ਸ਼੍ਰੋਮਣੀ ਆਕਾਲੀ ਦਲ ਅੰਮ੍ਰਿਤਸਰ ਸ਼ਿਕਾਗੋ ਯੂਨਿਟ ਤੇ ਵਾਮਸੇਵਕ ਜਥੇਬੰਦੀ ਵਲੋਂ ਫਰੈਂਕਪੋਰਟ ਇਲਿਨੌਇ ਵਿਚ ਸਾਂਝੀ ਕਾਨਫਰੰਸ

0
472

new-image
ਸ਼ਿਕਾਗੋ/ਮੱਖਣ ਸਿੰਘ ਕਲੇਰ :
ਇਥੋਂ ਦੇ ਨੇੜਲੇ ਸ਼ਹਿਰ ਫਰੈਂਕਪੋਰਟ ਵਿਚ ਸ਼੍ਰੋਮਣੀ ਆਕਾਲੀ ਦਲ ਅੰਮ੍ਰਿਤਸਰ ਤੇ ਵਾਮਸੇਵਕ ਜਥੇਬੰਦੀ, ਜੋ ਕਿ ਭਾਰਤ ਦੇ ਮੂਲਨਿਵਾਸੀ ਲੋਕਾਂ ਦੀ ਬਹੁਤ ਹੀ ਪਰਭਾਵਪੂਰਕ ਜਥੇਬੰਦੀ ਹੈ, ਵਲੋਂ ਸਾਂਝੇ ਤੌਰ ‘ਤੇ ਇਤਿਹਾਸਕ ਤੇ ਪ੍ਰਭਾਵਸ਼ਾਲੀ ਕਾਨਫਰੰਸ ਕੀਤੀ ਗਈ। ਇਸ ਵਿੱਚ ਭਾਰਤ ਤੋਂ ਵਾਮਸੇਵਕ ਜਥੇਬੰਦੀ ਦੇ ਇੰਟਰਨੈਸ਼ਨਲ ਪ੍ਰਧਾਨ ਸ਼੍ਰੀ ਵਾਮਨ ਮੇਸ਼ਰਾਮ, ਐਮ. ਕੇ. ਪਰਮਾਰ, ਜੀਵਨ ਬਾਲੇਰਾਉ, ਰਾਜ ਚਿਰਕੋਨਡੇ, ਨੀਸ਼ਾ ਪਰਮਾਰ ਤੇ ਅੰਕੁਸ਼ ਪਾਟਿਲ ਨੇ ਵਿਚਾਰ ਸਾਂਝੇ ਕੀਤੇ। ਇਸ ਇੰਟਰਨੈਸ਼ਨਲ ਸਾਂਝੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ 100 ਤੋਂ ਵੱਧ ਭਾਰਤ ਵਿੱਚੋਂ ਪਾਰਟੀ ਡੈਲੀਗੇਟਸ ਪਹੁੰਚੇ ਹੋਏ ਸਨ। ਇਨ੍ਹਾਂ ਤੋਂ ਇਲਾਵਾ ਸ਼ਿਕਾਗੋ ਏਰੀਏ ਦੇ ਵੱਖ ਵੱਖ ਸ਼ਹਿਰਾਂ ਵਿਚੋਂ ਵਾਮਸੇਵਕ ਨਾਲ ਸਬੰਧਤ ਮੈਂਬਰ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ। ਸ਼੍ਰੀ ਵਾਮਨ ਮੇਸ਼ਰਾਮ ਨੇ ਸਿੱਖ ਭਾਈਚਾਰੇ, ਵਿਸ਼ੇਸ਼ ਤੌਰ ‘ਤੇ ਸ਼੍ਰੋਮਣੀ ਆਕਾਲੀ ਦਲ ਅੰਮ੍ਰਿਤਸਰ ਨਾਲ ਹੋਈ ਇਤਿਹਾਸਕ ਸਾਂਝ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ। ਬ੍ਰਾਹਮਣਵਾਦ ਦੇ ਵਿਰੁੱਧ ਇਕੱਠੇ ਹੋ ਕੇ ਲੜਾਈ ਲੜਣ ਲਈ ਇਕਜੁਟਤਾ ਦਾ ਸਬੂਤ ਦੇਣ ਲਈ ਵੀ ਕਿਹਾ ਗਿਆ। ਸ਼੍ਰੋਮਣੀ ਆਕਲੀ ਦਲ ਅੰਮ੍ਰਿਤਸਰ ਵਲੋਂ ਜੀਤ ਸਿੰਘ ਆਲੋਅਰਖ ਜੋ ਕੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਹਨ, ਸ਼ਿਕਾਗੋ ਯੂਨਿਟ ਦੇ ਪ੍ਰਧਾਨ ਲੱਖਵੀਰ ਸਿੰਘ ਕੰਗ ਤੇ ਪ੍ਰੋਫੈਸਰ ਬਲਜਿੰਦਰ ਸਿੰਘ ਮੋਰਜੰਡ ਨੇ ਪਾਰਟੀ ਦੀ ਗੱਲ ਅਤੇ ਵਾਮਸੇਵਕ ਨਾਲ ਪਈ ਸਾਂਝ ਦੀ ਗਲ ਕੀਤੀ। ਇਸ ਤੋਂ ਇਲਾਵਾ ਸ਼ਿਕਾਗੋ ਦੀ ਸਿੱਖ ਸੰਗਤ ਦੀ ਤਰਫੋਂ ਸ੍ਰ. ਹਰਕੀਰਤ ਸਿੰਘ ਸੰਧੂ, ਬੀਬੀ ਸੁਖਦੇਵ ਕੌਰ ਘੁਮਾਣ, ਸ੍ਰ ਕਰਮਜੀਤ ਸਿੰਘ ਭਟਨੂਰਾ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ ਤੇ ਸਟੇਜ ਦੀ ਸੇਵਾ ਸੰਤ ਬਲਵੀਰ ਸਿੰਘ ਨੇ ਨਿਭਾਈ ਜੋ ਕਿ ਸ਼੍ਰੋਮਣੀ ਆਕਾਲੀ ਦਲ ਅੰਮ੍ਰਿਤਸਰ ਅਮਰੀਕਾ ਯੂਥ ਦੇ ਮੀਤ ਪ੍ਰਧਾਨ ਹਨ। ਇਸ ਤੋਂ ਇਲਾਵਾ ਇਸ ਕਾਨਫਰੰਸ ਨੂੰ ਕਾਮਯਾਬ ਕਰਨ ਵਿੱਚ ਪਾਰਟੀ ਦੇ ਸੀਨੀਅਰ ਮੈਂਬਰ ਤੇ ਕੌਆਰਡੀਨੇਸ਼ਨ ਕਮੇਟੀ ਮੈਂਬਰ ਮੱਖਣ ਸਿੰਘ ਕਲੇਰ ਤੇ ਵਾਮਸੇਵਕ ਦੇ ਰਾਜ ਚਿਰਕੋਨਡੇ ਦਾ ਅਹਿਮ ਯੋਗਦਾਨ ਰਿਹਾ। ਆਖੀਰ ਵਿੱਚ ਸ਼੍ਰੋਮਣੀ ਆਕਾਲੀ ਦਲ ਅੰਮ੍ਰਿਤਸਰ ਸ਼ਿਕਾਗੋ ਯੂਨਿਟ ਦੇ ਸਮੂਹ ਮੈਂਬਰਾਂ ਜਿਨ੍ਹਾਂ ਵਿੱਚ ਮੱਖਣ ਸਿੰਘ ਕਲੇਰ, ਲਖਵੀਰ ਸਿੰਘ ਕੰਗ, ਹਰਮਿੰਦਰ ਸਿੰਘ ਖਹਿਰਾ, ਸੁਰਿੰਦਰ ਸਿੰਘ, ਸੰਤ ਬਲਵੀਰ ਸਿੰਘ, ਸੁਖਵਿੰਦਰ ਸਿੰਘ ਗਿੱਲ, ਸੰਤੋਖ ਸਿੰਘ ਭਟਨੂਰਾ, ਭਰਭੂਰ ਸਿੰਘ ਵਲੋਂ ਵਾਮਨ ਮੈਸ਼ਰਾਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਇਸ ਕਾਨਫਰੰਸ ਵਿਚ ਸ਼ਾਮਲ ਹੋਣ ‘ਤੇ ਸਭ ਦਾ ਧੰਨਵਾਦ ਕੀਤਾ ਗਿਆ।