ਕੋਲੋਰਾਡੋ ਵਿੱਚ ਭਾਰਤੀ ਵਿਅਕਤੀ ਦੇ ਘਰ ‘ਤੇ ਲਿਖੀਆਂ ਨਸਲੀ ਟਿੱਪਣੀਆਂ, ਅੰਡੇ ਸੁੱਟੇ

0
196

indian-family-house-eggs
ਨਿਊਯਾਰਕ/ਬਿਊਰੋ ਨਿਊਜ਼ :
ਅਮਰੀਕਾ ਵਿੱਚ ਇੱਕ ਭਾਰਤੀ ਵਿਅਕਤੀ ਦੇ ਘਰ ‘ਤੇ ਅੰਡੇ ਅਤੇ ਨਫ਼ਰਤ ਭਰੇ ਸੰਦੇਸ਼ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਐੱਫਬੀਆਈ ਵੱਲੋਂ ਮਾਮਲੇ ਨੂੰ ਸੰਭਾਵੀ ਨਫ਼ਰਤ ਅਪਰਾਧ ਵਜੋਂ ਵੇਖਿਆ ਜਾ ਰਿਹਾ ਹੈ। ਇਹ ਘਟਨਾ ਕੋਲੋਰਾਡੋ ਦੇ ਪੇਟਨ ਟਾਊਨ ਵਿੱਚ ਵਾਪਰੀ ਹੈ। ਸਾਰੇ ਘਰ ‘ਤੇ ਲਿਖੇ ਗਏ ਇਨ੍ਹਾਂ ਸੰਦੇਸ਼ਾਂ ਵਿੱਚ ਜ਼ਿਆਦਾਤਰ ਨਸਲੀ ਟਿੱਪਣੀਆਂ ਹਨ। ਇਹ ਘਟਨਾ ਛੇ ਫਰਵਰੀ ਨੂੰ ਵਾਪਰੀ ਦੱਸੀ ਜਾ ਰਹੀ ਹੈ। ਘਰ ਦੇ ਮਾਲਕ ਨੇ ਦੱਸਿਆ ਕਿ ਉਸ ਦੇ ਗੁਆਂਢੀਆਂ ਨੇ ਮਿਲ ਕੇ ਉਸ ਦੇ ਘਰ ਨੂੰ ਸਾਫ਼ ਕਰਨ ਵਿਚ ਮਦਦ ਕੀਤੀ ਹੈ। ਦੂਜੇ ਪਾਸੇ, ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੰਮ ਕੁਝ ਵਿਅਕਤੀਆਂ ਵੱਲੋਂ ਇਕੱਠਿਆਂ ਕੀਤਾ ਗਿਆ ਹੈ।