ਨਕੋਦਰ ਦੇ ਸਾਬਕਾ ਵਿਦਿਆਰਥੀਆਂ ਦੀ ਸਲਾਨਾ ਮਿਲਣੀ 17 ਦਸੰਬਰ ਨੂੰ

0
937

ਸੈਨ ਹੋਜ਼ੇ/ਬਿਊਰੋ ਨਿਊਜ਼:
ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਦੇ ਸਾਬਕਾ ਵਿਦਿਆਰਥੀਆਂ ਵਲੋਂ ਸਲਾਨਾ ਸਮਾਗਮ 17 ਦਸੰਬਰ 2016 ਨੂੰ ਬੰਬੇ ਗਾਰਡਨ ਸੈਂਟਾ ਕਲਾਰਾ ਵਿੱਚ ਕਰਵਾਇਆ ਜਾ ਰਿਹਾ ਹੈ. ਸਮਾਗਮ ਵਿੱਚ ਕਾਲਜ ਦੇ ਸਾਬਕਾ ਪ੍ਰੋਫੈਸਰ ਤੇ ਪ੍ਰਿੰਸੀਪਲ ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ. ਪ੍ਰਬੰਧਕਾਂ ਵਲੋਂ ਸਮੂਹ ਸਾਬਕਾ ਵਿਦਿਆਰਥੀਆਂ (ਮਰਦ/ਔਰਤਾਂ) ਨੂੰ ਖੁੱਲ੍ਹਾ ਸੱਦਾ ਹੈ ਕਿ ਉਹ ਇਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਸਮਾਗਮ ਦੀ ਸ਼ਾਨ ਵਧਾਉਣ.
ਸਮਾਗਮ ਸਬੰਧੀ ਹੋਰ ਜਾਣਕਾਰੀ ਲਈ ਕਾਲਜ ਦੇ ਅਮਰੀਕਾ ਯੂਨਿਟ ਦੇ ਪ੍ਰਧਾਨ ਹਰਬੰਸ ਸਿੰਘ ਤੱਖਰ ਨਾਲ ਫੋਨ ਨੰਬਰ 650-255-8826ਅਤੇ ਕਨਵੀਨਰ ਗੁਰਚਰਨ ਸਿੰਘ ਮਾਨ ਨਾਲ ਫੋਨ ਨੰਬਰ 510-557-0061 ਉੱਤੇ ਕੀਤਾ ਕਾ ਸਕਦਾ ਹੈ।
ਜਸਵੰਤ ਸਿੰਘ ਸ਼ਾਦ ਵਲੋਂ ਲਿਖਤੀ ਤੌਰ ਉੱਤੇ ਦਿੱਤੀ ਜਾਣਕਾਰੀ ਅਨੁਸਾਰ ਸਮਾਗਮ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਹਰਜੀਤ ਉੱਪਲ ਨਾਲ ਫੋਨ ਨੰਬਰ 530-701-3495 ‘ਤੇ ਸੰਪਰਕ ਕਰਕੇ ਜਾਣਕਾਰੀ ਦੇ ਸਕਦੇ ਹਨ ਤਾਂ ਕਿ ਸੀਟਾਂ ਅਤੇ ਖਾਣੇ ਦਾ ਯੋਗ ਪ੍ਰਬੰਧ ਕੀਤਾ ਜਾ ਸਕੇ.