ਗੁਰਦੁਆਰਾ ਲੈਂਕਰਸ਼ਿਮ ਵਿਖੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ

0
204
gurdwara-lankershim
ਲਾਸ ਏਂਜਲਸ/ਬਿਊਰੋ ਨਿਊਜ਼ :
ਸਿੱਖ ਗੁਰਦੁਆਰਾ ਆਫ਼ ਲਾਸਏਂਜਲਸ ਵਿਖੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਦਿਹਾੜਾ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪ੍ਰੋਗਰਾਮ ਦਾ ਆਰੰਭ ਅੰਮ੍ਰਿਤ ਵੇਲੇ ਸਿਮਰਨ ਮਗਰੋਂ ਨਿਤਨੇਮ ਅਤੇ ਇਸ ਤੋਂ ਬਾਅਦ ਸੁਖਮਨੀ ਸਾਹਿਬ ਦੇ ਪਾਠ ਤੋਂ ਹੋ ਿਆ। ਇਸ ਮਗਰੋਂ ਹਜੂਰੀ ਰਾਗੀ ਭਾਈ ਜਤਿੰਦਰ ਸਿੰਘ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਉਪਰੰਤ ਬਾਬਾ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਨੇ ਸ਼੍ਰੀ ਹਰਕ੍ਰਿਸ਼ਨ ਸਾਹਿਬ ਜੀ ਦੇ ਅਵਤਾਰ ਪੂਰਬ ਸੰਬੰਧ ਵਿਚ ਇਤਿਹਾਸ ਉੱਤੇ ਚਾਨਣਾ ਪਾਇਆ। ਹਜੂਰੀ ਰਾਗੀ ਭਾਈ ਜਤਿੰਦਰ ਸਿੰਘ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸਿੱਖ ਵਿਦਵਾਨ ਭਾਈ ਪਿੰਦਰਪਾਲ ਸਿੰਘ ਨੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਕਥਾ ਵਿਚਾਰ ਵਿਆਖਿਆ ਕਰਕੇ ਸੰਗਤਾਂ ਨੂੰ ਉਨ੍ਹਾਂ ਦੇ ਦਿੱਤੇ ਉਪਦੇਸ਼ ‘ਤੇ ਚਲਣ ਲਈ ਕਿਹਾ। ਸਮਾਗਮ ਦੀ ਸਮਾਪਤੀ ਭਾਈ ਦਰਸ਼ਨ ਸਿੰਘ ਨੇ ਅਨੰਦੁ ਸਾਹਿਬ ਦੇ ਪਾਠ ਕਰਕੇ ਕੀਤੀ। ਇਸ ਸਾਰੇ ਸਮਾਗਮ ਦੇ ਲੰਗਰ ਦੀ ਸੇਵਾ ਸ. ਰਣਜੀਤ ਸਿੰਘ ਕੰਬੋਜ ਅਤੇ ਸਮੂਹ ਸੰਗਤਾਂ ਵਲੋਂ ਕੀਤੀ ਗਈ।
ਸਟੇਜ ਦੀ ਸੇਵਾ ਕਮੇਟੀ ਦੇ ਪ੍ਰਧਾਨ ਸ. ਗੁਰਚਰਨ ਸਿੰਘ ਬੈਂਸ ਵਲੋਂ ਨਿਭਾਈ ਗਈ। ਮੌਜੂਦਾ ਕਮੇਟੀ ਨੇ ਆਈਆਂ ਸੰਗਤਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ।