ਮੁੰਬਈ ਹਮਲੇ ਦੇ ਦੋਸ਼ੀ ਹੈਡਲੀ ‘ਤੇ ਸ਼ਿਕਾਗੋ ਜੇਲ੍ਹ ਵਿਚ ਹਮਲਾ

0
66

hedly_david
ਨਿਊਯਾਰਕ/ਬਿਊਰੋ ਨਿਊਜ਼ :
ਮੁੰਬਈ ਹਮਲੇ ਦੇ ਦੋਸ਼ੀ ਅਮਰੀਕੀ-ਪਾਕਿਸਤਾਨੀ ਡੇਵਿਡ ਕੋਲਮੈਨ ਹੈਡਲੀ ‘ਤੇ ਸ਼ਿਕਾਗੋ ਦੀ ਮੈਟਰੋਪੋਲਿਟਨ ਜੇਲ੍ਹ ਵਿਚ ਦੋ ਕੈਦੀਆਂ ਨੇ ਹਮਲਾ ਕਰ ਦਿੱਤਾ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਇੰਡੀਆ ਟੂਡੇ ਦੀ ਇਕ ਰਿਪੋਰਟ ਅਨੁਸਾਰ ਹੈਡਲੀ ‘ਤੇ 8 ਜੁਲਾਈ ਨੂੰ ਹਮਲਾ ਹੋਇਆ ਸੀ। ਉਹ ਇਸ ਵੇਲੇ ਨੌਰਥ ਐਵਨਸਟਨ ਹਸਪਤਾਲ ਦੀ ਕ੍ਰਿਟੀਕਲ ਕੇਅਰ ਯੂਨਿਟ ਵਿਚ ਜ਼ੇਰੇ ਇਲਾਜ ਹੈ। ਪਤਾ ਚੱਲਿਆ ਹੈ ਕਿ ਦੋਵੇਂ ਹਮਲਾਵਰ ਸਕੇ ਭਰਾ ਹਨ।