ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੁਰਗੱਦੀ ਦਿਵਸ ਨੂੰ ਸਮਰਪਿਤ ਤੀਸਰਾ ਸਾਲਾਨਾ ਨਗਰ ਕੀਰਤਨ ਕੱਢਿਆ

0
479

img_0243
ਇੰਡੀਅਨ ਐਪਲਸ ਵਿਖੇ ਉੱਥੋਂ ਦੀ ਸਮੂਹ ਸਿੱਖ ਸੰਗਤ ਵੱਲੋਂ ਸਾਂਝੇ ਤੌਰ ਸ਼ਾਨਦਾਰ ਸਮਾਗਮ
ਇੰਡੀਅਨਐਪਲਸ (ਇੰਡਿਆਨਾ/ਮੱਖਣ ਸਿੰਘ ਕਲੇਰ:
ਇਥੋਂ ਦੀਆਂ ਸਮੂਹ ਗੁਰੂਘਰਾਂ ਦੀਆਂ ਕਮੇਟੀਆਂ ਨੇ ਸੰਗਤਾਂ ਦੇ ਸਹਿਯੋਗ ਨਾਲ ਤੀਸਰਾ ਸਾਲਾਨਾ ਨਗਰ ਕੀਰਤਨ ਕੱਢਿਆ ਗਿਆ। ਸਿੱਖੀ ਦੀ ਸ਼ਾਨ ਦੀ ਗਵਾਹੀ ਭਰਦਾ ਇਸ ਨਗਰ ਕੀਰਤਨ ਇੰਡੀਅਨਐਪਲਸ ਦੇ ਡਾਊਨ ਟਾਊਨ ਦੀਆਂ ਗਲੀਆਂ ਵਿੱਚੋਂ ਦੀ ਗੁਜਰਦਾ ਹੋਇਆ ਇਕ ਖੁੱਲੀ ਪਾਰਕ ਵਿੱਚ ਸਮਾਪਤ ਹੋਇਆ। ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਈ ਵਿੱਚ ਕਰ ਰਹੇ ਸਨ। ਕੀਰਤਨੀ ਜਥੇ ਧੁਰ ਕੀ ਇਲਾਹੀ ਬਾਣੀ ਦੇ ਸ਼ਬਦ ਪੜ੍ਹ ਰਹੇ ਸਨ। ਸੰਗਤਾਂ ਬੜੇ ਹੀ ਸਹਿਜ ਨਾਲ ਨਗਰ ਕੀਰਤਨ ਵਿਚ ਚਲ ਰਹੀਆਂ ਸਨ। ਪ੍ਰਬੰਧਕਾਂ ਵਲੋਂ ਵੀ ਬੜੇ ਸੁਚੱਜੇ ਢੰਗ ਨਾਲ ਪ੍ਰਬੰਧ ਕੀਤੇ ਹੋਏ ਸਨ। ਇਸ ਨਗਰ ਕੀਰਤਨ ਵਿੱਚ ਵਿਸ਼ੇਸ਼ ਤੌਰ ਤੇ ਇੰਡਿਆਨਾ ਸਟੇਟ ਦੇ ਗਵਰਨਰ ਮਾਈਕ ਪਿੰਸ ਦੇ ਭਰਾ ਗਰਿੱਗ ਪਿੰਸ ਨੇ ਹਾਜ਼ਰੀ ਲਗਵਾਈ ਤੇ ਸਟੇਜ ਤੋਂ ਸਿੱਖ ਕੌਮ ਦੇ ਨਾਮ ਗਵਰਨਰ ਵਲੋਂ ਭੇਜਿਆ ਸ਼ੰਦੇਸ਼ ਪੜ੍ਹ ਕੇ ਉਨ੍ਹਾਂ ਆਪਣੀ ਹਾਜ਼ਰੀ ਲਗਵਾਈ।  ਲੰਗਰਾਂ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਹੋਇਆ ਸੀ।
ਸਿੱਖ ਨੌਜਵਾਨਾਂ ਦੇ ਇਕ ਗਰੁੱਪ ਨੇ ਮੋਟਰ ਸਾਈਕਲਾਂ ਤੇ ਸਵਾਰ ਹੋ ਕੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਕੇ ਹੋਰ ਪ੍ਰਭਾਵਸ਼ਾਲੀ ਬਣਾਇਆ। ਨਗਰ ਕੀਰਤਨ ਦੀ ਸਮਾਪਤੀ ਵਾਲੇ ਸਥਾਨ ਤੇ ਸਟੇਜ ਸਜਾਈ ਗਈ ਸੀ ਜਿੱਥੋਂ ਪੰਥਕ ਬੁਲਾਰਿਆਂ ਨੇ ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ। ਨਗਰ ਕੀਰਤਨ ਦੀ ਸਮਾਪਤੀ ਅਰਦਾਸ ਉਪਰੰਤ ਹੁਕਮਨਾਮਾਂ ਸਾਹਿਬ ਲੈ ਕੇ ਕੀਤੀ ਗਈ। ਪੰਥਕ ਬੁਲਾਰਿਆਂ ਤੋਂ ਪਹਿਲਾਂ ਸਟੇਜ ਤੋਂ ਢਾਡੀ ਜਥੇ ਵਲੋਂ ਹਾਜਰੀ ਲਗਵਾਈ ਗਈ। ਪ੍ਰਬੰਧਕਾਂ ਵਿੱਚੋਂ ਭਾਈ ਜਗਦੀਸ਼ ਸਿੰਘ ਨੇ ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਤੇ ਸਭ ਨੂੰ ਜੀਅ ਆਇਆ ਕਿਹਾ ਤੇ ਸਭ ਦਾ ਧੰਨਵਾਦ ਕੀਤਾ ਤੇ ਉਨਾਂ ਮਿੱਡਵੈਸਟ ਦੀਆਂ ਸਮੂਹ ਕਮੇਟੀਆਂ ਤੇ ਸੰਗਤਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਪਰੰਤ ਉਨਾਂ ਸਟੇਜ ਦੀ ਸੇਵਾ ਨਿਭਾਉਣ ਵਾਸਤੇ ਵਿਸ਼ੇਸ਼ ਤੌਰ ਤੇ ਪ੍ਰਬੰਧਕਾਂ ਦੇ ਸੱਦੇ ਤੇ ਪਹੁੰਚੇ ਸੁਰਿੰਦਰ ਸਿੰਘ ਪੱਤਰਕਾਰ ਨੂੰ ਸਟੇਜ ਤੇ ਸੱਦਾ ਦਿੱਤਾ। ਇਸ ਦੇ ਨਾਲ ਹੀ ਸੁਰਿੰਦਰ ਸਿੰਘ ਨੇ ਵਿਚਾਰਾਂ ਦੀ ਲੜੀ ਨੂੰ ਅਗੇ ਤੋਰਿਆ ਤੇ ਸਿੱਖ ਕੌਮ ਦੀ ਭਾਰਤ ਵਿੱਚ ਵੱਖ ਵੱਖ ਢੰਗਾਂ ਰਾਹੀਂ ਹੋ ਰਹੀ ਨਸਲਕੁਸ਼ੀ ਤੇ ਵਿਸਥਾਰ ਨਾਲ ਚਾਨਣਾਂ ਪਾਇਆ। ਉਨਾਂ ਬੜਾ ਜ਼ੋਰ ਦੇਕੇ ਕਿਹਾ ਕੇ ਭਰਾਵੋ ਜੇ ਤੁਸੀਂ ਪੰਜਾਬ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਕਿਰਸਾਨੀਂ ਵਲੋਂ ਫਸਲਾਂ ਉਤੇ ਕੀਤੀਆਂ ਜਾ ਰਹੀਆਂ ਜੀਵਨ ਮਾਰੂ ਸਪਰੇਆਂ ਨੂੰ ਤੁਰੰਤ ਰੋਕਣਾਂ ਪਵੇਗਾ।
ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਨਮਾਇੰਦੇ ਤੇ ਉਘੇ ਸਿੱਖ ਆਗੂ ਡਾਕਟਰ ਅਮਰਜੀਤ ਸਿੰਘ ਵਾਸ਼ਿੰਗਟਨ ਡੀ ਸੀ ਤੋਂ ਮੁੱਖ ਬੁਲਾਰੇ ਦੇ ਤੌਰ ਤੇ ਸ਼ਾਮਲ ਹੋਏ। ਉਨਾਂ ਸੰਗਤਾਂ ਨੂੰ ਇਸ ਨਗਰ ਕੀਰਤਨ ਦੀ ਵਧਾਈ ਦਿੱਤੀ ਤੇ ਨਾਲ ਹੀ ਉਨਾਂ ਸੰਗਤਾਂ ਨੂੰ ਸਿੱਖ ਕੌਮ ਅਜਾਦੀ ਵਾਸਤੇ ਲੜ ਰਹੀਆਂ ਜਥੇਬੰਦੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਸ਼ੰਘਰਸ਼ ਨੂੰ ਹੋਰ ਤੇਜ ਕਰਨ ਅਤੇ ਜੇਲ੍ਹਾਂ ਵਿੱਚ ਬੈਠੇ ਸਿੱਖਾਂ ਦੀ ਰਿਹਾਈ ਲਈ ਯਤਨ ਕਰਨ ਦੀ ਅਪੀਲ ਕੀਤੀ। ਕੈਨੇਡਾ ਵਿੱਚ ਜਗਮੀਤ ਸਿੰਘ ਦੇ ਵੱਡੀ ਸਿਆਸੀ ਪਾਰਟੀ ਐਨ ਡੀ ਪੀ ਦੇ ਮੁਖੀ ਚੁਣੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪੰਜਾਬ ਤੋਂ ਪੁਹੰਚੇ ਪ੍ਰੋਫੈਸਰ ਬਲਜਿੰਦਰ ਸਿੰਘ ਮੋਰਜੰਡ ਨੇ ਸਟੇਜ ਤੋਂ ਸੰਗਤਾਂ ਨੂੰ ਸੰਬੋਧਤ ਹੁੰਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਰਹਿਮਤਾਂ ਦੀ ਗਲ ਕੀਤੀ ਤੇ ਸਿੱਖ ਪੰਥ ਤੇ ਸਿੱਖਾਂ ਦੀਆਂ ਪ੍ਰਦੇਸਾਂ ਵਿੱਚ ਪੈ ਰਹੀਆਂ ਗੂੰਜਾਂ ਅਤੇ ਤਰੱਕੀਆਂ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਪਰ ਇਸ ਦੇ ਨਾਲ ਹੀ ਉਨਾਂ ਪੰਜਾਬ ਵਿੱਚ ਵਸ ਰਹੇ ਸਿੱਖਾਂ ਦੀ ਹਾਲਤ ਤੇ ਚਿੰਤਾ ਜ਼ਾਹਿਰ ਕੀਤੀ। ਉਨਾਂ ਦੱਸਿਆ ਕਿ ਅਜ ਹਰ ਅਦਾਰੇ ਵਿੱਚ ਆਰ ਐਸ ਐਸ ਦਾ ਕਬਜਾ ਤੇ ਉਨ੍ਹਾਂ ਦੇ ਆਦਮੀ ਫਿਟ ਹੋ ਚੁੱਕੇ ਹਨ। ਜਿਸ ਦੀ ਬਹੁਤਾਤ ਸਿੱਖਾਂ ਨੂੰ ਸਮਝ ਅਤੇ ਪਿਹਚਾਣ ਨਹੀਂ ਹੈ। ਆਰ ਐਸ ਐਸ ਵੱਖ ਵੱਖ ਰੂਪਾਂ ਰਾਹੀਂ ਸਿੱਖਾ ਂਵਿਚ ਵੜ ਚੁਕੀ ਹੈ। ਬਹੁਤ ਸਾਰੇ ਸਾਡੇ ਪੰਥਕ ਬੁਲਾਰੇ ਜੋ ਪ੍ਰਦੇਸ ਆ ਰਹੇ ਹਨ ਉਹ ਵੀ ਜਾਣੇ ਅਣਜਾਣੇ ਵਿੱਚ ਆਰ ਐਸ ਐਸ ਦੇ ਹੱਥਾਂ ਵਿੱਚ ਖੇਡ ਰਹੇ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਜਿਸ ਕਾਲਜ ਵਿੱਚ ਉਹ ਪੜਾਉਂਦੇ ਸਨ ਉਥੇ ਵੀ ਆਰ ਐਸ ਐਸ ਨੇ ਕੰਟਰੋਲ ਕਰ ਲਿਆ ਹੈ ਇਥੇ ਸਾਨੂੰ ਵੱਡੇ ਪੱਧਰ ਤੇ ਸ਼ੰਘਰਸ਼ ਕਰਨਾਂ ਪਿਆ ਤੇ ਸਿਮਰਨਜੀਤ ਸਿੰਘ ਮਾਨ ਨੇ ਸਾਡੇ ਸ਼ੰਘਰਸ਼ ਦੀ ਹਮਾਇਤ ਕੀਤੀ ਸੀ। ਪਰ ਅਖ਼ੀਰ ਵਿੱਚ ਨੌਕਰੀ ਤੋਂ ਕੱਢ ਦਿੱਤਾ ਗਿਆ। ਸ਼ਿਕਾਗੋ ਤੋਂ ਵਿਸ਼ੇਸ਼ ਤੌਰ ਤੇ ਪੁੰਹਚੇ ਇਰਿਵਨਪ੍ਰੀਤ ਸਿੰਘ ਨੇ ਪੈਲਾਟਾਈਨ ਗੁਰੂਘਰ ਵਿੱਚ ਹੋ ਰਹੀ ਨਾਨਕਸ਼ਾਹੀ ਕੈਲੰਡਰ ਦੇ ਸਬੰਧ ਵਿਚ ਹੋ ਰਹੀ ਕਾਨਫਰੰਸ ਸਬੰਧੀ ਜਾਣਕਾਰੀ ਦਿੱਤੀ ਤੇ ਮਿੱਡਵੈਸਟ ਦੇ ਸਮੂਹ ਗੁਰੂਘਰਾਂ ਨੂੰ ਹਾਜਰੀ ਭਰਨ ਦੀ ਬੇਨਤੀ ਕੀਤੀ। ਇਹ ਕਾਨਫਰੰਸ 11 ਤੇ 12 ਨਵੰਬਰ ਨੂੰ ਹੋ ਰਹੀ ਹੈ। ਅਖੀਰ ਵਿਚ ਸਟੇਜ ਸਕੱਤਰ ਸੁਰਿੰਦਰ ਸਿੰਘ ਨੇ ਸਭ ਧੰਨਵਾਦ ਕੀਤਾ।