ਨਾਈਟ ਕਲੱਬ ‘ਚ ਝਗੜਣੋਂ ਹਟਾਉਂਦੇ ਪੰਜਾਬੀ ਨੌਜੁਆਨ ਦੀ ਸੱਟਾਂ ਨਾਲ ਮੌਤ

0
321

kulvinder-singh
ਵੈਨਕੂਵਰ/ਬਿਊਰੋ ਨਿਊਜ਼
ਬੀਤੀ ਰਾਤ ਵੈਨਕੂਵਰ ਸਥਿੱਤ ਕਬਾਨਾ ਕਲੱਬ ‘ਚ ਦੋ ਗਰੁੱਪਾਂ ਦੀ ਤਕਰਾਰ ਦੌਰਾਨ ਕਲੱਬ ਦੇ ਕਾਮੇ ਦੀ ਮੌਤ ਹੋ ਗਈ। ਉਹ ਦੋਹਾਂ ਧਿਰਾਂ ਨੂੰ ਸਮਝਾ ਬੁਝਾ ਕੇ ਸ਼ਾਂਤ ਕਰ ਰਿਹਾ ਸੀ। ਮ੍ਰਿਤਕ ਦੀ ਪਛਾਣ 23 ਸਾਲਾ ਕੁਲਵਿੰਦਰ ਸਿੰਘ ਥਿੰਦ ਵਜੋ ਹੋਈ ਹੈ। ਉਸਨੇ ਕੁਝ ਮਹੀਨੇ ਪਹਿਲਾਂ ਹੀ ਕਲੱਬ ‘ਚ ਕੰਮ ਸ਼ੁਰੂ ਕੀਤਾ ਸੀ। ਪੁਲੀਸ ਨੇ ਵੀ ਇਹ ਗਲ ਮੰਨ ਲਈ ਹੈ ਕਿ ਉਹਦੀ ਮੌਤ ਬਚਾਅ ਕਰਾਉਣ ਦੇ ਯਤਨ ਦੌਰਾਨ ਇਕ ਗਰੁਪ ਵਲੋ ਲਾਈਆਂ ਸੱਟਾਂ ਕਾਰਣ ਹੋਈ ਹੈ। ਮ੍ਰਿਤਕ ਪੰਜਾਬੀ ਨੌਜੁਆਨ ਨੂੰ ਜਾਨਣ ਵਾਲਿਆਂ ਦਾ ਕਹਿਣਾ ਹੈ ਕਿ ਉਹ ਬਹੁਤ ਹੀ ਮਿਲਣਸਾਰ ਤੇ ਸਹਿਜ ਸੁਭਾਅ ਵਾਲਾ ਸੀ। ਲੜਾਈ ਦੌਰਾਨ ਦੋਹਾਂ ਧਿਰਾਂ ਦੇ ਤਿੰਨ ਲੋਕਾਂ ਨੂੰ ਵੀ ਸੱਟਾਂ ਲਗੀਆਂ । ਪੁਲੀਸ ਵਲੋ ਲੜਾਈ ਦੇ ਕਾਰਨ ਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ।