ਖ਼ਾਲਸਾ ਸਾਜਨਾ ਦਿਵਸ ਮੌਕੇ ਫਰੀਮੌਂਟ ਦੀ ਸੰਗਤ ਨੇ ਸਹਿਜ ਪਾਠ ਸੰਪੂਰਨ ਕੀਤੇ

0
443

fremont-sejh-path11
ਫਰੀਮੌਂਟ/ਬਿਊਰੋ ਨਿਊਜ਼ :
ਫਰੀਮੌਂਟ ਗੁਰਦੁਆਰਾ ਸਾਹਿਬ ਵਿਖੇ 319ਵਾਂ ਖ਼ਾਲਸਾ ਸਾਜਨਾ ਦਿਵਸ  ਸਬੰਧੀ ਸਮਾਗਮ ਹੋਏ। ਇਸ ਮੌਕੇ 60 ਤੋਂ ਵੱਧ ਪਰਿਵਾਰਾਂ ਨੇ ਸ਼ਮੂਲੀਅਤ ਕਰਕੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਸਹਿਜ ਪਾਠ ਸੰਪੂਰਨ ਕੀਤੇ। ਅਰਦਾਸ ਮਗਰੋਂ ਗੁਰਦੁਆਰਾ ਕਮੇਟੀ ਨੇ ਸਮੂਹ ਪਰਿਵਾਰਾਂ ਨੂੰ ਵਧਾਈ ਦਿੱਤੀ। ਭਾਈ ਪਰਮਜੀਤ ਸਿੰਘ ਆਨੰਦਪੁਰ ਸਾਹਿਬ ਵਾਲਿਆਂ ਨੇ ਕਥਾ ਕੀਤੀ ਅਤੇ ਭਾਈ ਨਿਰੰਜਣ ਸਿੰਘ ਜਵੱਦੀ, ਭਾਈ ਹਰਮਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਭਾਈ ਦਿਲਬਾਗ ਸਿੰਘ ਤੇ ਜਥਾ ਭਾਈ ਗੁਰਪ੍ਰੀਤ ਸਿੰਘ ਤੇ ਜਥਾ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਫਰੀਮੌਂਟ ਵਲੋਂ ਕੀਰਤਨ ਸਰਵਣ ਕਰਵਾਇਆ ਗਿਆ। ਖ਼ਾਲਸਾ ਸਕੂਲ ਦੇ ਬੱਚਿਆਂ ਨੇ ਵੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਪਹਿਲਾਂ 8 ਅਪ੍ਰੈਲ ਨੂੰ ਸਿੱਖ ਚਿਲਡਰਨ ਡੇਅ ਵੀ ਮਨਾਇਆ ਗਿਆ।
ਖ਼ਾਲਸਾ ਸਾਜਨਾ ਦਿਵਸ ਸਬੰਧੀ ਪ੍ਰੋਗਰਾਮ 29 ਅਪ੍ਰੈਲ ਤੱਕ ਜਾਰੀ ਰਹਿਣਗੇ। 12 ਅਪ੍ਰੈਲ ਨੂੰ ਅਖੰਡ ਪਾਠ ਆਰੰਭ ਹੋਏ ਸਨ। 13 ਅਪ੍ਰੈਲ ਨੂੰ ਦਸਤਾਰ ਸਿਖਲਾਈ ਦਿੱਤੀ ਗਈ। 14 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। 15 ਅਪ੍ਰੈਲ ਨੂੰ ਸੁਖਮਨੀ ਸਾਹਿਬ, ਚੌਪਈ ਸਾਹਿਬ ਦੇ ਪਾਠ ਹੋਏ। 16 ਅਪ੍ਰੈਲ ਨੂੰ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ। 22 ਅਪ੍ਰੈਲ ਨੂੰ ਅੰਮ੍ਰਿਤ ਸੰਚਾਰ ਹੋਵੇਗਾ। 29 ਅਪ੍ਰੈਲ ਨੂੰ ਗਲਾਈਡ ਮੈਮੋਰੀਅਲ ਚਰਚ, ਸਾਨ ਫਰਾਂਸਿਸਕੋ ਵਿਖੇ ਲੰਗਰ ਦੀ ਸੇਵਾ ਹੋਵੇਗੀ।