‘ਹਾਰਵੈਸਟਰ ਫੈਸਟੀਵਲ’ ਦੌਰਾਨ ਕਰਮਨ ਪੰਜਾਬੀ ਸਕੂਲ ਦੀ ਫਲੋਟ ਰਹੀ ਤੀਜੇ ਸਥਾਨ ‘ਤੇ

0
251

karman-city-harvester-festival
ਫਿਰਜ਼ਨੋ/ਕੁਲਵੰਤ ਧਾਲੀਆਂ/ਨੀਟਾ ਮਾਛੀਕੇ :
ਕਰਮਨ ਸ਼ਹਿਰ ਵਿਚ ਮਨਾਏ ਗਏ ‘ਹਾਰਵੈਸਟਰ ਫੈਸਟੀਵਲ’ ਕੱਢੀ ਗਈ ਪਰੇਡ ਮੌਕੇ ਕਰਮਨ ਪੰਜਾਬੀ ਸਕੂਲ ਨੇ ਵੀ ਹਿੱਸਾ ਲਿਆ। ‘ਕਰਮਨ ਪੰਜਾਬੀ ਸਕੂਲ’ ਨੇ ਆਪਣੇ ਫਲੋਟ ਰਾਹੀਂ ਪੰਜਾਬੀ ਸਭਿਆਚਾਰ ਅਤੇ ਸਿੱਖੀ ਦੀ ਪਹਿਚਾਣ ਨੂੰ ਯਕੀਨੀ ਬਣਾਉਂਦੇ ਹੋਏ ਹਾਜ਼ਰੀ ਭਰੀ। ਇਨ੍ਹਾਂ ਫਲੋਟਾ ਨੂੰ ਵਧੀਆ ਸਜਾਉਣ ਦੇ ਮੁਕਾਬਲੇ ਵੀ ਦਿਲਚਸਪ ਰਹੇ। ਇਸ ਸਾਲ ਕਰਮਨ ਪੰਜਾਬੀ ਸਕੂਲ ਦੇ ਫਲੋਟ ਨੂੰ ਤੀਜਾ ਇਨਾਮ ਪ੍ਰਾਪਤ ਹੋਇਆ। ਲੋਕਾਂ ਨੇ ਸੜਕ ਦੇ ਦੋਵੇਂ ਪਾਸੇ ਬੈਠ ਕੇ ਇਸ ਪਰੇਡ ਦਾ ਆਨੰਦ ਮਾਣਿਆ ਅਤੇ ਹਿੱਸਾ ਲੈਣ ਵਾਲਿਆਂ ਦੀ ਹੌਸਲਾ ਅਫਜ਼ਾਈ ਕੀਤੀ। ਪੂਰਾ ਮਾਹੌਲ ਵਿਸਾਖੀ ਮੇਲੇ ਵਾਂਗ ਰੰਗਿਆ ਨਜ਼ਰ ਆ ਰਿਹਾ ਸੀ।
ਜ਼ਿਕਰਯੋਗ ਹੈ ਕਿ ਭਾਵੇਂ ਇੱਥੇ ਲੋਕ ਵੱਡੇ ਸ਼ਹਿਰਾਂ ਵਿੱਚ ਰਹਿ ਰਹੇ ਹਨ, ਪਰ ਲੋਕ ਆਪਣੀ ਫਸਲ ਦੀ ਵਾਢੀ ਦੀ ਖ਼ੁਸ਼ੀ ਰਵਾਇਤੀ ਮੇਲੇ ਵਾਂਗ ਮਨਾਉਂਦੇ ਆ ਰਹੇ ਹਨ। ਇਸ ਦੀ ਸ਼ੁਰੂਆਤ ਨਗਰ ਕੀਰਤਨ ਵਾਂਗ ਪਰੇਡ ਨਾਲ ਕੀਤੀ ਜਾਂਦੀ ਹੈ ਅਤੇ ਇਕੱਠ ਵੀ ਬਹੁਤ ਹੁੰਦਾ ਹੈ। 50 ਤੋਂ ਵਧੀਕ ਫਲੋਟ ਖਿੱਚ ਦਾ ਕਾਰਨ ਬਣਦੇ ਹਨ। ਇਸ ਤੋਂ ਇਲਾਵਾ ਲੋਕ ਆਪਣੇ ਪੁਰਾਣੇ ਟਰੱਕ, ਟਰੈਕਟਰ ਅਤੇ ਹੋਰ ਪੁਰਾਤਨ ਸਾਜ਼ੋ-ਸਾਮਾਨ ਦਾ ਵੀ ਪ੍ਰਦਰਸ਼ਨ ਕਰਦੇ ਹਨ। ਇਸ ਪਰੇਡ ਦੀ ਸਮਾਪਤੀ ਮਗਰੋਂ ਚਾਰ ਦਿਨ ਲੋਕ ਗੀਤ-ਸੰਗੀਤ, ਖੇਡਾਂ, ਰਾਈਡਾਂ, ਤਰ੍ਹਾਂ-ਤਰ੍ਹਾਂ ਦੇ ਝੂਲਿਆਂ  ਅਤੇ ਖਾਣਿਆਂ ਦੀਆਂ ਸਟਾਲਾਂ ਲਗਦੀਆਂ ਹਨ।