ਇਸ਼ਤਿਹਾਰ ਰਾਸ਼ਟਰਪਤੀ ਬਰਾਕ ਓਬਾਮਾ ਦੀ ਮੀਡੀਆ ਟੀਮ ਵਲੋਂ ਤਿਆਰ ਕੀਤਾ ਜਾ ਰਿਹਾ ਹੈ। ਇਹ ਇਸ਼ਤਿਹਾਰ ਸੀ.ਐਨ.ਐਨ., ਫੌਕਸ ਨਿਊਜ਼, ਸ਼ੋਸ਼ਲ ਮੀਡੀਆ ਅਤੇ ਅਮਰੀਕਾ ਦੇ ਹੋਰ ਮਸ਼ਹੂਰ ਨਿਊਜ਼ ਚੈਨਲਾਂ ‘ਤੇ ਚੱਲੇਗਾ। ਇਸ ਇਸ਼ਤਿਹਾਰ ਨੂੰ ਚਲਾਉਣ ਲਈ ਬਹੁਤ ਵੱਡੀ ਰਕਮ ਦੀ ਜ਼ਰੂਰਤ ਹੈ ਅਤੇ ਨੈਸ਼ਨਲ ਸਿੱਖ ਕੈਂਪੇਨ ਵੱਲੋਂ ਇਸ ਇਸ਼ਤਿਹਾਰ ਲਈ ਅਮਰੀਕਾ ਦੇ ਵੱਖੋ ਵੱਖ ਸ਼ਹਿਰਾਂ ਵਿੱਚ ਫੰਡ ਰੇਜ਼ਰ ਪ੍ਰੋਗਰਾਮ ਉਲੀਕੇ ਗਏ ਹਨ। ਇਸੇ ਕੜੀ ਤਹਿਤ ਫਰਿਜ਼ਨੋ ਸ਼ਹਿਰ ਦੇ ਕਨਵੈਨਸ਼ਨ ਐਂਡ ਇੰਟਰਟੇਨਮੈਂਟ ਸੈਂਟਰ ਦੀ ਦੂਸਰੀ ਮੰਜ਼ਿਲ (848 M Street 2nd Floor Fresno CA 73721) ‘ਤੇ 23 ਅਕਤੂਬਰ ਦਿਨ ਐਤਵਾਰ ਸ਼ਾਮੀ ਸਾਢੇ ਪੰਜ ਵਜੇ ਫੰਡ ਰੇਜ਼ਰ ਪ੍ਰੋਗਰਾਮ ਰੱਖਿਆ ਗਿਆ ਹੈ।
ਇਸੇ ਪ੍ਰੋਗਰਾਮ ਨੂੰ ਪ੍ਰਮੋਟ ਕਰਨ ਲਈ ਗੁਰਨੇਕ ਸਿੰਘ ਬਾਗੜੀ ਨੇ ਆਪਣੇ ਸਾਥੀਆਂ ਸਮੇਤ ਲੰਘੇ ਐਤਵਾਰ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਵਿਖੇ ਬੂਥ ਵੀ ਲਾਇਆ, ਜਿਥੇ ਸਿੱਖਾਂ ਨੇ ਫੰਡ ਵੀ ਦਿੱਤਾ ਅਤੇ ਸੰਗਤ ਨੂੰ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਵੀ ਦਿੱਤੀ। ਇਸ ਮੌਕੇ ਗੁਰਨੇਕ ਸਿੰਘ ਬਾਗੜੀ, ਰਛਪਾਲ ਸਿੰਘ ਬੈਂਸ, ਸਮਰਵੀਰ ਸਿੰਘ ਵਿਰਕ ਅਤੇ ਸੁਖਦੀਪ ਸਿੰਘ ਸਿੱਧੂ ਨੇ ਫਰਿਜ਼ਨੋ ਏਰੀਏ ਦੇ ਸਮੂਹ ਭਾਈਚਾਰੇ ਨੂੰ 23 ਅਕਤੂਬਰ ਨੂੰ ਹੋਣ ਜਾ ਰਹੇ ਫੰਡ ਰੇਜ਼ਰ ਪ੍ਰੋਗਰਾਮ ਲਈ ਵੱਧ ਚੜ੍ਹ ਕੇ ਹਿੱਸਾ ਪਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਲੋਕਾਂ ਦੇ ਮਨੋਰੰਜਨ ਲਈ ਇੰਡੀਅਨ ਆਈਡਲ ਫੇਮ ਦਵਿੰਦਰ ਪਾਲ ਸਿੰਘ ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ। ਵਧੇਰੇ ਜਾਣਕਾਰੀ ਲਈ (559) 916-6953 ਜਾਂ (559) 916-6720 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।