ਪੁਲੀਸ ਦਾ ਦਾਅਵਾ-ਮੁਸਲਿਮ ਵਿਦਿਆਰਥਣ ਦੀ ਮੌਤ ਨਸਲੀ ਹਿੰਸਾ ਕਾਰਨ ਨਹੀਂ ਹੋਈ

0
370

pic-muslim-girl-killed
ਵਰਜੀਨੀਆ/ਬਿਊਰੋ ਨਿਊਜ਼ :
ਪੁਲੀਸ ਮੁਤਬਕ ਅਮਰੀਕਾ ਦੇ ਵਰਜੀਨੀਆ ‘ਚ ਐਤਵਾਰ ਨੂੰ ਇਕ ਮਸਜਿਦ ਦੇ ਨੇੜੇ ਜਿਸ ਮੁਸਲਿਮ ਕੁੜੀ ਦੀ ਮੌਤ ਹੋਈ ਸੀ ਉਹ ਰੋਡ ਰੇਜ ਨਤੀਜਾ ਸੀ ਅਤੇ ਇਸ ‘ਚ ਨਸਲੀ ਹਿੰਸਾ ਦਾ ਕੋਈ ਮਾਮਲਾ ਨਹੀਂ ਬਣਦਾ ਹੈ। ਹਾਲਾਂਕਿ ਪੁਲੀਸ ਨੇ ਹੁਣ ਤੱਕ ਉਸ ਦੀ ਮੌਤ ਦਾ ਕੋਈ ਸਪਸ਼ਟ ਕਾਰਨ ਨਹੀਂ ਦੱਸਿਆ ਹੈ ਪਰ ਇਸ ਮਾਮਲੇ ‘ਚ ਇਕ ਨੌਜਵਾਨ ਡਾਰਵਿਲ ਮਾਰਟਿਨੇਜ ਟੋਰੇਸ ਜੋ ਕਿ 22 ਸਾਲ ਦਾ ਹੈ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਵਿਰੁੱਧ ਹੱਤਿਆ ਦਾ ਮਾਮਲਾ ਦਰਜਾ ਕੀਤਾ ਹੈ। ਪੁਲੀਸ ਸੂਤਰਾਂ ਮੁਤਾਬਕ ਕਿ ਜਦੋਂ ਕੁੜੀ ਆਪਣੇ ਦੋਸਤਾਂ ਨਾਲ ਨਮਾਜ਼ ਅਦਾ ਕਰਨ ਮਗਰੋਂ ਮੈਕਡੋਨਾਲਡ ਹੋਟਲ ਤੋਂ ਬਾਹਰ ਆ ਰਹੀ ਸੀ ਉਸ ਸਮੇਂ ਮਾਰਟਿਨੇਜ ਆਪਣੀ ਕਾਰ ‘ਚ ਸੀ। ਉਸ ਦਾ ਕੁੜੀ ਨਾਲ ਝਗੜਾ ਵੀ ਹੋਇਆ ਸੀ।
ਸੂਤਰਾਂ ਮੁਤਾਬਕ ਇਹ ਹਾਦਸਾ ਰੋਡ ਰੋਜ ਦਾ ਨਤੀਜਾ ਲੱਗਦਾ ਹੈ ਅਤੇ ਹੁਣ ਤੱਕ ਕੀਤੀ ਜਾਂਚ ‘ਚ ਨਸਲੀ ਹਿੰਸਾ ਦਾ ਕੋਈ ਪਹਿਲੂ ਉਭਰ ਕੇ ਸਾਹਮਣੇ ਨਹੀਂ ਆਇਆ ਹੈ। ਪੁਲੀਸ ਨੇ ਇਸ ਕੁੜੀ ਦਾ ਨਾਂ ਨਹੀਂ ਦੱਸਿਆ ਪਰ ਇਕ ਅੰਗਰੇਜ਼ੀ ਅਖਬਾਰ ਨੇ ਇਸ ਕੁੜੀ ਦਾ ਨਾਂ ਨਾਬਰਾ ਹਸਨੈਨ ਦੱਸਿਆ ਹੈ ਅਤੇ ਉਸ ਵੇਲੇ ਇਸ ਕੁੜੀ ਨੇ ਮੁਸਲਮਾਨਾਂ ਜਿਹੇ ਕੱਪੜੇ ਪਾਏ ਹੋਏ ਸੀ। ਜਿਸ ਕਾਰਨ ਇਹ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਸ਼ਾਇਦ ਇਸੇ ਕਾਰਨ ਕੁੜੀ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇਗਾ। ਪੁਲੀਸ ਨੇ ਹਾਦਸੇ ਦੇ ਦੋ ਘੰਟੇ ਮਗਰੋਂ ਹੀ ਮਾਰਟਿਨੇਜ ਨੂੰ ਗ੍ਰਿਫਤਾਰ ਕਰ ਲਿਆ ਸੀ। ਅਦਾਲਤ ਨੇ ਮਾਰਟਿਨੇਡ ਨੂੰ ਜ਼ਮਾਨਤ ਨਾ ਮਿਲਣ ਤੱਕ ਜੇਲ ‘ਚ ਰੱਖਣ ਦਾ ਹੁਕਮ ਦਿੱਤਾ ਹੈ।