ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵਿਖੇ ਨਵੇਂ ਸਾਲ ਦੀ ਆਮਦ ਮੌਕੇ ਰਾਤ ਦੇ ਵਿਸ਼ੇਸ਼ ਸਮਾਗਮ

0
240

gurdwara-nanak-parkesh-fresno-new-year
ਫਰਿਜ਼ਨੋ/ਕੁਲਵੰਤ ਧਾਲੀਆਂ/ਨੀਟਾ ਮਾਛੀਕੇ):
ਨਵੇਂ ਸਾਲ ਦੀ ਆਮਦ ਨੂੰ ਲੈ ਕੇ ਵਿਸ਼ੇਸ਼ ਸਮਾਗਮ ਫਰਿਜ਼ਨੋ ਦੇ ਗੁਰਦਿਆਂ ਗੁਰੂ ਨਾਨਕ ਪ੍ਰਕਾਸ਼ ਵਿਖੇ ਰਾਤ ਦੇ ਵਿਸ਼ੇਸ਼ ਸਮਾਗਮ ਹੋਏ। ਹਮੇਸ਼ਾ ਦੀ ਤਰ੍ਹਾਂ ਇਲਾਕੇ ਭਰ ਦੀਆਂ ਸੰਗਤਾਂ ਨੇ ਨਵੇਂ ਸਾਲ ਦੀ ਸੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਅੰਦਰ ਕੀਤੀ। ਜਿਸ ਦੌਰਾਨ ਰਾਤਰੀ ਦੇ ਦੀਵਾਨਾ ਵਿੱਚ ਗੁਰਮਤਿ ਕਥਾ ਤੋਂ ਇਲਾਵਾ ਕੀਰਤਨੀ ਜਥਿਆਂ ਵੱਲੋਂ ਗੁਰਬਾਣੀ ਪਾਠ ਅਤੇ ਕੀਰਤਨ ਕੀਤਾ ਗਿਆ। ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਕਿ ਨਵਾਂ ਸਾਲ ਸਮੁੱਚੀ ਮਨੁੱਖਤਾ ਲਈ ਸੁੱਖ-ਸਾਂਤੀ, ਭਾਈਚਾਰਕ ਏਕਤਾ, ਪ੍ਰੇਮ ਸਦਭਾਵਨਾ ਵਾਲਾ ਅਤੇ ਖੁਸੀਆਂ-ਖੇੜਿਆਂ ਭਰਿਆ ਖੁਸ਼ਹਾਲ ਸਮਾਂ ਲੈ ਕੇ ਆਏ। ਗੁਰੂਘਰ ਦੇ ਮੁੱਖ ਗ੍ਰੰਥੀ ਬਾਬਾ ਅਮਰੀਕ ਸਿੰਘ ਨੇ ਸਭ ਨੂੰ ਗੁਰੂ ਦੇ ਲੜ ਲੱਗਣ ਅਤੇ ਸਰਬੱਤ ਦੇ ਭਲੇ ਦੀ ਗੱਲ ਕੀਤੀ।
ਨਵੇਂ ਸਾਲ ਦੀ ਸੁਰੂਆਤ ਜੈਕਾਰਿਆਂ ਦੀ ਗੂੰਜ ਵਿੱਚ ਕੀਤੀ ਗਈ। ਇਸ ਸਮੇਂ ਗੁਰੂ ਦੇ ਲੰਗਰਾਂ ਦੀ ਸੇਵਾ ਅਤੁੱਟ ਚਲਦੀ ਰਹੀ।
ਇਸ ਸਮੇਂ ਭਾਰੀ ਠੰਡ ਨੂੰ ਧਿਆਨ ‘ਚ ਰੱਖਦਿਆਂ ਮੀਰੀ ਪੀਰੀ ਸੇਵਾ ਸੁਸਾਇਟੀ ਵੱਲੋਂ ਵੀ ਵਿਸ਼ੇਸ਼ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਸਨ।