ਲਾਸ ਏਂਜਲਸ ਦੇ ਊਰਜਾ ਸਟੇਸ਼ਨ ਵਿਚ ਅੱਗ ਲੱਗਣ ਕਾਰਨ 1.4 ਲੱਖ ਆਬਾਦੀ ਪ੍ਰਭਾਵਤ

0
77

los-angeles-fire
ਲਾਸ ਏਂਜਲਸ/ਬਿਊਰੋ ਨਿਊਜ਼ :
ਅਮਰੀਕਾ ਦੇ ਲਾਸ ਏਂਜਲਸ ਦੇ ਇਕ ਊਰਜਾ ਸਟੇਸ਼ਨ ਵਿਚ ਅੱਗ ਲੱਗਣ ਕਾਰਨ ਐਤਵਾਰ ਲਗਾਤਾਰ ਦੂਜੇ ਦਿਨ ਵੀ ਇਕ ਲੱਖ 40 ਹਜ਼ਾਰ ਵਸਨੀਕਾਂ ਨੂੰ ਬਿਨਾਂ ਬਿਜਲੀ ਦੇ ਰਹਿਣਾ ਪੈ ਰਿਹਾ ਹੈ। ਲਾਸ ਏਂਜਲਸ ਦੇ ਊਰਜਾ ਅਤੇ ਜਲ ਵਿਭਾਗ ਦੇ ਅਧਿਕਾਰੀਆਂ ਨੇ ਇਕ ਬਿਆਨ ਵਿਚ ਕਿਹਾ ਕਿ ਉੱਤਰੀ ਸੈਨ ਫਰਨਾਡੋ ਘਾਟੀ ਦੇ ‘ਰਿਸੀਵਿੰਗ ਸਟੇਸ਼ਨ ਜੇ’ ਵਿਚ ਅੱਗ ਲੱਗਣ ਮਗਰੋਂ ਅੱਗ ਬੁਝਾਉਣ ਵਾਲੇ ਵਿਭਾਗ ਦੀ ਮੁਹਿੰਮ ਵਿਚ ਰਾਹਤ ਅਤੇ ਬਚਾਅ ਕਰਮੀ ਲੱਗੇ ਹੋਏ ਹਨ।
ਅੱਗ ਲੱਗਣ ਨਾਲ ਹੋਏ ਨੁਕਸਾਨ ਦਾ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਵਿਭਾਗ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਇਕ ਲੱਖ 40 ਹਜ਼ਾਰ ਵਸਨੀਕਾਂ ਅਤੇ ਵਪਾਰਕ ਖਪਤਕਾਰਾਂ ਨੂੰ ਬਿਨਾ ਬਿਜਲੀ ਦੇ ਰਹਿਣਾ ਪੈ ਰਿਹਾ ਹੈ। ਬਿਜਲੀ ਦੀ ਸਪਲਾਈ ਕਦੋਂ ਸੁਚਾਰੂ ਹੋ ਪਾਏਗੀ, ਇਸ ਬਾਰੇ ਵਿਚ ਹਾਲੇ ਕੁਝ ਨਹੀਂ ਕਿਹਾ ਗਿਆ ਹੈ। ਇਸ ਸਟੇਸ਼ਨ ਤੋਂ ਲਾਸ ਏਂਜਲਸ ਸ਼ਹਿਰ ਦੇ ਦੱਸ ਲੱਖ 60 ਹਜ਼ਾਰ ਖਪਤਕਾਰਾਂ ਨੂੰ ਬਿਜਲੀ ਦੀ ਸਪਲਾਈ ਕੀਤੀ ਜਾਂਦੀ ਹੈ।