ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 67ਵੀਂ ਬਰਸੀ ਭਾਰੀ ਸ਼ਰਧਾ ਨਾਲ ਲੈਂਕਰਸ਼ਿਮ ਗੁਰਦੁਆਰਾ ਸਾਹਿਬ ਵਿਖੇ ਮਨਾਈ ਗਈ  

0
421

lankershim-gurudwara-jai-singh
ਲਾਸ ਏਂਜਲਸ/ਬਿਊਰੋ ਨਿਊਜ਼:
ਸਿੱਖ ਗੁਰਦੁਆਰਾ ਆਫ਼ ਲਾਸ ਏਂਜਲਸ  ਵਿਖੇ 11 ਜੂਨ 2017 ਦਿਨ ਐਤਵਾਰ ਨੂੰ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇਵਾਲਿਆਂ ਨੂੰ ਸਮਰਪਿਤ ਦੀਵਾਨ ਸਜਾਏ ਗਏ। ਪ੍ਰੋਗਰਾਮ ਦੀ ਆਰੰਭਤਾ ਅੰਮ੍ਰਿਤ ਵੇਲੇ ਤੋਂ ਹੋਈ , ਜਿਸ  ਵਿਚ ਪੰਜ ਬਾਣੀਆ ਦੇ ਨਿਤਨੇਮ,  ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਖੁੱਲ੍ਹੇ ਦੀਵਾਨ ਸਜਾਏ ਗਏ, ਜਿਸ ਵਿਚ ਭਾਈ ਜਤਿੰਦਰ ਸਿੰਘ ਜੀ ਜੋਤ, ਭਾਈ ਰਵਿੰਦਰ ਸਿੰਘ ਰਸੀਆ ਜੀ ਨੇ ਗੁਰਬਾਣੀ ਦੇ ਰਸਭਿਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਗੁਰਬਚਨ ਸਿੰਘ ਮੁਲਤਾਨੀ ਨੇ ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੇ ਜੀਵਨ ਸਬੰਧੀ ਰੌਸ਼ਨੀ ਪਾਈ। ਉਪਰੰਤ ਮੋਹਨ ਸਿੰਘ ਜੀ ਨਿਸ਼ਕਾਮ ਵੈਲਫੇਅਰ ਸੰਸਥਾ ਵੱਲੋ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ।
ਸਾਰੇ ਪ੍ਰੋਗਰਾਮ ਦੀ ਸੇਵਾ ਗੁਰੂਘਰ ਦੇ ਸੇਵਾਦਾਰ ਗੁਰਚਰਨ ਸਿੰਘ ਜੀ ਬੈਂਸ ਅਤੇ ਸਮੂਹ ਸੇਵਾਦਾਰਾਂ ਨੇ ਬਹੁਤ ਸੁਚਜੇ ਢੰਗ ਨਾਲ ਨਿਭਾਈ। ਲੰਗਰਾਂ ਦੀ ਸੇਵਾ ਭਾਈ ਚਰਨਜੀਤ ਸਿੰਘ ਅਤੇ ਭਾਈ ਰਵਿੰਦਰ ਸਿੰਘ ਰਸੀਆ ਪਰਿਵਾਰ ਅਤੇ ਸਮੂਹ ਲੁਬਾਣਾ ਪਰਿਵਾਰਾਂ ਵੱਲੋ ਨਿਭਾਈ ਗਈ।
ਛੋਲੇ ਅਤੇ ਭਟੂਰਿਆਂ ਦੀ ਸੇਵਾ ਨਿਸ਼ਕਾਮ ਵੈਲਫੇਅਰ ਸੰਸਥਾ ਵੱਲੋ ਨਿਭਾਈ ਗਈ। ਗੁਰਦੁਆਰਾ ਸਾਹਿਬ ਲੈਂਕਰਸ਼ਿਮ ਸੇਵਾ ਕਮੇਟੀ ਵੱਲੋ ਸਮਾਗਮ ‘ਚ ਪਹੁੰਚੀਆਂ ਸੰਗਤਾ ਦਾ ਧੰਨਵਾਦ ਕੀਤਾ ਗਿਆ।