ਭਾਰਤੀ ਮੂਲ ਦੀ ਦੀਪਾ ਅੰਬੇਕਰ ਅਮਰੀਕਾ ਚ ਜੱਜ ਬਣੀ

0
151

judge
ਨਿਊਯਾਰਕ, ਬਿਊਰੋ ਨਿਊਜ਼ :
ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਦੀਪਾ ਅੰਬੇਕਰ ਨਿਊਯਾਰਕ ਸਿਟੀ ਦੀ ਸਿਵਲ ਅਦਾਲਤ ਵਿਚ ਅੰਤਰਿਮ ਜੱਜ ਬਣ ਕੇ ਇਸ ਵਕਾਰੀ ਅਹੁਦੇ ਤੇ ਪਹੁੰਚਣ ਵਾਲੀ ਦੂਜੀ ਭਾਰਤੀ ਔਰਤ ਹੋਣ ਦਾ ਮਾਣ ਹਾਸਲ ਕਰ ਗਈ ਹੈ। ਦੀਪਾ ਅੰਬੇਕਰ ਤੋਂ ਪਹਿਲਾਂ ਭਾਰਤ ਦੇ ਦੱਖਣੀ ਰਾਜ ਚੇਨਈ ਚ ਜਨਮੀ ਰਾਜਾ ਰਾਜੇਸ਼ਵਰੀ ਵੀ ਅਮਰੀਕਾ ਚ ਪਹਿਲੀ ਭਾਰਤੀ ਮਹਿਲਾ ਜੱਜ ਬਣੀ ਸੀ। ਨਿਊਯਾਰਕ ਸਿਟੀ ਦੇ ਮੇਅਰ ਬਿਲ ਡੀ ਬਲੈਸੀਓ ਨੇ ਅੰਬੇਕਰ (41) ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਇਕ ਹੋਰ ਭਾਰਤੀ ਮੂਲ ਦੀ ਔਰਤ ਨਿਸ਼ਾ ਅਗਰਵਾਲ (40) ਨੂੰ ਵੀ ਨਿਊਯਾਰਕ ਸਿਟੀ ਮੇਅਰ ਨੇ ਜਮਹੂਰੀਅਤ, ਇਮੀਗਰੇਸ਼ਨ ਅਤੇ ਹੈੱਲਥਕੇਅਰ ਸਬੰਧੀ ਮਾਮਲੇ ਦੇਖਣ ਲਈ ਸੀਨੀਅਰ ਸਲਾਹਕਾਰ ਨਿਯੁਕਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਜੱਜ ਬਣੀ ਅੰਬੇਕਰ ਨੇ ਨਿਊਯਾਰਕ ਸਿਟੀ ਕੌਂਸਲ ਚ ਸੀਨੀਅਰ ਅਟਾਰਨੀ ਅਤੇ ਜਨਤਕ ਸੁਰੱਖਿਆ ਬਾਰੇ ਕਮੇਟੀ ਚ ਤਿੰਨ ਸਾਲ ਤੱਕ ਸੇਵਾਵਾਂ ਨਿਭਾਈਆਂ ਹਨ, ਜਦਕਿ ਜਮਹੂਰੀਅਤ, ਇਮੀਗਰੇਸ਼ਨ ਅਤੇ ਹੈੱਲਥਕੇਅਰ ਚ ਸੀਨੀਅਰ ਸਲਾਹਕਾਰ ਵੱਜੋਂ ਨਿਯੁਕਤ ਹੋਈ ਮਸ਼ਹੂਰ ਇੰਮੀਗਰੇਸ਼ਨ ਸੁਧਾਰ ਕਾਰਕੁਨ ਨਿਸ਼ਾ ਅਗਰਵਾਲ ਬ੍ਰੇਨ ਕੈਂਸਰ ਨਾਲ ਵੀ ਜੂਝ ਰਹੀ ਹੈ।