ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਫੇਅਰਫੀਲਡ ਦੀ ਸਰਬਸੰਮਤੀ ਨਾਲ ਚੋਣ

0
417

gurduara-fairfield-chon
ਹਰਜਿੰਦਰ ਸਿੰਘ ਧਾਮੀ ਪ੍ਰਧਾਨ ਬਣੇ
ਫੇਅਰਫੀਲਡ/ਹੁਸਨ ਲੜੋਆ ਬੰਗਾ :
ਸ਼ਹਿਰ ਦੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਿੱਖ ਟੈਂਪਲ ਦੀ ਚੋਣ ਸ਼ਾਂਤਮਈ ਢੰਗ ਨਾਲ ਨੇਪੜੇ ਚੜ੍ਹ ਗਈ। ਇਸ ਦੌਰਾਨ ਨਵੀਂ ਬਣਾਈ ਕਮੇਟੀ ਵਿਚ 15 ਮੈਂਬਰ ਚੁਣੇ ਗਏ ਤੇ ਇਨ੍ਹਾਂ ਵਿਚੋਂ ਛੇ ਸੇਵਾਦਾਰ ਮੁੱਖ ਅਹੁਦਿਆਂ ਲਈ ਚੁਣੇ ਗਏ। ਇਸ ਦੌਰਾਨ ਸਰਬਸੰਮਤੀ ਨਾਲ ਕੀਤੀ ਚੋਣ ਵਿਚ ਹਰਜਿੰਦਰ ਸਿੰਘ ਧਾਮੀ ਪ੍ਰਧਾਨ, ਸੂਰਤ ਸਿੰਘ ਪੰਧੇਰ ਮੀਤ ਪ੍ਰਧਾਨ, ਰਾਮ ਸਿੰਘ ਮਠਾੜੂ ਸੈਕਟਰੀ, ਹਰਦੀਪ ਸਿੰਘ ਭੰਗੂ ਜੁਆਇੰਟ ਸੈਕਟਰੀ, ਨਗਿੰਦਰ ਸਿੰਘ ਬੈਨੀਪਾਲ ਖਜ਼ਾਨਚੀ, ਹੁਸ਼ਿਆਰ ਸਿੰਘ ਡਡਵਾਲ ਸਹਾਇਕ ਖਜ਼ਾਨਚੀ ਚੁਣੇ ਗਏ। ਬਾਕੀ ਮੈਂਬਰਾਂ ਵਿਚ ਕੁਲਵੰਤ ਸਿੰਘ ਬੈਂਸ, ਸੁਰਜੀਤ ਸਿੰਘ ਰੱਤੂ, ਹਰਭਜ ਸਿੰਘ ਪਾਹਲ, ਕੁਲਵਿੰਦਰ ਸਿੰਘ ਬੈਂਸ, ਜਸਪ੍ਰੀਤ ਸਿੰਘ, ਚਰਨਜੀਤ ਸਿੰਘ, ਰਜਿੰਦਰ ਸਿੰਘ, ਬਹਾਦਰ ਸਿੰਘ ਤੇ ਭਿੰਦਰ ਸਿੰਘ ਸੰਧੂ ਮੈਂਬਰ ਬਣਾਏ ਗਏ। ਇਸ ਦੌਰਾਨ ਨਵੇਂ ਪ੍ਰਬੰਧਕਾਂ ਨੇ ਗੁਰੂ ਘਰ ਦੀ ਬੇਹਤਰੀ ਅਤੇ ਸੰਗਤਾਂ ਨਾਲ ਸਾਂਝੇ ਕੀਤੇ ਪ੍ਰਾਜੈਕਟਾਂ ਨੂੰ ਪੂਰਨ ਕਰਨ ਲਈ ਵਚਨਬੱਧਤਾ ਨੂੰ ਦੁਹਰਾਇਆ। ਇਸ ਪ੍ਰਤੀ ਉਨ੍ਹਾਂ ਸੰਗਤਾਂ ਦਾ ਸਹਿਯੋਗ ਵੀ ਮੰਗਿਆ।