ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਅਤੇ ਸੰਤ ਮੀਹਾਂ ਸਿੰਘ ਜੀ ਸਿਆੜ ਵਾਲੇ ਦੀ ਬਰਸੀ ਗੁਰਦੁਆਰਾ ਸਾਹਿਬ ਲੈਂਕਰਸ਼ਿਮ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਈ

0
802

gurdwara-lanershim-barsi-ishar-singh
ਲਾਸ ਏਂਜਲਸ/ਬਿਊਰੋ ਨਿਊਜ਼:
ਸੰਤ ਬਾਬਾ ਈਸ਼ਰ ਸਿੰਘ ਜੀ (ਰਾੜਾ ਸਾਹਿਬ ਵਾਲੇ) ਅਤੇ ਸੰਤ ਮੀਹਾਂ ਸਿੰਘ ਜੀ (ਸਿਆੜ ਵਾਲੇ) ਦੀ ਬਰਸੀ ਗੁਰਦੁਆਰਾ ਸਾਹਿਬ ਲੈਂਕਰਸ਼ਿਮ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ।  27 ਅਗਸਤ ਐਤਵਾਰ ਨੂੰ ਸਿੱਖ ਗੁਰਦਆਰਾ ਆਫ਼ ਲਾਸ ਏਂਜਲਸ ਵਿਖੇ ਸੰਤਾਂ ਨੂੰ ਸਮਰਪਿਤ ਦੀਵਾਨ ਸਜਾਏ ਗਏ । ਪ੍ਰੋਗਰਾਮ ਦੀ ਆਰੰਭਤਾ 25 ਅਗਸਤ ਸ਼ੁਕਰਵਾਰ ਤੋਂ ਹੋਈ ਜਿਸ ਵਿਚ ਸੰਤ ਬਾਬਾ ਅਮਰੀਕ ਸਿੰਘ ਜੀ ਪੰਜ ਭੈਣੀਆਂ ਵਾਲਿਆ ਅਤੇ ਸੰਤ ਅਨੂਪ ਸਿੰਘ ਜੀ ਊਨਾ ਵਾਲਿਆਂ ਨੇ ਸੰਗਤਾਂ ਨੂੰ ਗੁਰੂ ਕੀਰਤਨ ਤੇ ਕਥਾ ਨਾਲ ਜੋੜਿਆ ਅਤੇ ਗੁਰਬਾਣੀ ਦਾ ਅੰਮ੍ਰਿਤ ਰਸ ਵਰਤਾਇਆ।
ਸਮਾਗਮ ਦੇ ਅੰਤਲੇ ਦਿਨ 27 ਅਗਸਤ ਐਤਵਾਰ ਨੂੰ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਉਪਰੰਤ ਭਾਈ ਜਤਿੰਦਰ ਸਿੰਘ ਜੋਤ ਨੇ ਆਰਤੀ ਜੀ ਦਾ ਕੀਰਤਨ ਕੀਤਾ। ਇਹਨਾਂ ਤੋ ਬਾਅਦ ਸੰਤ ਬਾਬਾ ਅਮਰੀਕ ਸਿੰਘ ਜੀ ਪੰਜ ਭੈਣੀਆਂ ਵਾਲੇ ਅਤੇ ਬਾਬਾ ਸੁਰਜੀਤ ਸਿੰਘ ਜੀ ਨੇ ਕਥਾ ਅਤੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ ਅਤੇ ਨਾਲ ਹੀ ਗੁਰਮਤਿ ਗਿਆਨ ਸਕੂਲ ਆਫ਼ ਲਾਸ ਏਂਜਲਸ ਦੇ ਬਚਿਆਂ ਨੇ 10 ਗੁਰੂ ਸਹਿਬਾਨਾਂ ਦੇ ਨਾਮ ਸੁਣਾ ਕੈ ਸੰਗਤਾ ਦਾ ਮਨ ਮੋਹ ਲਿਆ। ਫਿਰ ਸੰਤ ਬਾਬਾ ਅਮਰੀਕ ਸਿੰਘ ਜੀ ਨੇ ਬਚਿਆਂ ਤੋਂ ਨਾਮ ਜਪਾਇਆ। ਉਪਰੰਤ ਸੰਤ ਅਨੂਪ ਸਿੰਘ ਜੀ ਊਨਾ ਵਾਲਿਆਂ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਸੰਤਾਂ ਦੇ ਜੀਵਨੀ ਉਤੇ ਚਾਨਣਾ ਪਾਇਆ। ਸਮਾਗਮ ਦਾ ਭੋਗ ਹਜ਼ੂਰੀ ਰਾਗੀ ਜਥਾ ਭਾਈ ਜਤਿੰਦਰ ਸਿੰਘ ਜੋਤ ਜੀ ਦੇ ਜਥੇ ਨੇ ਅਨੰਦੁ ਸਾਹਿਬ ਦੇ ਕੀਰਤਨ ਦੁਆਰਾ ਪਾਇਆ।
ਇਸ ਮੌਕੇ ਸਟੇਜ ਦੀ ਸੇਵਾ ਕਮੇਟੀ ਦੇ ਪ੍ਰਧਾਨ ਸ. ਗੁਰਚਰਨ ਸਿੰਘ ਬੈਂਸ ਨੇ ਨਿਭਾਈ। ਉਹਨਾਂ ਬਾਬਾ ਅਮਰੀਕ ਸਿੰਘ ਜੀ, ਸੰਤ ਅਨੂਪ ਸਿੰਘ ਜੀ  ਅਤੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਅਗਲੇ ਸਾਲ ਇਸ ਪ੍ਰੋਗਰਾਮ ਨੂੰ ਹੋਰ ਸੁੱਚਜੇ ਢੰਗ ਨਾਲ ਕਰਨ ਦਾ ਭਰੋਸਾ ਦਿਤਾ। ਇਸ ਪ੍ਰੋਗਰਾਮ ਦੀ ਅਖੰਡ ਪਾਠ ਸਾਹਿਬ ਦੀ ਸੇਵਾ ਤੇ ਲੰਗਰਾਂ ਦੀ ਸੇਵਾ ਮੌਜੂਦਾ ਕਮੇਟੀ ਦੇ ਮੈਂਬਰ ਸ.ਮਨਜੀਤ ਸਿੰਘ ਜੀ ਪੰਧੇਰ ਵਲੋਂ ਕਰਵਾਈ ਗਈ ਅਤੇ ਗੁਰੂਘਰ ਵਲੋਂ ਉਨ•ਾਂ ਨੂੰ ਸਿਰੋਪਾਓ ਵੀ ਦਿਤਾ ਗਇਆ । ਉਨ•ਾਂ ਨੇ ਵੀ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।