ਕਲਪਨਾ ਚਾਵਲਾ ਸਾਡੀ ਨਾਇਕਾ: ਟਰੰਪ

0
327

kalpana-chawala
ਵਾਸ਼ਿੰਗਟਨ/ਬਿਊਰੋ ਨਿਊਜ਼:
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ ਮੂਲ ਦੀ ਕਲਪਨਾ ਚਾਵਲਾ ਨੂੰ ਅਮਰੀਕੀ ਨਾਇਕਾ ਦਸਦਿਆਂ ਕਿਹਾ ਕਿ ਉਸ ਨੇ ਪੁਲਾੜ ਪ੍ਰੋਗਰਾਮ ਲਈ ਆਪਣਾ ਜੀਵਨ ਵਾਰ ਦਿੱਤਾ ਤੇ ਦੁਨੀਆਂ ਦੀਆਂ ਲੱਖਾਂ ਕੁੜੀਆਂ ਨੂੰ ਪੁਲਾੜ ਵਿਗਿਆਨੀ ਬਣਨ ਲਈ ਪ੍ਰੇਰਿਆ। ਟਰੰਪ ਵੱਲੋਂ ਇਹ ਬਿਆਨ ਮਈ ਮਹੀਨੇ ਨੂੰ ‘ਏਸ਼ਿਆਈ ਅਮਰੀਕੀ ਤੇ ਪੈਸੇਫਿਕ ਟਾਪੂ ਵਾਸੀ ਵਿਰਾਸਤ ਮਹੀਨੇ’ ਵਜੋਂ ਮਨਾਉਣ ਦੇ ਕੀਤੇ ਐਲਾਨ ਤੋਂ ਇੱਕ ਦਿਨ ਬਾਅਦ ਦਿੱਤਾ ਗਿਆ ਹੈ। ਅਮਰੀਕੀ ਕਾਂਗਰਸ ਨੇ ਵੀ ਹਰ ਸਾਲ ਮਈ ਮਹੀਨੇ ਨੂੰ ‘ਏਸ਼ਿਆਈ/ਪੈਸੇਫਿਕ ਅਮਰੀਕੀ ਵਿਰਾਸਤ ਮਹੀਨੇ’ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ।
ਕਲਪਨਾ ਚਾਵਲਾ ਭਾਰਤੀ ਮੂਲ ਦੀ ਪਹਿਲੀ ਮਹਿਲਾ ਸੀ ਜੋ ਪੁਲਾੜ ‘ਚ ਗਈ ਸੀ। ਉਹ ਪੁਲਾੜ ‘ਚ ਜਾਣ ਵਾਲੀ ਉਸ ਸੱਤ ਮੈਂਬਰੀ ਟੀਮ ‘ਚ ਸ਼ਾਮਲ ਸੀ ਜੋ 2003 ‘ਚ ਪੁਲਾੜ ਜਹਾਜ਼ ਕੋਲੰਬੀਆ ਦੇ ਧਮਾਕੇ ‘ਚ ਮਾਰੇ ਗਈ ਸੀ। ਟਰੰਪ ਨੇ ਕਿਹਾ, ‘ਭਾਰਤੀ ਅਮਰੀਕੀ ਕਲਪਨਾ ਚਾਵਲਾ ਪਹਿਲੀ ਭਾਰਤੀ ਮਹਿਲਾ ਸੀ ਜਿਸ ਨੇ ਪੁਲਾੜ ਵੱਲ ਉਡਾਣ ਭਰੀ। ਅਮਰੀਕੀ ਪੁਲਾੜ ਪ੍ਰੋਗਰਾਮ ‘ਚ ਆਪਣਾ ਜੀਵਨ ਲਾਉਣ ਕਾਰਨ ਉਹ ਅਮਰੀਕੀ ਲੋਕਾਂ ਲਈ ਨਾਇਕਾ ਬਣ ਚੁੱਕੀ ਹੈ।’ ਉਨ੍ਹਾਂ ਕਿਹਾ ਕਿ ਉਸ ਦੀਆਂ ਪ੍ਰਾਪਤੀਆਂ ਕਾਰਨ ਕਾਂਗਰਸ ਵੱਲੋਂ ਉਸ ਨੂੰ ਮਰਨ ਉਪਰੰਤ ਕਾਂਗਰਸੈਸ਼ਨਲ ਸਪੇਸ ਮੈਡਲ ਅਤੇ ਨਾਸਾ ਵੱਲੋਂ ਨਾਸਾ ਸਪੇਸ ਫਲਾਈਟ ਮੈਡਲ ਤੇ ਨਾਸਾ ਵਿਲੱਖਣ ਸੇਵਾਵਾਂ ਮੈਡਲ ਨਾਲ ਸਨਮਾਨਿਆ ਕੀਤਾ ਗਿਆ ਹੈ। ਕਲਪਨਾ ਚਾਵਲਾ ਦੇ ਹੌਸਲੇ ਤੇ ਜਜ਼ਬੇ ਤੋਂ ਪ੍ਰੇਰਿਤ ਹੋ ਕੇ ਅੱਜ ਲੱਖਾਂ ਅਮਰੀਕੀ ਲੜਕੀਆਂ ਪੁਲਾੜ ਵਿਗਿਆਨੀ ਬਣਨ ਦਾ ਸੁਫ਼ਨਾ ਲੈ ਰਹੀਆਂ ਹਨ।